ਸੈਕਸਵਰਕਰ ਮਾਂ ਨੇ ਕੰਮ 'ਚ ਰੁਕਾਵਟ ਬਣ ਰਹੇ ਬੱਚਿਆਂ ਦੀ ਕੀਤੀ ਹੱਤਿਆ

Tuesday, Sep 17, 2019 - 05:01 PM (IST)

ਸੈਕਸਵਰਕਰ ਮਾਂ ਨੇ ਕੰਮ 'ਚ ਰੁਕਾਵਟ ਬਣ ਰਹੇ ਬੱਚਿਆਂ ਦੀ ਕੀਤੀ ਹੱਤਿਆ

ਲੰਡਨ (ਬਿਊਰੋ)— ਬ੍ਰਿਟੇਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਰਬੀਸ਼ਾਇਰ ਵਿਚ ਮਾਡਲ ਦੇ ਰੂਪ ਵਿਚ ਮਸ਼ਹੂਰ ਰਹੀ 23 ਸਾਲ ਦੀ ਲੁਈਸ ਪੋਰਟੋਨ ਨੇ ਆਪਣੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਸਲ ਵਿਚ ਲੁਈਲ ਵੇਸਵਾਪੁਣੇ ਦਾ ਕੰਮ ਕਰਦੀ ਸੀ ਅਤੇ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੇ ਆਪਣੇ ਗਾਹਕਾਂ ਕੋਲ ਜਾਣਾ ਸੀ। ਅਦਾਲਤ ਨੇ ਲੁਈਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਲੁਈਸ ਨੂੰ ਉਮਰਕੈਦ ਦੇ ਰੂਪ ਵਿਚ 32 ਸਾਲ ਦੀ ਸਜ਼ਾ ਹੋਈ ਹੈ। ਵਰਤਮਾਨ ਵਿਚ ਉਸ ਨੂੰ ਡਰਬੀਸ਼ਾਇਰ ਦੇ ਫੌਸਟਨ ਹਾਲ ਨਿਕ ਦੇ ਲੌਕਅੱਪ ਵਿਚ ਰੱਖਿਆ ਗਿਆ ਹੈ। ਮਾਡਲ ਲੁਈਸ ਨੇ ਆਪਣਾ ਅਪਰਾਧ ਸਵੀਕਾਰ ਕਰਦਿਆਂ ਕਿਹਾ ਕਿ ਸਰੀਰਕ ਭੁੱਖ ਅਤੇ ਸੈਕਸ ਦੇ ਵਪਾਰ ਵਿਚ ਉਸ ਦੇ ਬੱਚੇ ਰੁਕਾਵਟ ਬਣ ਰਹੇ ਸੀ। ਇਸ ਲਈ ਉਸ ਨੇ 3 ਸਾਲ ਅਤੇ 16 ਮਹੀਨੇ ਦੇ ਦੋਹਾਂ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਲੁਈਸ ਨੇ ਇਸ ਵਾਰਦਾਤ ਨੂੰ 14-15 ਜਨਵਰੀ, 2018 ਵਿਚ ਅੰਜਾਮ ਦਿੱਤਾ ਸੀ।

ਲੁਈਸ ਨੂੰ ਸੈਕਸ ਦੀ ਇੰਨੀ ਆਦਤ ਹੋ ਗਈ ਸੀ ਕਿ ਜਦੋਂ ਉਸ ਦਾ ਇਕ ਬੱਚਾ ਹਸਪਤਾਲ ਵਿਚ ਮਰ ਰਿਹਾ ਸੀ ਉਦੋਂ ਵੀ ਉਸ ਨੇ ਆਪਣੇ ਇਕ ਕਲਾਈਂਟ ਨੂੰ ਸੈਕਸ ਲਈ ਆਫਰ ਕੀਤਾ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜਿਸ ਕਾਰਨ ਇਕ ਮਾਂ ਨੇ ਆਪਣੇ ਦੋਹਾਂ ਬੱਚਿਆਂ ਦੀ ਹੱਤਿਆ ਕੀਤੀ ਉਹ ਇਕ ਬੁਰੀ ਆਤਮਾ ਦੀ ਨਿਸ਼ਾਨੀ ਹੈ।

ਲੁਈਸ ਦੇ ਚਚੇਰੇ ਭਰਾ ਨੇ ਵੀ ਦੱਸਿਆ ਕਿ ਉਹ ਕਦੇ ਵੀ ਇਕ ਸਧਾਰਨ ਬੱਚੀ ਨਹੀਂ ਸੀ। ਲੁਈਸ ਦੀ ਨਾਨੀ ਦੇ ਅੰਤਮ ਸੰਸਕਾਰ ਦੇ ਬਾਅਦ ਪਰਿਵਾਰ ਨੂੰ ਉਸ ਨੂੰ ਵੱਖ ਕਰ ਦਿੱਤਾ ਸੀ। ਲੁਈਸ ਨੇ ਆਪਣੀ ਨਾਨੀ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਇੱਥੋਂ ਤੱਕ ਕਿ ਜਦੋਂ ਨਾਨੀ ਕੋਲ ਸਿਰਫ 24 ਘੰਟੇ ਬਚੇ ਸਨ ਉਦੋਂ ਹੀ ਉਹ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਨਹੀਂ ਗਈ ਸੀ। ਦੋ ਬੱਚਿਆਂ ਦੀ ਹੱਤਿਆ ਦੇ ਬਾਅਦ ਲੁਈਸ ਦੇ ਦੋਸਤ ਅਤੇ ਪਰਿਵਾਰ ਵਾਲੇ ਉਸ ਨੂੰ ਇਹ ਸੋਚ ਕੇ ਛੱਡ ਕੇ ਚਲੇ ਗਏ ਹਨ ਕਿ ਕੋਈ ਮਾਂ ਕਿਵੇਂ ਇੰਨੀ ਬੇਰਹਿਮ ਹੋ ਸਕਦੀ ਹੈ।


author

Vandana

Content Editor

Related News