ਪੰਜ ਤੋਤੇ ਸੈਲਾਨੀਆਂ ਨੂੰ ਕੱਢ ਰਹੇ ਸਨ ਗਾਲਾਂ, ਚਿੜੀਆਘਰ ਅਧਿਕਾਰੀ ਨੇ ਚੁੱਕਿਆ ਇਹ ਕਦਮ

Friday, Oct 02, 2020 - 11:16 AM (IST)

ਪੰਜ ਤੋਤੇ ਸੈਲਾਨੀਆਂ ਨੂੰ ਕੱਢ ਰਹੇ ਸਨ ਗਾਲਾਂ, ਚਿੜੀਆਘਰ ਅਧਿਕਾਰੀ ਨੇ ਚੁੱਕਿਆ ਇਹ ਕਦਮ

ਲੰਡਨ (ਬਿਊਰੋ): ਅਕਸਰ ਤੁਸੀਂ ਬੋਲਣ ਵਾਲੇ ਤੋਤੇ ਦੇ ਬਾਰੇ ਵਿਚ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹੇ ਤੋਤੇ ਦੇਖੇ ਹਨ ਜੋ ਗਾਲਾਂ ਕੱਢਦੇ ਹੋਣ। ਬ੍ਰਿਟੇਨ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚਿੜੀਆਘਰ ਵਿਚੋਂ ਪੰਜ ਤੋਤੇ ਇਸ ਲਈ ਹਟਾ ਦਿੱਤੇ ਗਏ ਕਿਉਂਕਿ ਉਹ ਉੱਥੇ ਆਉਣ ਵਾਲੇ ਲੋਕਾਂ ਨੂੰ ਗਾਲਾਂ ਕੱਢ ਰਹੇ ਸਨ। ਐਰਿਕ, ਜ਼ੈੱਡ, ਐਲਸੀ, ਟਾਇਸਨ ਅਤੇ ਬਿਲੀ ਨਾਮ ਦੇ ਗ੍ਰੇ ਰੰਗ ਦੇ ਇਹ ਪੰਜ ਅਫਰੀਕੀ ਤੋਤੋ ਹਾਲ ਹੀ ਵਿਚ ਬ੍ਰਿਟੇਨ ਦੇ ਲਿੰਕਨਸ਼ਾਇਰ ਜੰਗਲੀ ਜੀਵ ਪਾਰਕ ਵਿਚ ਦਰਸ਼ਕਾਂ ਦੇ ਦੇਖਣ ਲਈ ਲਿਆਂਦੇ ਗਏ ਸਨ। ਭਾਵੇਂਕਿ ਪਾਰਕ ਦੇ ਅਧਿਕਾਰੀਆਂ ਨੂੰ ਜਿਵੇਂ ਹੀ ਇਹਨਾਂ ਤੋਤਿਆਂ ਦੀਆਂ ਹਰਕਤਾਂ ਬਾਰੇ ਪਤਾ ਚੱਲਿਆ, ਇਹਨਾਂ ਨੂੰ ਤੁਰੰਤ ਹਟਾ ਦਿੱਤਾ ਗਿਆ।

ਅਧਿਕਾਰੀਆਂ ਤੱਕ ਪਹੁੰਚੀ ਤੋਤਿਆਂ ਦੀ ਸ਼ਿਕਾਇਤ
ਲਿੰਕਨਸ਼ਾਇਰ ਲਾਈਵ' ਦੀ ਖਬਰ ਦੇ ਮੁਤਾਬਕ ਜੰਗਲੀ ਜੀਵ ਪਾਰਕ ਦੇ ਅਧਿਕਾਰੀ ਵੀ ਇਹਨਾਂ ਤੋਤਿਆਂ ਨੂੰ ਦੇਖ ਕੇ ਹੈਰਾਨ ਹਨ। ਇਕ ਹਫਤੇ ਪਹਿਲਾਂ ਹੀ ਜੰਗਲੀ ਜੀਵ ਪਾਰਕ ਦੇ ਅਧਿਕਾਰੀਆਂ ਨੇ ਇਹਨਾਂ ਤੋਤਿਆਂ ਨੂੰ ਲਿਆਂਦਾ ਸੀ।ਇਸ ਮਗਰੋਂ ਪੰਜਾਂ ਤੋਤਿਆਂ ਨੂੰ ਇਕੱਠੇ ਇਕ ਹੀ ਪਿੰਜ਼ਰੇ ਵਿਚ ਰੱਖਣ ਦਾ ਫ਼ੈਸਲਾ ਲਿਆ। ਭਾਵੇਂਕਿ ਕੁਝ ਹੀ ਦਿਨਾਂ ਵਿਚ ਅਧਿਕਾਰੀਆਂ ਕੋਲ ਇਹਨਾਂ ਤੋਤਿਆਂ ਦੀ ਸ਼ਿਕਾਇਤ ਪਹੁੰਚ ਗਈ।

ਇਕੱਠੇ ਰਹਿਣ ਦੌਰਾਨ ਸਿੱਖੀਆਂ ਗਾਲਾਂ
ਪਾਰਕ ਦੇ ਕਰਮਚਾਰੀਆਂ ਦੇ ਮੁਤਾਬਕ, ਪਹਿਲਾਂ ਇਹ ਤੋਤੇ ਆਪਸ ਵਿਚ ਹੀ ਇਕ-ਦੂਜੇ ਨੂੰ ਗਾਲਾਂ ਕੱਢ ਰਹੇ ਸਨ ਅਤੇ ਇਸ ਦੇ ਬਾਅਦ ਉੱਥੇ ਆਉਣ ਵਾਲੇ ਦਰਸ਼ਕਾਂ ਨੂੰ ਵੀ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਾਰਕ ਦੇ  ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਕੱਠੇ ਰਹਿਣ ਦੌਰਾਨ ਇਹਨਾਂ ਤੋਤਿਆਂ ਨੇ ਆਪਸ ਵਿਚ ਗਾਲਾਂ ਕੱਢਣੀਆਂ ਸਿੱਖੀਆਂ। ਪਾਰਕ ਦੇ ਕਰਮਚਾਰੀਆਂ ਦਾਵੀ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਇਹਨਾਂ ਤੋਤਿਆਂ ਦੀ ਭਾਸ਼ਾ ਬਦਲ ਜਾਵੇਗੀ।

25 ਸਾਲਾਂ ਵਿਚ ਪਹਿਲੀ ਵਾਰ ਦਿਸੇ ਅਜਿਹੇ ਤੋਤੇ
ਜੰਗਲੀ ਜੀਵ ਪਾਰਕ ਦੇ ਚੀਫ ਕਾਰਜਕਾਰੀ ਸਟੀਵ ਨਿਕੋਲਸ ਨੇ ਇਸ ਮਾਮਲੇ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ,''ਅਸੀਂ ਲੋਕ ਇਕਦਮ ਹੈਰਾਨ ਹਾਂ। ਇਹ ਸਾਰੇ ਤੋਤੇ ਗਾਲਾਂ ਕੱਢ ਰਹੇ ਸਨ। ਅਸੀਂ ਇੱਥੇ ਆਉਣ ਵਾਲੇ ਬੱਚਿਆਂ ਦੇ ਬਾਰੇ ਵਿਚ ਥੋੜ੍ਹਾ ਫਿਕਰਮੰਦ ਹਾਂ। ਪਿਛਲੇ 25 ਸਾਲਾਂ ਵਿਚ ਅਸੀਂ ਇੱਥੇ ਅਕਸਰ ਦੇਖਿਆ ਹੈ ਕਿ ਕੁਝ ਤੋਤੇ ਕਦੇ-ਕਦੇ ਭੱਦੀਆਂ ਗੱਲਾਂ ਬੋਲ ਦਿੰਦੇ ਹਨ ਅਤੇ ਸਾਡੇ ਲੋਕਾਂ ਲਈ ਇਹ ਸਧਾਰਨ ਗੱਲ ਹੈ। ਹੁਣ ਅਚਾਨਕ ਸਾਨੂੰ ਪਤਾ ਚੱਲਿਆ ਕਿ ਕੁਝ ਤੋਤੇ ਦਰਸ਼ਕਾਂ ਨੂੰ ਗਾਲਾਂ ਕੱਢ  ਰਹੇ ਹਨ ਅਤੇ ਇਹ ਅਸਲ ਵਿਚ ਅਜੀਬ ਹੈ।'' ਨਿਕੋਲਸ ਨੇ ਦੱਸਿਆ,''ਜਿਵੇਂ-ਜਿਵੇਂ ਤੋਤੇ ਗਾਲਾਂ ਕੱਢਦੇ ਸਨ, ਲੋਕ ਇਹਨਾਂ 'ਤੇ ਹੱਸਦੇ ਸਨ ਅਤੇ ਜਿੰਨਾ ਜ਼ਿਆਦਾ ਲੋਕ ਹੱਸਦੇ ਸਨ ਇਹ ਉਨੀਆਂ ਹੀ ਜ਼ਿਆਦਾ ਗਾਲਾਂ ਕੱਢਦੇ ਸਨ। ਇਸ ਦੇ ਬਾਅਦ ਪਾਰਕ ਵਿਚ ਆਉਣ ਵਾਲੇ ਬੱਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਹਨਾਂ ਤੋਤਿਆਂ ਨੂੰ ਹਟਾਉਣ ਅਤੇ ਵੱਖੋ-ਵੱਖ ਰੱਖਣ ਦਾ ਫ਼ੈਸਲਾ ਲਿਆ। ਮੈਨੂੰ ਆਸ ਹੈ ਕਿ ਵੱਖੋ-ਵੱਖ ਰੱਖੇ ਜਾਣ ਦੇ ਬਾਅਦ ਇਹ ਤੋਤੇ ਕੁਝ ਨਵੇਂ ਸ਼ਬਦ ਸਿੱਖਣਗੇ।''


author

Vandana

Content Editor

Related News