WWI 'ਚ ਸ਼ਾਮਲ ਭਾਰਤੀ ਪਾਇਲਟ ਦੀ ਭਾਵੁਕ ਕਹਾਣੀ ਕੀਤੀ ਗਈ ਡਿਜੀਟਾਈਜ਼

04/26/2020 4:59:37 PM

ਲੰਡਨ (ਬਿਊਰੋ): ਬ੍ਰਿਟੇਨ ਦੇ ਰਾਸ਼ਟਰ ਮੰਡਲ ਯੁੱਧ ਸਮਾਧੀ ਕਮਿਸ਼ਨ (CWGC, Commonwealth War Graves Commission) ਵੱਲੋਂ ਹਾਲ ਹੀ ਵਿਚ ਜਾਰੀ ਪੁਰਾਲੇਖ ਵਿਚ ਉਸ ਭਾਰਤੀ ਹਵਾਈ ਫੌਜੀ ਦੀ ਜ਼ਿਕਰਯੋਗ ਕਹਾਣੀ ਸਾਹਮਣੇ ਆਈ ਹੈ ਜੋ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਚੋਣਵੇਂ ਭਾਰਤੀ ਲੜਾਕੂ ਜਹਾਜ਼ ਪਾਇਲਟਾਂ ਵਿਚ ਸ਼ਾਮਲ ਸੀ। ਲੈਫਟੀਨੈਂਟ ਸ਼੍ਰੀ ਕ੍ਰਿਸ਼ਨ ਚੰਦਾ ਵੇਲਿੰਕਰ ਦੀ ਕਹਾਣੀ ਯੁੱਧ ਦੀਆਂ ਉਹਨਾਂ ਹਜ਼ਾਰਾਂ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਵਿਚੋਂ ਇਕ ਹੈ ਜੋ ਪਰਿਵਾਰਕ ਪੱਤਰ ਵਿਹਾਰ ਵਜੋਂ ਸੁਰੱਖਿਅਤ ਹੈ ਅਤੇ ਜਿਹਨਾਂ ਨੂੰ ਡਿਜੀਟਾਈਜੇਸ਼ਨ ਪ੍ਰਾਜੈਕਟ ਦੇ ਤਹਿਤ ਸਾਹਮਣੇ ਲਿਆਂਦਾ ਗਿਆ ਹੈ।

ਲਾਪਤਾ ਹੋ ਗਏ ਸੀ ਵੇਲਿੰਕਰ
ਅੱਜ ਤੋਂ ਪਹਿਲਾਂ ਕਦੇ ਪ੍ਰਕਾਸ਼ਿਤ ਨਹੀਂ ਹੋਈਆਂ ਇਹਨਾਂ ਫਾਈਲਾਂ ਵਿਚ ਹਜ਼ਾਰਾ ਚਿੱਠੀਆਂ, ਤਸਵੀਰਾਂ ਅਤੇ ਹੋਰ ਕਾਗਜ਼ਾਤ ਹਨ ਜਿਹਨਾਂ ਦਾ ਲੈਣ-ਦੇਣ ਕਮਿਸ਼ਨ ਅਤੇ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਵਿਚ ਹੋਇਆ। ਇਹਨਾਂ ਵਿਚੋਂ ਇਕ ਕਹਾਣੀ ਵੇਲਿੰਕਰ ਦੀ ਹੈ ਜੋ ਬਸਤੀਵਾਦੀ ਭਾਰਤ ਦੇ ਬੰਬਈ ਦੇ ਰਹਿਣ ਵਾਲੇ ਸਨ।ਕਾਫੀ ਮੁਸ਼ਕਲਾਂ ਅਤੇ ਭੇਦਭਾਵ ਦਾ ਸਾਹਮਣਾ ਕਰਨ ਦੇ ਬਾਅਦ ਆਖਿਰਕਾਰ ਉਹ ਪਾਇਲਟ ਬਣੇ ਅਤੇ ਜੂਨ 1918 ਵਿਚ ਪੱਛਮੀ ਮੋਰਚੇ (ਵੈਸਟਰਨ ਫਰੰਟ) ਦੇ ਉੱਪਰ ਆਸਮਾਨ ਵਿਚ ਗਸ਼ਤ ਕਰਦੇ ਸਮੇਂ ਲਾਪਤਾ ਹੋ ਗਏ ਸਨ।

3 ਸਾਲ ਬਾਅਦ ਮਿਲੀ ਕਬਰ
ਵੇਲਿੰਕਰ ਦੇ ਪਰਿਵਾਰ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਲਈ 3 ਸਾਲ ਤੱਕ ਇੰਤਜ਼ਾਰ ਕਰਨਾ ਪਿਆ। ਫਿਰ ਉਹਨਾਂ ਦੀ ਕਬਰ ਦਾ ਪਤਾ ਚੱਲਿਆ। CWGC ਦੇ ਪ੍ਰਮੁੱਖ ਪੁਰਾਲੇਖਵਿਦ ਐਂਡਰਿਊ ਫੇਦਰਸਟਨ ਨੇ ਕਿਹਾ,''ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਘਰ ਵਿਚ ਯਕੀਨਨ ਕੋਈ ਨਾ ਕੋਈ ਜੀਵਨਸਾਥੀ, ਪਰਿਵਾਰ ਜਾਂ ਬੱਚਾ ਰਹਿ ਗਿਆ ਸੀ, ਜਿਹਨਾਂ ਦੇ ਕਈ ਸਵਾਲ ਸਨ।'' CWGC ਦੇ ਪੁਰਾਲੇਖਾਂ ਵਿਚ ਮੌਜੂਦ ਦਿਲ ਨੂੰ ਛੂਹ ਲੈਣ ਵਾਲੀਆਂ ਇਹ ਚਿੱਠੀਆਂ ਸਾਨੂੰ ਇਸ ਗੱਲ ਦੀ ਪਛਾਣ ਕਰਨ ਦਾ ਮੌਕਾ ਦਿੰਦੀਆਂ ਹਨ ਕਿ ਇਹ ਉਹਨਾਂ ਪਰਿਵਾਰਾਂ ਲਈ ਕਿਸ ਤਰ੍ਹਾਂ ਹਨ ਜੋ ਆਪਣੇ ਨੁਕਸਾਨ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬਹੁਮੁੱਲਾ ਹਿੱਸਾ ਹਨ ਇਹ ਕਹਾਣੀਆਂ
ਉਹਨਾਂ ਨੇ ਕਿਹਾ,''ਇਹ ਕਹਾਣੀਆਂ ਅਜਿਹੀਆਂ ਹਨ ਜੋ ਯੁੱਧ ਦੇ ਖਤਮ ਹੋਣ 'ਤੇ ਨਿਰਾਸ਼ ਇਛਾਵਾਂ, ਸਾਬਕਾ ਵਿਰੋਧੀਆਂ ਦੇ ਇਕ ਹੋ ਜਾਣ ਅਤੇ ਕਈ ਮੌਕਿਆਂ 'ਤੇ ਇਸ ਦੁਖਦਾਈ ਅਹਿਸਾਸ ਨੂੰ ਦਿਖਾਉਂਦੀਆਂ ਹਨ ਕਿ ਲਾਪਤਾ ਪਿਆਰਾ ਹਮੇਸ਼ਾ ਲਈ ਲਾਪਤਾ ਰਹੇਗਾ। ਅਸੀਂ ਵਿਸ਼ਵ ਯੁੱਧ ਇਤਿਹਾਸ ਦੇ ਇਸ ਬਹੁਮੁੱਲੇ ਅੰਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਪਾਉਣ ਅਤੇ ਪਹਿਲੇ ਵਿਸ਼ਵ ਯੁੱਧ ਨੇ ਉਹਨਾਂ ਲੋਕਾਂ 'ਤੇ ਕੀ ਅਸਰ ਪਾਇਆ ਜੋ ਪਿੱਛੇ ਰਹਿ ਗਏ, ਇਸ਼ ਮੁੱਦੇ ਵਿਚ ਸਾਡੀ ਸਮਝ ਨੂੰ ਵਧਾ ਸਕਣ ਵਿਚ ਮਦਦ ਕਰਨ ਨੂੰ ਲੈਕੇ ਖੁਸ਼ ਹਾਂ।''

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ 'ਤੇ ਬਣਿਆ ਛੇਦ ਆਪਣੇ ਆਪ ਹੋਇਆ ਠੀਕ

ਦੁਨੀਆ ਭਰ 'ਚ ਕੀਤੇ ਜਾਂਦੇ ਹਨ ਯਾਦ
ਵੇਲਿੰਕਰ ਉਹਨਾਂ 13 ਲੱਖ ਭਾਰਤੀਆਂ ਵਿਚੋਂ ਇਕ ਸਨ ਜਿਹਨਾਂ ਨੇ ਬ੍ਰਿਟਿਸ਼ ਸਾਮਰਾਜ ਲਈ ਲੜਾਈ ਲੜਨ ਦੀ ਅਪੀਲ ਸਵੀਕਾਰ ਕੀਤੀ ਸੀ। ਕਰੀਬ 74000 ਲੋਕਾਂ ਨੇ ਆਪਣੀ ਮਾਤਭੂਮੀ ਨੂੰ ਦੁਬਾਰਾ ਨਹੀਂ ਦੇਖਿਆ ਅਤੇ ਅੱਜ ਉਹ ਫਰਾਂਸ, ਬੈਲਜੀਅਮ, ਪੱਛਮੀ ਏਸ਼ੀਆ ਅਤੇ ਅਫਰੀਕਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿਚ ਸਮਾਰਕਾਂ ਅਤੇ ਸਮਾਧੀ ਸਥਲਾਂ ਵਿਚ ਯਾਦ ਕੀਤੇ ਜਾਂਦੇ ਹਨ। ਵੇਲਿੰਕਰ ਕੈਮਬ੍ਰਿਜ ਯੂਨੀਵਰਸਿਟੀ ਵਿਚ ਪੜ੍ਹ ਰਹੇ ਸਨ।

ਮਕੈਨਿਕ ਬਣਨ ਦੀ ਦਿੱਤੀ ਸੀ ਸਲਾਹ
ਵੇਲਿੰਕਰ ਰੋਇਲ ਫਲਾਈਂਗ ਕੌਰਪਸ ਵਿਚ ਬਤੌਰ ਪਾਇਲਟ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਪਹਿਲਾਂ ਤੋਂ ਲਗਾਏ ਅਨੁਮਾਨਾਂ ਕਾਰਨ ਉਹਨਾਂ ਨੂੰ ਏਅਰ ਮਕੈਨਿਕ ਬਣਨ ਲਈ ਕਿਹਾ ਗਿਆ।ਫਿਰ ਬਾਅਦ ਵਿਚ ਉਹਨਾਂ ਨੂੰ ਅਧਿਕਾਰੀ ਦੇ ਤੌਰ 'ਤੇ ਕਮਿਸ਼ਨ ਦਿੱਤਾ ਗਿਆ। ਉਹਨਾਂ ਨੂੰ 1918 ਵਿਚ ਫਰਾਂਸ ਵਿਚ ਤਾਇਨਾਤੀ ਮਿਲੀ ਜਿੱਥੇ ਉਹ ਪੱਛਮੀ ਮੋਰਚੇ 'ਤੇ ਆਸਮਾਨ ਵਿਚ ਗਸ਼ਤ 'ਤੇ ਸਨ। ਨਵੀਆਂ ਜਾਰੀ ਕੀਤੀਆਂ ਗਈਆਂ ਫਾਈਲਾਂ ਵਿਚ ਵੇਲਿੰਕਰ ਦੀ ਜ਼ਿਕਰਯੋਗ ਯਾਤਰਾ ਦਾ ਅਤੇ ਯੁੱਧ ਖਤਮ ਹੋਣ ਦੇ ਬਹੁਤ ਸਮੇਂ ਬਾਅਦ ਉਹਨਾਂ ਦੀ ਸਮਾਧੀ ਦਾ ਪਤਾ ਚੱਲਣ ਦੇ ਬਾਰੇ ਵਿਚ ਵਿਸਥਾਰ ਨਾਲ ਵੇਰਵਾ ਉਪਲਬਧ ਹੈ।


Vandana

Content Editor

Related News