ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੂਜੀ ਵਾਰ ਕੋਰੋਨਾ ਦੀ ਚਪੇਟ 'ਚ, ਖੁਦ ਨੂੰ ਕੀਤਾ ਆਈਸੋਲੇਟ

Friday, Feb 11, 2022 - 01:05 PM (IST)

ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੂਜੀ ਵਾਰ ਕੋਰੋਨਾ ਦੀ ਚਪੇਟ 'ਚ, ਖੁਦ ਨੂੰ ਕੀਤਾ ਆਈਸੋਲੇਟ

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਵਿਚਕਾਰ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਇਕ ਵਾਰ ਫਿਰ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਪ੍ਰਿੰਸ ਚਾਰਲਸ ਦੇ ਦਫਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਬ੍ਰਿਟੇਨ ਦੇ ਇਸ ਸ਼ਾਹੀ ਪਰਿਵਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵੀਰਵਾਰ ਨੂੰ ਪ੍ਰਿੰਸ ਚਾਰਲਸ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਅਜਿਹੇ ਵਿਚ ਉਹ ਇੰਗਲੈਂਡ ਦੇ ਵਿਨਚੈਸਟਰ ਵਿਚ ਇਕ ਨਿਰਧਾਰਤ ਯਾਤਰਾ ਵਿਚ ਸ਼ਾਮਲ ਨਹੀਂ ਹੋ ਸਕਣਗੇ, ਜਿਸ ਲਈ ਉਹਨਾਂ ਨੂੰ ਅਫਸੋਸ ਹੈ।

PunjabKesari

ਹਾਲਾਂਕਿ ਇਸ ਦੇ ਇਲਾਵਾ ਉਹਨਾਂ ਨਾਲ ਜੁੜੀ ਕੋਈ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ ਹੈ।73 ਸਾਲ ਦੇ ਚਾਰਲਸ ਬੁੱਧਵਾਰ ਸ਼ਾਮ ਬ੍ਰਿਟਿਸ਼ ਮਿਊਜ਼ੀਅਮ ਵਿਚ ਇਕ ਸਵਾਗਤ ਸਮਾਰੋਹ ਦੌਰਾਨ ਦਰਜਨਾਂ ਲੋਕਾਂ ਨਾਲ ਮਿਲੇ ਸਨ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਿੰਸ ਚਾਰਲਸ ਮਾਰਚ 2020 ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਉਸ ਦੌਰਾਨ ਉਹਨਾਂ ਵਿਚ ਹਲਕੇ ਲੱਛਣ ਸਨ।ਇਸ ਵਾਰ ਪਾਜ਼ੇਟਿਵ ਹੋਣ ਮਗਰੋਂ ਪ੍ਰਿੰਸ ਚਾਰਲਸ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- 'ਟਾਈਮ ਕਿਡ ਆਫ ਦੀ ਯੀਅਰ' ਬਣਿਆ ਓਰੀਅਨ, ਕਿਹਾ-'ਦਿਆਲੂ ਹੋਣ ਲਈ ਮਜਬੂਰ ਨਹੀਂ ਪਰ ਪ੍ਰੇਰਿਤ ਕਰ ਸਕਦਾ ਹਾਂ'

ਪਿਛਲੀ ਵਾਰ ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਪ੍ਰਿੰਸ ਚਾਰਲਸ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਰਿਕਵਰੀ ਦੇ ਬਾਅਦ ਉਹ ਖੁਸ਼ਕਿਮਸਤ ਮਹਿਸੂਸ ਕਰਦੇ ਹਨ ਕਿਉਂਕਿ ਉਹਨਾਂ ਨੇ ਕੋਰੋਨਾ ਵਇਰਸ ਦੇ ਸਿਰਫ ਹਲਕੇ ਲੱਛਣਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮਾਮਲੇ ਵਿਚ ਖੁਸ਼ਕਿਮਸਤ ਸੀ ਅਤੇ ਜਲਦੀ ਹੀ ਠੀਕ ਹੋ ਗਿਆ। ਦੱਸਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਇੱਛਾ ਜਤਾਈ ਹੈ ਕਿ ਪ੍ਰਿੰਸ ਚਾਰਲਸ ਦੇ ਮਹਾਰਾਜ ਬਣਨ 'ਤੇ ਉਸ ਦੀ ਪਤਨੀ ਕੈਮਿਲਾ 'ਕਵੀਨ ਕੰਸੋਰਟ' ਦੇ ਤੌਰ 'ਤੇ ਜਾਣੀ ਜਾਵੇ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News