ਬ੍ਰਿਟੇਨ ਨੇ ਹਾਂਗਕਾਂਗ ਦੀ ਆਜ਼ਾਦੀ ''ਤੇ ਚੀਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
Tuesday, Jul 02, 2019 - 11:39 PM (IST)
 
            
            ਲੰਡਨ - ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੈਰੇਮੀ ਹੰਟ ਨੇ ਮੰਗਲਵਾਰ ਨੂੰ ਚੀਨ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਹਾਂਗਕਾਂਗ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਲਈ ਹੋਏ ਦੋ-ਪੱਖੀ ਸਮਝੌਤੇ ਨੂੰ ਤੋੜਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਦਰਅਸਲ ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਹਨ।

ਹੰਟ ਨੇ ਆਖਿਆ ਕਿ ਹਾਂਗਕਾਂਗ ਚੀਨ ਦਾ ਹਿੱਸਾ ਹੈ ਅਤੇ ਅਸੀਂ ਇਸ ਨੂੰ ਮੰਨਦੇ ਹਾਂ ਪਰ ਹਾਂਗਕਾਂਗ ਦੀ ਆਜ਼ਾਦੀ ਸਾਬਕਾ ਕੋਲੋਨੀਅਲ ਰੋਲਰਸ ਬ੍ਰਿਟੇਨ ਦੇ ਨਾਲ ਹਸਤਾਖਰ ਹੋਏ ਇਕ ਸਾਂਝੇ ਐਲਾਨਨਾਮੇ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਾਨੂੰਨੀ ਰੂਪ ਤੋਂ ਬਾਈਡਿੰਗ ਸਮਝੌਤੇ ਦਾ ਸਨਮਾਨ ਕੀਤਾ ਜਾਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।

ਉਨ੍ਹਾਂ ਅੱਗੇ ਆਖਿਆ ਕਿ ਮੈਂ ਬਿਲਕੁਲ ਸਪੱਸ਼ਟ ਹੋਣਾ ਚਾਹੁੰਦਾ ਹਾਂ ਕਿ ਸਾਡੇ ਮੂਲਾਂ ਨਾਲ ਸਮਝੌਤੇ ਨਹੀਂ ਹੋ ਸਕਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਦੇਸ਼ ਬ੍ਰਿਟੇਨ ਨਾਲ ਆਪਣੇ ਕਾਨੂੰਨੀ ਸਮਝੌਤੇ ਦਾ ਸਨਮਾਨ ਕਰਨ। ਹੰਟ ਨੇ ਕਿਹਾ ਕਿ ਸਾਡੇ 'ਚੋਂ ਕੋਈ ਵੀ ਹਿੰਸਾ ਦਾ ਸਮਰਥਨ ਨਹੀਂ ਕਰਦਾ ਜੋਂ ਕੱਲ ਰਾਤ ਅਸੀਂ ਟੀ. ਵੀ. 'ਤੇ ਦੇਖੀ ਪਰ ਸਾਨੂੰ ਲੋਕਾਂ ਦੇ ਗੁੱਸੇ ਦਾ ਕਾਰਨ ਸਮਝਣਾ ਹੋਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            