ਬ੍ਰਿਟੇਨ ''ਚ ਭਾਰਤੀ ਮੂਲ ਦੀ ਸਾਂਸਦ ਅਟਾਰਨੀ ਜਨਰਲ ਨਿਯੁਕਤ

Wednesday, Feb 26, 2020 - 09:59 AM (IST)

ਬ੍ਰਿਟੇਨ ''ਚ ਭਾਰਤੀ ਮੂਲ ਦੀ ਸਾਂਸਦ ਅਟਾਰਨੀ ਜਨਰਲ ਨਿਯੁਕਤ

ਲੰਡਨ (ਬਿਊਰੋ): ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਨਵੀਂ ਅਟਾਰਨੀ ਜਨਰਲ ਨਿਯੁਕਤ ਕੀਤੀ ਗਈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਨਵੀਂ ਕੈਬਨਿਟ ਵਿਚ ਸੁਏਲਾ ਨੂੰ ਇਹ ਅਹੁਦਾ ਦਿੱਤਾ। ਲੰਡਨ ਵਿਚ ਰੋਇਲ ਕੋਰਟਸ ਆਫ ਜਸਟਿਸ ਵਿਚ ਸੋਮਵਾਰ ਨੂੰ ਇਕ ਸਮਾਰੋਹ ਵਿਚ ਸੁਏਲਾ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਵਿਚ ਨਿਆਂ ਸਕੱਤਰ ਰੌਬਰਟ ਬਕਲੈਂਡ, ਮੁੱਖ ਜੱਜ ਇਯਾਨ ਬਰਨੇਟ ਅਤੇ ਬਾਰ ਕੌਂਸਲ ਦੀ ਪ੍ਰਧਾਨ ਅਮਾਂਡਾ ਪਿੰਟੋ ਸ਼ਾਮਲ ਹੋਈ। ਸੁਏਲਾ ਬ੍ਰਿਟਿਸ਼ ਕਾਨੂੰਨੀ ਇਤਿਹਾਸ ਵਿਚ ਨਿਯੁਕਤ ਦੂਜੀ ਮਹਿਲਾ ਹੈ।

PunjabKesari

ਬੈਰਿਸਟਰ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ 39 ਸਾਲਾ ਸੁਏਲਾ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਬਹਾਲ ਕਰਨ ਦੀ ਹੋਵੇਗੀ। ਉਹਨਾਂ ਨੇ ਕਿਹਾ,''ਅਟਾਰਨੀ ਜਨਰਲ ਦੇ ਤੌਰ 'ਤੇ ਸਹੁੰ ਚੁੱਕਣਾ ਵਿਸ਼ੇਸ਼ ਸਨਮਾਨ ਦੀ ਗੱਲ ਹੈ। ਮੈਂ ਇਸ ਪਲ ਨੂੰ ਇਸ ਇਤਿਹਾਸਿਕ ਭੂਮਿਕਾ ਵਿਚ ਨਿਯੁਕਤ ਕੀਤੀ ਗਈ ਦੂਜੀ ਮਹਿਲਾ ਹੋਣ ਦੇ ਨਾਤੇ ਸੰਭਾਲ ਕੇ ਰੱਖਾਂਗੀ।'' ਪਿਛਲੇ ਅਟਾਰਨੀ ਜਨਰਲ ਜਿਯੋਫ੍ਰੇ ਕਾਕਸ ਦੇ ਬਾਰੇ ਵਿਚ ਸੁਏਲਾ ਨੇ ਕਿਹਾ,''ਅਪਰਾਧ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਬਹਾਲ ਕਰਨਾ ਮੇਰੀ ਸਿਖਰ ਤਰਜੀਹ ਹੈ। ਮੈਂ ਇਸ ਖੇਤਰ ਵਿਚ ਮੇਰੇ ਤੋਂ ਪਹਿਲਾਂ ਕੀਤੇ ਗਏ ਕੰਮਾਂ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ।''

PunjabKesari

ਗੋਵਾ ਮੂਲ ਦੀ 39 ਸਾਲਾ ਸੁਏਲਾ (ਨੀ ਫਰਨਾਡੀਜ਼) ਪਹਿਲੀ ਵਾਰ 2015 ਵਿਚ ਫਰੇਹਮ ਤੋਂ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਸੀ। 2017 ਅਤੇ 2019 ਵਿਚ ਉਹ ਫਿਰ ਤੋਂ ਚੁਣੀ ਗਈ। ਇਕ ਬ੍ਰੈਗਜ਼ਿਟ ਸਮਰਥਕ ਪ੍ਰਚਾਰਕ ਉਹਨਾਂ ਨੇ ਯੂਰਪੀ ਰਿਸਰਚ ਸਮੂਹ ਦੀ ਪ੍ਰਧਾਨਗੀ ਵੀ ਕੀਤੀ, ਜਿਸ ਵਿਚ ਕੰਜ਼ਰਵੇਟਿਵ ਸਾਂਸਦਾਂ ਨੂੰ ਇਕ ਮੁਸ਼ਕਲ ਬ੍ਰੈਗਜ਼ਿਟ ਦੇ ਪੱਖ ਵਿਚ ਰੱਖਿਆ ਗਿਆ ਸੀ।ਸੁਏਲਾ ਪਹਿਲਾਂ ਜਨਵਰੀ ਤੋਂ ਨਵੰਬਰ 2018 ਤੱਕ ਯੂਰਪੀ ਸੰਘ ਤੋਂ ਬਾਹਰ ਨਿਕਲਣ ਲਈ ਵਿਭਾਗ ਵਿਚ ਰਾਜ ਦੀ ਸੰਸਦੀ ਸਕੱਤਰ ਸੀ।


author

Vandana

Content Editor

Related News