ਬ੍ਰਿਟੇਨ ਨੇ ਵੀਜ਼ਾ ਫੀਸ 'ਚ ਕੀਤਾ ਭਾਰੀ ਵਾਧਾ, ਪੰਜਾਬ ਦੇ ਵਿਦਿਆਰਥੀਆਂ ਦੀ ਹੋਵੇਗੀ ਹੋਰ ਜੇਬ ਢਿੱਲੀ

Sunday, Sep 17, 2023 - 01:22 PM (IST)

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਸਰਕਾਰ ਨੇ ਭਾਰਤ ਸਮੇਤ ਦੁਨੀਆ ਭਰ ਤੋਂ ਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਵੀਜ਼ਾ ਫੀਸ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਇਹ ਵਾਧਾ 4 ਅਕਤੂਬਰ ਤੋਂ ਲਾਗੂ ਹੋਵੇਗਾ। ਫੀਸ ਵਾਧੇ ਕਾਰਨ ਪੰਜਾਬ ਦੇ ਵਿਦਿਆਰਥੀਆਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।

ਜਾਣੋ ਕਿੰਨਾ ਹੋਇਆ ਵਾਧਾ

ਵਿਜ਼ਟਰਾਂ ਨੂੰ ਹੁਣ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਵਿਜ਼ਿਟ ਵੀਜ਼ੇ ਲਈ 15 ਪੌਂਡ ਅਤੇ ਵਿਦਿਆਰਥੀ ਵੀਜ਼ੇ ਲਈ 127 ਪੌਂਡ ਖਰਚ ਕਰਨੇ ਪੈਣਗੇ। ਸ਼ੁੱਕਰਵਾਰ ਨੂੰ ਸੰਸਦ ਵਿਚ ਆਰਡੀਨੈਂਸ ਪੇਸ਼ ਕੀਤੇ ਜਾਣ ਤੋਂ ਬਾਅਦ ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਕਿਹਾ ਕਿ ਬਦਲਾਅ ਦਾ ਮਤਲਬ ਹੈ ਕਿ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਵਿਜ਼ਿਟ ਵੀਜ਼ੇ ਦੀ ਕੀਮਤ ਵਧ ਕੇ 115 ਪੌਂਡ ਹੋ ਜਾਵੇਗੀ ਅਤੇ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਹੁਣ 490 ਪੌਂਡ ਖਰਚ ਕਰਨੇ ਪੈਣਗੇ।

ਰਿਸ਼ੀ ਸੁਨਕ ਨੇ ਕੀਤਾ ਸੀ ਐਲਾਨ

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜੁਲਾਈ ਵਿੱਚ ਕਿਹਾ ਸੀ ਕਿ ਦੇਸ਼ ਦੇ ਜਨਤਕ ਖੇਤਰ ਦੇ ਤਨਖਾਹ ਵਾਧੇ ਨੂੰ ਪੂਰਾ ਕਰਨ ਲਈ ਵੀਜ਼ਾ ਬਿਨੈਕਾਰਾਂ ਦੁਆਰਾ ਯੂ.ਕੇ ਦੁਆਰਾ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਲਈ ਭੁਗਤਾਨ ਕੀਤੀ ਜਾਣ ਵਾਲੀ ਫੀਸ ਅਤੇ ਸਿਹਤ ਸਰਚਾਰਜ ਵਿਚ ਵੱਡਾ ਵਾਧਾ ਹੋਵੇਗਾ। ਸੁਨਕ ਨੇ ਉਸ ਸਮੇਂ ਕਿਹਾ ਸੀ, “ਅਸੀਂ ਇਸ ਦੇਸ਼ ਵਿਚ ਆਉਣ ਵਾਲੇ ਪ੍ਰਵਾਸੀਆਂ ਲਈ ਵੀਜ਼ਾ ਅਪਲਾਈ ਕਰਨ ਲਈ ਵਸੂਲੀ ਜਾਣ ਵਾਲੀ ਫੀਸ ਨੂੰ ਵਧਾਉਣ ਜਾ ਰਹੇ ਹਾਂ। ਇੱਥੇ ਦੱਸ ਦਈਏ ਕਿ "ਇਸ ਨੂੰ ਅਸਲ ਵਿੱਚ ਇਮੀਗ੍ਰੇਸ਼ਨ ਹੈਲਥ ਸਰਚਾਰਜ (IHS) ਕਿਹਾ ਜਾਂਦਾ ਹੈ, ਜੋ ਇੱਕ ਕਿਸਮ ਦਾ ਲੇਵੀ (ਫੀਸ) ਹੈ ਜੋ ਉਹ NHS ਤੱਕ ਪਹੁੰਚ ਕਰਨ ਲਈ ਅਦਾ ਕਰਦੇ ਹਨ।"

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਰਾਹ ਵੇਖ ਰਹੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਕੀਤਾ ਵੱਡਾ ਐਲਾਨ

ਉੱਧਰ ਬ੍ਰਿਟੇਨ ਦੇ ਗ੍ਰਹਿ ਦਫਤਰ ਨੇ ਇਸ ਹਫਤੇ ਜ਼ਿਆਦਾਤਰ ਕੰਮ ਅਤੇ ਯਾਤਰਾ ਵੀਜ਼ਿਆਂ ਦੀ ਲਾਗਤ ਵਿੱਚ 15 ਪ੍ਰਤੀਸ਼ਤ ਵਾਧੇ ਅਤੇ ਤਰਜੀਹੀ ਵੀਜ਼ਾ, ਅਧਿਐਨ ਵੀਜ਼ਾ ਅਤੇ ਸਪਾਂਸਰਸ਼ਿਪ ਦੇ ਸਰਟੀਫਿਕੇਟਾਂ ਦੀ ਲਾਗਤ ਵਿੱਚ ਘੱਟੋ ਘੱਟ 20 ਪ੍ਰਤੀਸ਼ਤ ਵਾਧੇ ਦਾ ਸੰਕੇਤ ਦਿੱਤਾ ਸੀ। ਫੀਸ ਵਾਧਾ ਸਿਹਤ ਅਤੇ ਦੇਖਭਾਲ ਵੀਜ਼ਾ ਸਮੇਤ ਜ਼ਿਆਦਾਤਰ ਵੀਜ਼ਾ ਸ਼੍ਰੇਣੀਆਂ 'ਤੇ ਲਾਗੂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News