ਪਹਿਲਾਂ ਰੋਲ਼ੀ ਔਰਤ ਦੀ ਪੱਤ ! ਜਦੋਂ ਪੁਲਸ ਕੋਲ ਪੁੱਜਾ ਮਾਮਲਾ ਤਾਂ ਫ਼ੋਨ ਕਰ ਕਿਹਾ- ''''ਮੈਂ ਲਾਦੇਨ ਬੋਲਦਾਂ..!''''

Wednesday, Apr 29, 2026 - 05:32 PM (IST)

ਪਹਿਲਾਂ ਰੋਲ਼ੀ ਔਰਤ ਦੀ ਪੱਤ ! ਜਦੋਂ ਪੁਲਸ ਕੋਲ ਪੁੱਜਾ ਮਾਮਲਾ ਤਾਂ ਫ਼ੋਨ ਕਰ ਕਿਹਾ- ''''ਮੈਂ ਲਾਦੇਨ ਬੋਲਦਾਂ..!''''

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਇੱਕ ਅਦਾਲਤ ਨੇ ਇੱਕ ਅਜਿਹੇ ਅਪਰਾਧੀ ਨੂੰ ਸਖ਼ਤ ਸਜ਼ਾ ਸੁਣਾਈ ਹੈ ਜਿਸ ਨੇ ਨਾ ਸਿਰਫ਼ ਇੱਕ ਮਹਿਲਾ ਨਾਲ ਜਬਰ-ਜ਼ਨਾਹ ਕੀਤਾ, ਸਗੋਂ ਬਾਅਦ ਵਿੱਚ ਉਸ ਨੂੰ ਡਰਾਉਣ-ਧਮਕਾਉਣ ਲਈ ਬੇਹੱਦ ਹੈਰਾਨ ਕਰਨ ਵਾਲਾ ਰਸਤਾ ਚੁਣਿਆ। ਮੁਲਜ਼ਮ ਨੇ ਪੀੜਤਾ ਦੇ ਦਫ਼ਤਰ ਫ਼ੋਨ ਕਰਕੇ ਆਪਣੀ ਪਛਾਣ ਦੁਨੀਆ ਦੇ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਵਜੋਂ ਦੱਸੀ ਸੀ।

ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਬਰ-ਜਨਾਹ ਕੀਤਾ ਤੇ ਜਦੋਂ ਮਾਮਲਾ ਪੁਲਸ ਕੋਲ ਪਹੁੰਚਿਆ ਅਤੇ ਅਦਾਲਤੀ ਕਾਰਵਾਈ ਸ਼ੁਰੂ ਹੋਈ, ਤਾਂ ਉਸ ਨੇ ਪੀੜਤਾ 'ਤੇ ਕੇਸ ਵਾਪਸ ਲੈਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਪੀੜਤਾ ਨੂੰ ਮਾਨਸਿਕ ਤੌਰ 'ਤੇ ਤੋੜਨ ਲਈ ਦੋਸ਼ੀ ਨੇ ਉਸ ਦੇ ਕੰਮ ਵਾਲੀ ਥਾਂ 'ਤੇ ਫ਼ੋਨ ਕੀਤਾ। ਜਦੋਂ ਰਿਸੈਪਸ਼ਨਿਸਟ ਨੇ ਫ਼ੋਨ ਚੁੱਕਿਆ, ਤਾਂ ਉਸ ਨੇ ਆਪਣਾ ਨਾਂ 'ਓਸਾਮਾ ਬਿਨ ਲਾਦੇਨ' ਦੱਸਿਆ। ਉਸ ਦਾ ਮਕਸਦ ਦਫ਼ਤਰ ਵਿੱਚ ਦਹਿਸ਼ਤ ਫੈਲਾਉਣਾ ਅਤੇ ਪੀੜਤਾ ਦੀ ਪਛਾਣ ਨੂੰ ਜਨਤਕ ਕਰਕੇ ਉਸ ਨੂੰ ਅਪਮਾਨਿਤ ਕਰਨਾ ਸੀ। ਉਸ ਨੇ ਫ਼ੋਨ 'ਤੇ ਪੀੜਤਾ ਨੂੰ ਜਾਨੋਂ ਮਾਰਨ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ।

ਅਦਾਲਤ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰ ਮੰਨਿਆ। ਜੱਜ ਨੇ ਟਿੱਪਣੀ ਕਰਦਿਆਂ ਕਿਹਾ ਕਿ ਦੋਸ਼ੀ ਨੇ ਪੀੜਤਾ ਦੇ ਸਦਮੇ ਨੂੰ ਵਧਾਉਣ ਲਈ ਬਹੁਤ ਹੀ ਘਟੀਆ ਅਤੇ ਸੋਚੀ-ਸਮਝੀ ਰਣਨੀਤੀ ਅਪਣਾਈ। ਅਦਾਲਤ ਨੇ ਦੋਸ਼ੀ ਨੂੰ ਜਬਰ-ਜ਼ਨਾਹ ਅਤੇ 'ਕੋਰਸ ਆਫ਼ ਜਸਟਿਸ' ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਕਈ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਦੀ ਸੁਰੱਖਿਆ ਲਈ ਅਦਾਲਤ ਨੇ ਉਮਰ ਭਰ ਲਈ 'ਰਿਸਟ੍ਰੇਨਿੰਗ ਆਰਡਰ' ਜਾਰੀ ਕੀਤਾ ਹੈ, ਜਿਸ ਤਹਿਤ ਉਹ ਕਦੇ ਵੀ ਪੀੜਤਾ ਦੇ ਨੇੜੇ ਨਹੀਂ ਜਾ ਸਕੇਗਾ। ਪੀੜਤਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਫ਼ੋਨ ਕਾਲ ਤੋਂ ਬਾਅਦ ਉਹ ਇੰਨੀ ਡਰ ਗਈ ਸੀ ਕਿ ਉਸ ਨੇ ਕੰਮ 'ਤੇ ਜਾਣਾ ਬੰਦ ਕਰ ਦਿੱਤਾ ਅਤੇ ਉਸ ਨੂੰ ਹਰ ਵੇਲੇ ਆਪਣੀ ਜਾਨ ਦਾ ਖ਼ਤਰਾ ਮਹਿਸੂਸ ਹੋਣ ਲੱਗਾ।


author

Harpreet SIngh

Content Editor

Related News