ਯੂਕ੍ਰੇਨ ਨੂੰ ਭੋਜਨ ਸਮੱਗਰੀ ਭੇਜੇਗਾ ਬ੍ਰਿਟੇਨ : ਵਿਦੇਸ਼ ਮੰਤਰੀ
Sunday, Mar 27, 2022 - 02:19 AM (IST)
ਲੰਡਨ-ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਹਮਲੇ ਦੀ ਮਾਰ ਝੇਲ ਰਹੇ ਯੂਕ੍ਰੇਨ ਨੂੰ 20 ਲੱਖ ਪਾਊਂਡ ਮੂਲ ਦੀਆਂ ਖੁਰਾਕੀ ਵਸਤੂਆਂ ਦੀ ਸਪਲਾਈ ਕਰੇਗਾ। ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਯੂਕ੍ਰੇਨ ਸਰਕਾਰ ਤੋਂ ਸਿੱਧੀ ਬੇਨਤੀ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ :ਪਹਿਲੀ ਵਾਰ ਮਨੁੱਖੀ ਖੂਨ 'ਚ ਮਿਲਿਆ Microplastic
ਸਪਲਾਈ 'ਚ ਭੋਜਨ ਸਮੱਗਰੀ ਅਤੇ ਪੀਣ ਵਾਲੇ ਪਾਣੀ ਦੇ ਰੂਪ 'ਚ ਗ੍ਰਾਂਟਾਂ ਸ਼ਾਮਲ ਹਨ। ਯੂਕ੍ਰੇਨ ਸਰਕਾਰ ਨੂੰ ਅਗਲੇ ਹਫ਼ਤੇ ਦੀ ਸ਼ੁਰੂਆਤ ਤੋਂ ਇਨ੍ਹਾਂ ਵਸਤੂਆਂ ਲਈ ਪੋਲੈਂਡ ਅਤੇ ਸਲੋਵਾਕੀਆ 'ਚ ਗੋਦਾਮ ਤਿਆਰ ਕੀਤੇ ਜਾ ਰਹੇ ਹਨ। ਟ੍ਰਸ ਨੇ ਕਿਹਾ ਕਿ ਭੋਜਨ ਅਤੇ ਹੋਰ ਵਸਤੂਆਂ ਦੀ ਸਪਲਾਈ ਰੂਪ ਦੇ ਵਹਿਸ਼ੀ ਹਮਲੇ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਦੇ ਲੋਕਾਂ ਨੂੰ ਮਦਦ ਪਹੁੰਚਾਏਗਾ। ਇਹ ਅਨੁਮਾਨ ਲਾਇਆ ਗਿਆ ਹੈ ਕਿ ਯੂਕ੍ਰੇਨ 'ਚ 1.2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ, ਹਾਲਾਂਕਿ ਇਸ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 1971 ਦੀ ਜੰਗ ਦੌਰਾਨ ਹੋਏ ਅੱਤਿਆਚਾਰ ਲਈ ਪਾਕਿਸਤਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ : ਮੋਮੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ