ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ, ਤਸਵੀਰ ਵਾਇਰਲ

Monday, Jun 01, 2020 - 06:08 PM (IST)

ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ, ਤਸਵੀਰ ਵਾਇਰਲ

ਲੰਡਨ (ਬਿਊਰੋ): ਬ੍ਰਿਟੇਨ ਵਿਚ ਜਾਰੀ ਕੋਰੋਨਾਵਾਇਰਸ ਦੇ ਕਹਿਰ  ਵਿਚ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਤਾਲਾਬੰਦੀ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰ ਘੋੜਸਵਾਰੀ ਕੀਤੀ। 94 ਸਾਲਾ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ ਮਹਿਲ ਦੇ ਅੰਦਰ ਬਣੇ ਬਗੀਚੇ ਵਿਚ ਘੋੜੇ ਦੀ ਸਵਾਰੀ ਕੀਤੀ। ਮਹਾਰਾਣੀ ਨੇ ਕੋਰੋਨਾਵਾਇਰਸ ਦੇ ਖਤਰੇ ਦੇ ਬਾਵਜੂਦ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਅਤੇ 14 ਸਾਲ ਦੇ ਬਾਲਮੋਰਾਨ ਫੇਰਨ ਘੋੜੇ ਦੀ ਸਵਾਰੀ ਕੀਤੀ।

PunjabKesari
ਅਸਲ ਵਿਚ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਮਹਾਰਾਣੀ ਨੇ 10 ਹਫਤੇ ਪਹਿਲਾਂ ਖੁਦ ਨੂੰ ਇਕਾਂਤਵਾਸ ਕੀਤਾ ਸੀ।ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਮਹਾਰਾਣੀ ਰੋਜ਼ਾਨਾ ਘੋੜਸਵਾਰੀ ਕਰਦੀ ਹੈ ਭਾਵੇਂਕਿ ਇਸ ਸਬੰਧੀ  ਉਹਨਾਂ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਸਰੀਰ 'ਚ ਵਾਇਰਸ ਨੂੰ ਘਟਾਉਣ ਦਾ ਲੱਭਿਆ ਤਰੀਕਾ

ਤਾਲਾਬੰਦੀ ਨੂੰ ਲੈਕੇ ਚੱਲ ਰਹੀ ਨਿਰਾਸ਼ਾ ਦੇ ਵਿਚ ਮਹਾਰਾਣੀ ਨੇ ਖੂਬਸੂਰਤ ਡਰੈੱਸ ਪਾ ਕੇ ਘੋੜਸਵਾਰੀ ਕੀਤੀ। ਇਸ ਤੋਂ ਪਹਿਲਾਂ ਗਲੋਬਲ ਮਹਾਮਾਰੀ ਬਣ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੇ ਬ੍ਰਿਟੇਨ ਦੇ ਲੋਕਾਂ ਵਿਚ ਜੋਸ਼ ਅਤੇ ਜਜ਼ਬਾ ਭਰਨ ਲਈ ਮਹਾਰਾਣੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਇਸ ਮਹਾਮਾਰੀ ਦੇ ਵਿਰੁੱਧ ਜਾਰੀ ਯੁੱਧ ਵਿਚ ਅਸੀਂ ਸਫਲ ਹੋਵਾਂਗੇ। ਮਹਾਰਾਣੀ ਨੇ 67 ਸਾਲ ਦੇ ਆਪਣੇ ਸ਼ਾਸਨ ਵਿਚ 5ਵੀਂ ਵਾਰ ਦੇਸ਼ ਨੂੰ ਸੰਬੋਧਿਤ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ ਦੇ ਪੀ.ਐੱਮ. ਨੇ ਤੋੜਿਆ ਤਾਲਾਬੰਦੀ ਦਾ ਨਿਯਮ, ਭਰਿਆ ਦੁੱਗਣਾ ਜ਼ੁਰਮਾਨਾ

ਆਪਣੇ ਸੰਬੋਧਨ ਵਿਚ ਮਹਾਰਾਣੀ ਨੇ ਦੇਸ਼ਵਾਸੀਆਂ ਨੂੰ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਇਕ-ਦੂਜੇ ਦੀ ਮਦਦ ਕਰਨ ਲਈ ਧੰਨਵਾਦ ਦਿੱਤਾ ਸੀ। ਵਿੰਡਸਰ ਕੈਸਲ ਤੋਂ ਦਿੱਤੇ ਗਏ ਆਪਣੇ ਸੰਬੋਧਨ ਵਿਚ ਮਹਾਰਾਣੀ ਨੇ ਕਿਹਾ,''ਜੇਕਰ ਅਸੀਂ ਇਕਜੁੱਟ ਅਤੇ ਦ੍ਰਿੜ੍ਹ ਰਹੀਏ ਤਾਂ ਅਸੀਂ ਇਸ ਮਹਾਮਾਰੀ ਤੋਂ ਉਭਰ ਜਾਵਾਂਗੇ।'' ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ 2,74,762 ਮਾਮਲੇ ਸਾਹਮਣੇ ਹਨ ਜਦਕਿ 38,489 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News