ਕੇਟ ਤੇ ਵਿਲੀਅਮ ਦੇ ਕਾਫਲੇ ''ਚ ਬਾਈਕ ਨੇ ਬਜ਼ੁਰਗ ਔਰਤ ਨੂੰ ਮਾਰੀ ਟੱਕਰ
Wednesday, Jun 19, 2019 - 05:16 PM (IST)

ਲੰਡਨ (ਭਾਸ਼ਾ)— ਪ੍ਰਿੰਸ ਵਿਲੀਅਮ ਅਤੇ ਕੇਟ ਦੇ ਕਾਫਿਲੇ ਵਿਚ ਸ਼ਾਮਲ ਇਕ ਬਾਈਕ ਨੇ 83 ਸਾਲਾ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਮਗਰੋਂ 83 ਸਾਲਾ ਮਹਿਲਾ ਪੈਨਸ਼ਨਰ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਮਹਿਲਾ ਨੂੰ ਹਸਪਤਾਲ ਵਿਚ ਭਰਤੀ ਕਰਵਾਰਇਆ ਗਿਆ ਹੈ। ਸ਼ਾਹੀ ਜੋੜਾ ਸੋਮਵਾਰ ਨੂੰ ਮੱਧ ਲੰਡਨ ਸਥਿਤ ਆਪਣੀ ਰਿਹਾਇਸ਼ ਤੋਂ ਵਿੰਡਸਰ ਜਾ ਰਿਹਾ ਸੀ। ਉਸੇ ਦੌਰਾਨ ਰਸਤੇ ਵਿਚ ਕਾਫਿਲੇ ਵਿਚ ਸ਼ਾਮਲ ਪੁਲਸ ਦੀ ਬਾਈਕ ਨਾਲ ਮਹਿਲਾ ਨੂੰ ਟੱਕਰ ਲੱਗ ਗਈ।
ਕੈਸਿੰਗਟਨ ਪੈਲੇਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨਾਲ ਬਹੁਤ ਦੁਖੀ ਅਤੇ ਚਿੰਤਤ ਹੈ। ਉਨ੍ਹਾਂ ਨੇ ਜ਼ਖਮੀ ਮਹਿਲਾ ਨਾਲ ਸੰਪਰਕ ਕੀਤਾ ਹੈ। ਮਹਿਲਾ ਦੀ ਪਛਾਣ ਇਰਿਨ ਦੇ ਰੂਪ ਵਿਚ ਹੋਈ ਹੈ। ਪੈਲੇਸ ਦਾ ਕਹਿਣਾ ਹੈ ਕਿ ਸ਼ਾਹੀ ਜੋੜੇ ਨੇ ਇਰਿਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ ਹਨ ਅਤੇ ਉਨ੍ਹਾਂ ਦੇ ਸਿਹਤਮੰਦ ਹੋਣ ਤੱਕ ਉਹ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿਣਗੇ। ਸੂਚਨਾਵਾਂ ਮੁਤਾਬਕ ਸ਼ਾਹੀ ਜੋੜੇ ਨੇ ਮਹਿਲਾ ਨੂੰ ਫੁੱਲ ਵੀ ਭੇਜੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਮਹਿਲਾ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ।