ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਬਾਅਦ ਪ੍ਰਿੰਸ ਹੈਰੀ ਨੇ ਜ਼ਾਹਰ ਕੀਤਾ ਦੁੱਖ (ਵੀਡੀਓ)

01/20/2020 11:34:11 AM

ਲੰਡਨ (ਭਾਸ਼ਾ): ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਰਸਮੀ ਸਮਝੌਤੇ 'ਤੇ ਦਸਤਖਤ ਦੇ ਬਾਅਦ ਪ੍ਰਿੰਸ ਹੈਰੀ ਨੇ ਇਸ ਪੂਰੇ ਘਟਨਾਕ੍ਰਮ ਪ੍ਰਤੀ ਦੁੱਖ ਜ਼ਾਹਰ ਕੀਤਾ। ਇਸ ਸਮਝੌਤੇ ਦੇ ਤਹਿਤ ਪ੍ਰਿੰਸ ਹੈਰੀ ਨੂੰ ਪਤਨੀ ਮੇਗਨ ਸਮੇਤ ਸ਼ਾਹੀ ਉਪਾਧੀ 'His and Her Royal Highness' (HRH) ਨੂੰ ਛੱਡਣਾ ਹੋਵੇਗਾ ਅਤੇ ਆਪਣੇ ਫਰਜ਼ ਨਿਭਾਉਣ ਲਈ ਹੁਣ ਉਹ ਜਨਤਕ ਫੰਡ ਦੀ ਵਰਤੋਂ ਵੀ ਨਹੀਂ ਕਰ ਸਕਣਗੇ। ਹੈਰੀ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਦੁਖੀ ਹਨ ਕਿਉਂਕਿ ਉਹਨਾਂ ਨੂੰ ਚੀਜ਼ਾਂ ਦੇ ਇਸ ਤਰ੍ਹਾਂ ਦੇ ਅੰਜਾਮ ਤੱਕ ਪਹੁੰਚਣ ਦਾ ਅੰਦਾਜਾ ਨਹੀਂ ਸੀ।ਇਸ ਇਤਿਹਾਸਿਕ ਸਮਝੌਤੇ 'ਤੇ ਦਸਤਖਤ ਦੇ ਬਾਅਦ ਹੈਰੀ ਨੇ ਆਪਣੇ ਪਹਿਲੇ ਬਿਆਨ ਵਿਚ ਕਿਹਾ,''ਮੈਂ ਇਸ ਨਾਲ ਬਹੁਤ ਦੁਖੀ ਹਾਂ ਕਿ ਚੀਜ਼ਾਂ ਇੱਥੇ ਤੱਕ ਪਹੁੰਚ ਗਈਆਂ।'' 

ਲੰਡਨ ਵਿਚ ਇਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ,''ਸਾਨੂੰ ਆਸ ਸੀ ਕਿ ਅਸੀਂ ਮਹਾਰਾਣੀ, ਕਾਮਨਵੇਲਥ ਅਤੇ ਆਪਣੇ ਮਿਲਟਰੀ ਸੰਘ ਨੂੰ ਸੇਵਾਵਾਂ ਦਿੰਦੇ ਰਹਾਂਗੇ ਪਰ ਬਿਨਾਂ ਜਨਤਕ ਫੰਡ ਬਦਕਿਸਮਤੀ ਨਾਲ ਇਹ ਸੰਭਵ ਨਹੀਂ ਹੈ।'' ਮੇਗਨ ਆਪਣੇ 8 ਮਹੀਨੇ ਦੇ ਬੇਟੇ ਆਰਚੀ ਦੇ ਨਾਲ ਪਹਿਲਾਂ ਤੋਂ ਕੈਨੇਡਾ ਵਿਚ ਹੈ ਅਤੇ ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਉਹ ਪੈਂਡਿੰਗ ਸ਼ਾਹੀ ਕੰਮਾਂ ਲਈ ਕੁਝ ਸਮਾਂ ਬ੍ਰਿਟੇਨ ਪਰਤ ਸਕਦੀ ਹੈ ਜਦੋਂ ਤੱਕ ਕਿ ਨਵਾਂ ਸਮਝੌਤਾ ਅਮਲ ਵਿਚ ਨਹੀਂ ਆ ਜਾਂਦਾ। ਇਹ ਸਮਝੌਤਾ ਬਸੰਤ ਦੀ ਕਿਸੇ ਅਨਿਸ਼ਚਿਤ ਤਰੀਕ ਨੂੰ ਅਮਲ ਵਿਚ ਆਵੇਗਾ ਜੋ ਬ੍ਰਿਟੇਨ ਵਿਚ ਮਾਰਚ ਦੇ ਅਖੀਰ ਵਿਚ ਸ਼ੁਰੂ ਹੁੰਦਾ ਹੈ। 

 

ਇਸ ਵਿਚ ਪ੍ਰਿੰਸ ਹੈਰੀ ਉਦੋਂ ਤੱਕ ਆਪਣੇ ਸ਼ਾਹੀ ਫਰਜ਼ ਨਿਭਾਉਂਦੇ ਰਹਿਣਗੇ। ਹੌਲੀ-ਹੌਲੀ ਉਹ ਸਥਾਈ ਰੂਪ ਨਾਲ ਇਹਨਾਂ ਭੂਮਿਕਾਵਾਂ ਤੋਂ ਪਿੱਛੇ ਹੱਟ ਜਾਣਗੇ। ਰੋਇਲ ਮਰੀਨਜ਼ ਦੇ ਕੈਪਟਨ ਜਨਰਲ (ਡਿਊਕ ਆਫ ਐਡਿਨਬਰਗ ਵੱਲੋਂ ਦਿੱਤਾ ਗਿਆ ਅਹੁਦਾ) ਦੇ ਤੌਰ 'ਤੇ ਆਪਣੀ ਮਿਲਟਰੀ ਭੂਮਿਕਾਵਾਂ ਨੂੰ, ਆਰ.ਏ.ਐੱਫ. ਹੋਨੀਟਨ ਵਿਚ ਆਨਰੇਰੀ ਏਅਰ ਕਮਾਂਡੇਂਟ ਅਤੇ ਸਮਾਲ ਸ਼ਿਪਸ ਐਂਡ ਡਰਾਈਵਿੰਗ ਦੇ ਕੋਮੋਡਰ ਇਨ ਚੀਫ ਜਿਹੀਆਂ ਮਿਲਟਰੀ ਭੂਮਿਕਾਵਾਂ ਨੂੰ ਛੱਡ ਦੇਣਗੇ। 'ਮੈਗਜ਼ਿਟ' ਕਹੇ ਜਾ ਰਹੇ ਇਸ ਸਮਝੌਤੇ ਦੇ ਤਹਿਤ ਜੋੜਾ ਹਾਲ ਵਿਚ ਮਿਲੀਆਂ ਉਹ ਭੂਮਿਕਾਵਾਂ ਵੀ ਗਵਾ ਦੇਣਗੇ, ਜਿੱਥੇ ਉਹਨਾਂ ਨੂੰ ਰਾਸ਼ਟਰਮੰਡਲ ਦਾ ਨੌਜਵਾਨ ਰਾਜਦੂਤ ਬਣਾਇਆ ਗਿਆ ਸੀ। ਭਾਵੇਂਕਿ ਨਿੱਜੀ ਧਾਰਮਿਕ ਕੰਮਾਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਕਦਮਾਂ ਦੇ ਤਹਿਤ ਉਹ ਮਹਾਰਾਣੀ ਦੇ ਰਾਸ਼ਟਰਮੰਡਲ ਟਰੱਸਟ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਬਣੇ ਰਹਿ ਸਕਦੇ ਹਨ।


Vandana

Content Editor

Related News