ਬ੍ਰੈਗਜ਼ਿਟ ''ਤੇ ਬ੍ਰਿਟੇਨ ਦੇ ਇਸ ਮੰਤਰੀ ਨੇ ਦਿੱਤਾ ਅਸਤੀਫਾ
Saturday, Nov 10, 2018 - 03:35 AM (IST)
ਲੰਡਨ — ਬ੍ਰਿਟੇਨ ਦੇ ਆਵਾਜਾਈ ਮੰਤਰੀ ਜੋਅ ਜਾਨਸਨ ਨੇ ਬ੍ਰੈਗਜ਼ਿਟ ਮੁੱਦੇ 'ਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਬ੍ਰੈਗਜ਼ਿਟ ਸਮਰਥਕ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਦੇ ਛੋਟੇ ਭਰਾ ਜੋਅ ਜਾਨਸਨ ਨੇ ਯੂਰਪੀ ਸੰਘਰ 'ਚ ਬ੍ਰਿਟੇਨ ਦੀ ਮੈਂਬਰਸ਼ਿਪ 'ਤੇ ਫਿਰ ਤੋਂ ਲੋਕਾਂ ਦੀ ਸਲਾਹ ਜਾਣਨ ਦਾ ਅਪੀਲ ਕੀਤੀ ਹੈ।
ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਮੈਂਬਰ ਜੋਅ ਜਾਨਸਨ 2005 ਤੋਂ 2008 ਵਿਚਾਲੇ ਨਵੀਂ ਦਿੱਲੀ 'ਚ 'ਦਿ ਫਾਇਨੈਂਸੀਅਲ ਟਾਈਮਜ਼' ਦੇ ਪੱਤਰਕਾਰ ਰਹਿ ਚੁੱਕੇ ਹਨ। ਬ੍ਰੈਗਜ਼ਿਟ ਦੇ ਮੁੱਦੇ 'ਤੇ ਬੋਰਿਸ ਜਾਨਸਨ ਨੇ ਜੁਲਾਈ 'ਚ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਭਰਾ ਦੇ ਉਲਟ ਜੋਅ ਜਾਨਸਨ ਨੇ ਯੂਰਪੀ ਸੰਘ 'ਚ ਬਣੇ ਰਹਿਣ ਲਈ ਵੋਟ ਕੀਤਾ।
