ਬ੍ਰਿਟੇਨ ''ਚ ਭਾਰਤੀ ਨੌਜਵਾਨ ਨੂੰ ਮਿਲੀ 6 ਸਾਲ ਦੀ ਸਜ਼ਾ

05/04/2019 11:35:24 AM

ਲੰਡਨ, (ਰਾਜਵੀਰ ਸਮਰਾ)— ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇੱਥੋਂ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਦੋਸ਼ ਹੈ ਕਿ ਉਸ ਨੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਈ ਸੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਅਦਾਲਤ ਨੇ ਉਸ ਨੂੰ ਛੇ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਨੌਜਵਾਨ ਜਸਕਰਨ ਦਿਆਲ ਨੇ ਪਿਛਲੇ ਸਾਲ ਜਨਵਰੀ 'ਚ ਉੱਤਰੀ-ਪੱਛਮੀ ਲੰਡਨ 'ਚ ਨਸ਼ੇ ਦੀ ਹਾਲਤ 'ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਇਕ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਤੇ ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

ਜਸਕਰਨ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਨਸ਼ੇ ਦੀ ਹਾਲਤ 'ਚ ਵਾਹਨ ਚਲਾਉਂਦਿਆਂ ਫੜਿਆ ਸੀ। ਉਸ ਨੇ ਪਿਛਲੇ ਮਹੀਨੇ ਵੁੱਡ ਗ੍ਰੀਨ ਕਰਾਊਨ ਕੋਰਟ 'ਚ ਦੋਸ਼ ਕਬੂਲ ਲਿਆ ਸੀ ਤੇ ਵੀਰਵਾਰ ਨੂੰ ਇਸੇ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਗਵਾਹਾਂ ਨੇ ਦਿਆਲ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਂਦਿਆਂ ਦੇਖਿਆ ਸੀ। ਉਸ ਕਾਰਨ ਇਕ ਬੇਕਸੂਰ ਵਿਅਕਤੀ ਦੀ ਜਾਨ ਚਲੇ ਗਈ ਜੋ ਬਹੁਤ ਦੁੱਖ ਦੀ ਗੱਲ ਹੈ।


Related News