ਬ੍ਰਿਟੇਨ 'ਚ ਸਿੱਖ ਨੌਜਵਾਨ ਰਿਸ਼ਮੀਤ ਸਿੰਘ ਦੇ ਕਤਲ ਮਾਮਲੇ 'ਚ ਦੋ ਦੋਸ਼ੀਆਂਂ ਨੂੰ ਉਮਰ ਕੈਦ

Thursday, May 11, 2023 - 01:29 PM (IST)

ਬ੍ਰਿਟੇਨ 'ਚ ਸਿੱਖ ਨੌਜਵਾਨ ਰਿਸ਼ਮੀਤ ਸਿੰਘ ਦੇ ਕਤਲ ਮਾਮਲੇ 'ਚ ਦੋ ਦੋਸ਼ੀਆਂਂ ਨੂੰ ਉਮਰ ਕੈਦ

ਲੰਡਨ: ਲੰਡਨ ਵਿਖੇ ਪੰਜਾਬੀਆਂ ਦੇ ਗੜ੍ਹ ਸਾਊਥਾਲ ਵਿਚ 24 ਨਵੰਬਰ, 2021 ਦੀ ਰਾਤ 16 ਸਾਲਾ ਅਫਗਾਨ ਸਿੱਖ ਸ਼ਰਨਾਰਥੀ ਦਾ ਕਤਲ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਉਕਤ ਕਤਲ ਦੇ ਦੋਸ਼ੀ ਦੋ ਮੁੰਡਿਆਂ ਨੂੰ ਬ੍ਰਿਟੇਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਲੰਡਨ ਦੀ ਓਲਡ ਬੇਲੀ ਕੋਰਟ 'ਚ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਰਿਸ਼ਮੀਤ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਬੁੱਧਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਕਤਲ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀਆਂ ਨੇ ਇਸ ਕਤਲ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਹੈ। ਜੱਜ ਸਾਰਾਹ ਮੁਨਰੋ ਨੇ ਇਸ ਮਾਮਲੇ ਨੂੰ ਦੁਖਦਾਈ ਦੱਸਿਆ ਅਤੇ ਦੋਸ਼ੀਆਂ ਦੀ ਪੈਰੋਲ 'ਤੇ ਵਿਚਾਰ ਕਰਨ ਤੋਂ ਪਹਿਲਾਂ ਬਾਲਕ੍ਰਿਸ਼ਨਨ ਨੂੰ ਘੱਟੋ-ਘੱਟ 24 ਸਾਲ ਅਤੇ ਸੁਲੇਮਾਨ ਨੂੰ ਘੱਟੋ-ਘੱਟ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : 15 ਸਾਲਾ ਕੁੜੀ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਗ੍ਰਿਫ਼ਤਾਰ

ਕਤਲਕਾਂਡ ਦੀ ਜਾਂਚ ਕਰ ਰਹੇ ਮੈਟਰੋਪੋਲੀਟਨ ਪੁਲਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਟੈਕਟਿਵ ਇੰਸਪੈਕਟਰ ਲਾਰਾ ਸੇਮਪਲ ਨੇ ਦੱਸਿਆ ਕਿ ਰਿਸ਼ਮੀਤ 16 ਸਾਲ ਦਾ ਨੌਜਵਾਨ ਸੀ। ਉਸ ਦੇ ਅੱਗੇ ਉਸ ਦੀ ਸਾਰੀ ਜ਼ਿੰਦਗੀ ਸੀ। ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਜਾ ਰਿਹਾ ਸੀ, ਜਦੋਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਚਾਕੂ ਮਾਰ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਹਾਂ ਮੁੰਡਿਆਂ ਨੇ ਸਿੰਘ 'ਤੇ ਚਾਕੂ ਨਾਲ 15 ਵਾਰ ਹਮਲਾ ਕੀਤਾ। ਹਮਲੇ ਦੇ ਸਮੇਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ 17 ਸਾਲ ਦੇ ਸਨ। ਦੋਵਾਂ ਨੂੰ ਦਸੰਬਰ 2021 ਵਿੱਚ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News