ਬ੍ਰਿਟੇਨ ਕਰੇਗਾ ਜੀ-7 ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ

Monday, Nov 22, 2021 - 04:39 PM (IST)

ਬ੍ਰਿਟੇਨ ਕਰੇਗਾ ਜੀ-7 ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ

ਲੰਡਨ (ਵਾਰਤਾ) : ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸਿਖ਼ਰ ਸੰਮੇਲਨ 10 ਤੋਂ 12 ਦਸੰਬਰ ਤੱਕ ਲਿਵਰਪੂਲ ਵਿਚ ਹੋਵੇਗਾ। ਇਕ ਅਧਿਕਾਰਤ ਬਿਆਨ ਮੁਤਾਬਕ ਵਿਦੇਸ਼ ਮੰਤਰੀ ਲਿਜ ਟ੍ਰਸ 10 ਦਸੰਬਰ ਤੋਂ 12 ਦਸੰਬਰ ਤੱਕ ਅਮਰੀਕਾ, ਫਰਾਂਸ, ਜਰਮਨੀ, ਇਟਲੀ, ਕੈਨੇਡਾ, ਜਾਪਾਨ ਅਤੇ ਯੂਰਪੀ ਸੰਘ ਦੇ ਆਪਣੇ ਹਮ-ਰੁਤਬਿਆਂ ਦਾ ਸਵਾਗਤ ਕਰੇਗੀ। ਇਸ ਸਾਲ ਜੀ-7 ਬੈਠਕ ਦੀ ਪ੍ਰਧਾਨਗੀ ਬ੍ਰਿਟੇਨ ਕੋਲ ਹੈ। ਇਹ ਜੀ-7 ਵਿਦੇਸ਼ ਮੰਤਰੀਆਂ ਦੀ ਇਸ ਸਾਲ ਦੀ ਦੂਜੀ ਨਿੱਜੀ ਬੈਠਕ ਹੋਵੇਗੀ। ਬੈਠਕ ਵਿਚ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਅਨ) ਦੇਸ਼ ਵੀ ਸ਼ਾਮਲ ਹੋਣਗੇ, ਜਿਸ ਨੂੰ ਇੰਡੋ-ਪੈਸੀਫਿਕ ਖੇਤਰ ਵੱਲੋਂ ਬ੍ਰਿਟੇਨ ਦੇ ਝੁਕਾਅ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਬਿਆਨ ਵਿਚ ਕਿਹਾ ਗਿਆ, ਸਿਖ਼ਰ ਸੰਮੇਲਨ ਵਿਚ ਵਿਸ਼ਵ ਸਿਹਤ ਅਤੇ ਮਨੁੱਖੀ ਅਧਿਕਾਰਾਂ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਏਗੀ। ਸ਼੍ਰੀਮਤੀ ਟ੍ਰਸ ਨੇ ਕਿਹਾ, ‘ਅਗਲੇ ਮਹੀਨੇ ਲਿਵਰਪੂਲ ਵਿਚ ਹੋਣ ਵਾਲੀ ਇਹ ਬੈਠਕ ਦੁਨੀਆ ਦੇ ਸਾਹਮਣੇ ਲਿਵਰਪੂਲ ਨੂੰ ਲਿਆਉਣ ਦਾ ਇਕ ਚੰਗਾ ਮੌਕਾ ਹੈ। ਇਸ ਦੀ ਮਦਦ ਨਾਲ ਬ੍ਰਿਟਿਸ਼ ਸੰਸਕ੍ਰਿਤੀ, ਵਣਜ ਅਤੇ ਰਚਨਾਤਮਕਤਾ ਨੂੰ ਪੇਸ਼ ਕੀਤਾ ਜਾ ਸਕੇਗਾ।’ ਵਿਦੇਸ਼ ਮੰਤਰੀ ਨੇ ਦੱਸਿਆ, ‘ਮੈਂ ਇਸ ਬੈਠਕ ਵਿਚ ਆਪਣੇ ਹਮ-ਰੁਤਬਿਆਂ ਨਾਲ ਇਸ ਗੱਲ ’ਤੇ ਚਰਚਾ ਕਰਾਂਗੀ ਕਿ ਕਿਵੇਂ ਅਸੀਂ ਵਿਸ਼ਵ ਪੱਧਰ ’ਤੇ ਆਪਣੇ ਵਿਚਾਲੇ ਜ਼ਿਆਦਾ ਬਿਹਤਰ ਆਰਥਿਕ, ਤਕਨਾਲੋਜੀ ਅਤੇ ਸੁਰੱਖਿਆ ਸਬੰਧ ਬਣਾ ਪਾਵਾਂਗੇ ਅਤੇ ਕਿਵੇਂ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇਕੱਠੇ ਕੰਮ ਕਰਨ ਲਈ ਉਤਸ਼ਾਹਿਤ ਕਰਕੇ ਇਕ ਮਜ਼ਬੂਤ ਸਥਿਤੀ ਹਾਸਲ ਕਰ ਸਕਾਂਗੇ।’ ਬੈਠਕ ਵਿਚ ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਵਰਗੇ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ।
 


author

cherry

Content Editor

Related News