ਬ੍ਰਿਟਿਸ਼ ਪੀ.ਐੱਮ. ਦਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ ''ਚ ਸਨ ਡਾਕਟਰ

Sunday, May 03, 2020 - 06:01 PM (IST)

ਬ੍ਰਿਟਿਸ਼ ਪੀ.ਐੱਮ. ਦਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ ''ਚ ਸਨ ਡਾਕਟਰ

ਲੰਡਨ (ਬਿਊਰੋ): ਕੋਵਿਡ-19 ਮਹਾਮਾਰੀ ਨੂੰ ਹਰਾ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਇੰਟਰਵਿਊ ਵਿਚ ਹੈਰਾਨੀਜਨਕ ਖੁਲਾਸਾ ਕੀਤਾ। ਜਾਨਸਨ ਮੁਤਾਬਕ ਇਲਾਜ ਦੇ ਦੌਰਾਨ ਡਾਕਟਰਾਂ ਨੇ ਉਹਨਾਂ ਦੀ ਮੌਤ ਦੇ ਐਲਾਨ ਦੀ ਤਿਆਰੀ ਕਰ ਲਈ ਸੀ। ਉਹਨਾਂ ਨੇ ਕੋਵਿਡ-19 ਦੇ ਵਿਰੁੱਧ ਆਪਣੀ ਲੜਾਈ ਨੂੰ ਮੌਤ ਨਾਲ ਸਾਹਮਣਾ ਕਰਨ ਵਾਲਾ ਅਨੁਭਵ ਦੱਸਿਆ। ਜਾਨਸਨ ਨੇ ਕਿਹਾ ਕਿ ਆਈ.ਸੀ.ਯੂ. ਵਿਚੋਂ ਬਾਹਰ ਆਉਣਾ ਰਾਹਤ ਦੀ ਗੱਲ ਹੈ। ਦੀ ਸਨ ਨਾਲ ਗੱਲਬਾਤ ਕਰਦਿਆਂ ਜਾਨਸਨ ਨੇ ਕਿਹਾ ਕਿ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਕਈ ਲੀਟਰ ਆਕਸੀਜਨ ਦਿੱਤੀ ਗਈ।

55 ਸਾਲਾ ਜਾਨਸਨ ਨੂੰ 5 ਅਪ੍ਰੈਲ ਨੂੰ ਤਬੀਅਤ ਵਿਗੜਨ ਦੇ ਬਾਅਦ ਸੈਂਟ ਥਾਮਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮੈਡੀਕਲ ਸਟਾਫ ਦੀਆਂ ਕੋਸ਼ਿਸ਼ਾਂ ਦੇ ਬਾਅਦ ਉਹਨਾਂ ਨੂੰ ਬਚਾ ਲਿਆ ਗਿਆ। ਜਾਨਸਨ ਨੇ ਕਿਹਾ,''ਉਹ ਬਹੁਤ ਮੁਸ਼ਕਲ ਸਮਾਂ ਸੀ। ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਾਂਗਾ। 'ਸਟਾਲਿਨ ਦੀ ਮੌਤ' ਦੀ ਤਰਜ 'ਤੇ ਡਾਕਟਰਾਂ ਨੇ ਪਲਾਨਿੰਗ ਕਰ ਲਈ ਸੀ। ਆਈ.ਸੀ.ਯੂ. ਵਿਚ ਵੀ ਮੇਰੀ ਸਿਹਤ ਵਿਚ ਸੁਧਾਰ ਨਹੀਂ ਸੀ ਹੋ ਰਿਹਾ, ਜਿਸ ਕਾਰਨ ਡਾਕਟਰਾਂ ਨੇ ਮਜਬੂਰੀ ਵਿਚ ਮੇਰੀ ਮੌਤ ਦੇ ਐਲਾਨ ਕਰਨ ਦੇ ਬਾਰੇ ਵਿਚ ਤਿਆਰੀ ਕਰ ਲਈ ਸੀ। ਮੇਰੀ ਸਥਿਤੀ ਬਿਹਤਰ ਨਹੀਂ ਸੀ ਅਤੇ ਮੈਨੂੰ ਇਹ ਪਤਾ ਸੀ ਕਿ ਕਿਸੇ ਅਚਾਨਕ ਘਟਨਾ ਨੂੰ ਲੈ ਕੇ ਯੋਜਨਾ ਤਿਆਰ ਹੈ।'' ਇਲਾਜ ਦੌਰਾਨ ਆਈ.ਸੀ.ਯੂ. ਵਿਚ ਰਹੇ ਜਾਨਸਨ ਮੁਤਾਬਕ,''ਐਮਰਜੈਂਸੀ ਸਥਿਤੀ ਸੰਬੰਧੀ ਡਾਕਟਰਾਂ ਨੇ ਪੂਰੀ ਪਲਾਨਿੰਗ ਕਰ ਲਈ ਸੀ।''

ਜਾਨਸਨ ਨੇ ਹਸਪਤਾਲ ਵਿਚ ਇਲਾਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨੀਟਰ 'ਤੇ ਦਿਸਣ ਵਾਲਾ ਇੰਡੀਕੇਟਰ ਲਗਾਤਾਰ ਗਲਤ ਦਿਸ਼ਾ ਵਿਚ ਜਾ ਰਿਹਾ ਸੀ। ਇਸ ਦੌਰਾਨ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਕੋਰੋਨਾਵਾਇਰਸ ਦਾ ਕੋਈ ਇਲਾਜ ਨਹੀਂ ਹੈ। ਇਲਾਜ ਦੇ ਦੌਰਾਨ ਜਾਨਸਨ ਲਗਾਤਾਰ ਖੁਦ ਤੋਂ ਸਵਾਲ ਪੁੱਛ ਰਹੇ ਸਨ ਕਿ ਉਹ ਕਿਵੇਂ ਇਸ ਸਥਿਤੀ ਵਿਚੋਂ ਬਾਹਰ ਨਿਕਲਣਗੇ। ਉਹਨਾਂ ਨੇ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੋ ਰਿਹਾ ਸੀ ਕਿ ਕਿਵੇਂ ਕੁਝ ਹੀ ਦਿਨਾਂ ਵਿਚ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ। ਮੈਨੂੰ ਯਾਦ ਹੈ ਕਿ ਮੈਂ ਨਿਰਾਸ਼ ਸੀ। ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੈਂ ਬਿਹਤਰ ਕਿਉਂ ਨਹੀਂ ਹੋ ਪਾ ਰਿਹਾ। ਸਭ ਤੋਂ ਬੁਰਾ ਸਮਾਂ ਉਦੋਂ ਸੀ ਜਦੋਂ 50-50 ਦੀ ਹਾਲਤ ਬਣ ਗਈ। ਉਹਨਾਂ ਨੇ ਮੇਰੇ ਵਿੰਡ ਪਾਈਪ ਦੇ ਹੇਠਾਂ ਇਕ ਟਿਊਬ ਲਗਾਈ। ਮੈਨੂੰ ਲੱਗਾ ਕਿ ਇਸ ਬੀਮਾਰੀ ਦੀ ਕੋਈ ਦਵਾਈ ਨਹੀਂ ਹੈ, ਕੋਈ ਇਲਾਜ ਨਹੀਂ ਹੈ ਤਾਂ ਮੈਂ ਠੀਕ ਕਿਸ ਤਰ੍ਹਾਂ ਹੋਵਾਂਗਾ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਦੇ 14 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ ਹੋਈ 82,877

ਜਾਨਸਨ ਲਈ ਚੰਗੀ ਗੱਲ ਇਹ ਰਹੀ ਕਿ ਠੀਕ ਹੋਣ ਦੇ ਕੁਝ ਦਿਨ ਬਾਅਦ ਹੀ ਉਹਨਾਂ ਦੀ ਮੰਗੇਤਰ ਕੈਰੀ ਸਾਈਮੰਡਸ ਨੇ ਬੇਟੇ ਨੂੰ ਜਨਮ ਦਿੱਤਾ। ਉਹਨਾਂ ਨੇ ਆਪਣੇ ਬੇਟੇ ਦਾ ਨਾਮ 'ਨਿਕੋਲਸ' ਉਹਨਾਂ ਡਾਕਟਰਾਂ ਨਿਕੋਲਸ ਪ੍ਰਾਈਸ ਅਤੇ ਨਿਕਲੋਸ ਹਾਰਟ ਦੇ ਨਾਮ 'ਤੇ ਰੱਖਣ ਦਾ ਫੈਸਲਾ ਲਿਆ ਹੈ ਜਿਹਨਾਂ ਨੇ ਉਹਨਾਂ ਦੀ ਜਾਨ ਬਚਾਈ। ਉਹਨਾਂ ਨੇ ਜਾਨ ਬਚਾਉਣ ਲਈ ਮੈਡੀਕਲ ਸਟਾਫ ਦਾ ਵੀ ਧੰਨਵਾਦ ਕੀਤਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਇਲਾਜ ਲੱਭਣ ਲਈ ਭਾਰਤੀ ਮੂਲ ਦੇ ਡਾਕਟਰ ਦਾ 1000 ਮਰੀਜ਼ਾਂ 'ਤੇ ਅਨੋਖਾ ਪ੍ਰਯੋਗ
 


author

Vandana

Content Editor

Related News