ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ

Thursday, Apr 01, 2021 - 11:14 AM (IST)

ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ

ਇੰਟਰਨੈਸ਼ਨਲ ਡੈਸਕ - ਇੰਗਲੈਂਡ ਦੇ ਸਕੂਲ ਅੱਜਕਲ ਸੈਕਸ ਸ਼ੋਸ਼ਣ, ਮਾਰਕੁੱਟ ਅਤੇ ਬਲਾਤਕਾਰ ਦੇ ਵੱਧ ਰਹੇ ਮਾਮਲਿਆ ਕਾਰਨ ਸੁਰਖੀਆਂ ’ਚ ਹੈ। ਲੰਡਨ ਪੁਲਸ ਵਿਭਾਗ ਇਕ ਵੈੱਬਸਾਈਟ ’ਤੇ ਲੋਡ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ। ਇਸ ਸਾਈਟ ’ਤੇ ਸੈਕਸ ਸ਼ੋਸ਼ਣ ਸਬੰਧੀ 5,800 ਤੋਂ ਜ਼ਿਆਦਾ ਪੋਸਟ ਕੀਤੇ ਗਏ ਹਨ। ਇਹ ਸਾਈਟ ਬੀਤੇ ਸਾਲ 22 ਸਾਲਾ ਸੋਮਾ ਸਾਰਾ ਨਾਂ ਦੀ ਔਰਤ ਨੇ ਤਿਆਰ ਕੀਤੀ ਸੀ, ਜਿਸ ’ਤੇ ਸੈਕਸ ਸ਼ੋਸ਼ਣ, ਮਾਰਕੁੱਟ ਅਤੇ ਬਲਾਤਕਾਰ ਸਬੰਧੀ ਸ਼ਿਕਾਇਤਾਂ ਬਾਰੇ ਦੱਸਿਆ ਗਿਆ ਸੀ।

ਬ੍ਰਿਟੇਨ ਦੇ ਸਿਖਿਆ ਸੰਸਥਾਨਾਂ ’ਚ ਸੈਕਸ ਸ਼ੋਸ਼ਣ ਦੇ ਮਾਮਲੇ ਨਵੇਂ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਸਰਵੇ ਸਾਹਮਣੇ ਆਏ ਹਨ, ਜਿਸ ਵਿਚ ਸਿੱਖਿਆ ਸੰਸਥਾਨਾਂ ’ਚ ਕੁੜੀਆਂ ਦੇ ਸ਼ੋਸ਼ਣ ਦੇ ਮਾਮਲਿਆਂ ਦਾ ਜ਼ਿਕਰ ਹੈ। ਦੂਸਰਾ ਸੈਕਸ ਹਿੰਸਾ ਕਿਸੇ ਇਕ ਦੇਸ਼ ਦੀਆਂ ਔਰਤਾਂ ਦੀ ਸਮੱਸਿਆ ਨਹੀਂ ਹੈ। ਪੂਰੀ ਦੁਨੀਆ ਦੀਆਂ ਔਰਤਾਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਅਮਰੀਕਾ, ਕੈਨੇਡਾ, ਸਵੀਡਨ ਅਤੇ ਬ੍ਰਿਟੇਨ ਵਰਗੇ ਸਭ ਤੋਂ ਵਿਕਸਿਤ ਦੇਸ਼ਾਂ ’ਚ ਬਲਾਤਕਾਰ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੁੰਦੀਆਂ ਹਨ। ਇਕ ਰਿਪੋਰਟ ਮੁਤਾਬਕ ਦੁਨੀਆ ਭਰ ’ਚ ਲਗਭਗ 36 ਫ਼ੀਸਦੀ ਔਰਤਾਂ ਸਰੀਰਕ ਜਾਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਬਣੀਆਂ ਹਨ।

ਇਹ ਵੀ ਪੜ੍ਹੋ: ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੀਤੀ ਮਹਿਲਾ ਸਹਾਇਕ ਨਾਲ ਘਟੀਆ ਕਰਤੂਤ ਕਰਨ ਦੀ ਕੋਸ਼ਿਸ਼, ਵੀਡੀਓ ਵਾਇਰਲ

ਪੁਲਸ ਨੇ ਕਈ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਇੰਗਲੈਂਡ ਦੇ ਸਕੂਲਾਂ ’ਚ ਪਨਪ ਰਹੀ ਬਲਾਤਕਾਰ ਦੀ ਰਵਾਇਤ ਉਥੋਂ ਦੇ ਸ਼ਾਸਨ ਅਤੇ ਪ੍ਰਸ਼ਾਸਨ ਲਈ ਚੁਣੌਤੀ ਬਣਦੀ ਜਾ ਰਹੀ ਹੈ। ਵੈੱਬਸਾਈਟ ’ਤੇ ਆਧਾਰਿਤ ਸ਼ਿਕਾਇਤਾਂ ਦੀ ਲੰਡਨ ਪੁਲਸ ਜਾਂਚ ਤਾਂ ਕਰ ਰਹੀ ਹੈ ਪਰ ਉਸਦਾ ਕਹਿਣਾ ਹੈ ਕਿ ਕੀ ਇਸ ਤਰ੍ਹਾਂ ਸ਼ੋਸ਼ਣ ਦੇ ਸ਼ਿਕਾਰ ਹੋਏ ਸ਼ਖਸ ਨੂੰ ਪੁਲਸ ’ਚ ਸ਼ਿਕਾਇਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੁਲਸ ਦਾ ਕਹਿਣਾ ਹੈ ਕਿ ਵੈੱਬਸਾਈਟ ’ਤੇ ਪਾਏ ਗਏ ਪੋਸਟ ਤੋਂ ਉਨ੍ਹਾਂ ਨੂੰ ਵਿਸ਼ੇਸ਼ ਅਪਰਾਧਾਂ ਦੀ ਰਿਪੋਰਟ ਮਿਲੀ ਹੈ। ਪੁਲਸ ਨੇ ਕਈ ਸਕੂਲਾਂ ਤੋਂ ਆਈ ਸ਼ੋਸ਼ਣ ਦੀਆਂ ਰਿਪੋਰਟਾਂ ਦਾ ਵੀ ਨਿਪਟਾਰਾ ਕੀਤਾ ਹੈ ਜਿਸ ਵਿਚ ਦੇਸ਼ ਦੇ ਵੱਡੇ ਸਿਖਿਆ ਸੰਸਥਾਨ ਵੀ ਸ਼ਾਮਲ ਸਨ।

ਸਾਈਟ ’ਚ 100 ਨਿੱਜੀ ਸਕੂਲਾਂ ਦਾ ਦਿੱਤਾ ਗਿਐ ਹਵਾਲਾ
ਬਲਾਤਕਾਰ ਅਤੇ ਸੈਕਸ ਅਪਰਾਧਾਂ ਲਈ ਸਕਾਟਲੈਂਡ ਯਾਰਡ ਦੇ ਪ੍ਰਮੁੱਖ ਅਧਿਕਾਰੀ ਡਿਟੈਕਟਿਵ ਸੁਪਰੀਟੇਂਡੈਂਟ ਮੇਲ ਲਾਰਮੋਰ ਦਾ ਕਹਿਣਾ ਹੈ ਕਿ ਸੂਬੇ ਵਲੋਂ ਚਲਾਏ ਜਾ ਰਹੇ ਸਕੂਲ ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਨਾਲ ਮਿਲਕੇ ਕੰਮ ਕਰਦੇ ਹਨ, ਜਿਥੇ ਸਕੂਲਾਂ ’ਚ ਸੈਕਸ ਸ਼ੋਸ਼ਣ ਨੂੰ ਰੋਕਿਆ ਜਾ ਸਕਦਾ ਹੈ। ਉਹ ਕਹਿੰਦੀ ਹੈ ਕਿ ਇਹ ਸਮੱਸਿਆ ਸੂਬੇ ਵਲੋਂ ਸੰਚਾਲਿਤ ਸਕੂਲਾਂ ਦੇ ਮੁਕਾਬਲੇ ਨਿੱਜੀ ਸਕੂਲਾਂ ’ਚ ਕਿਤੇ ਜ਼ਿਆਦਾ ਹੈ। ਲਾਰਮੋਰ ਨੇ ਕਿਹਾ ਕਿ ਵੈੱਬਸਾਈਟ ’ਤੇ ਬ੍ਰਿਟੇਨ ਦੇ 100 ਤੋਂ ਜ਼ਿਆਦਾ ਸਕੂਲਾਂ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।

ਇਹ ਵੀ ਪੜ੍ਹੋ: ਪਾਕਿ ’ਚ ਬੇ-ਲਗਾਮ ਹੋਈ ਮਹਿੰਗਾਈ, ਇਮਰਾਨ ਖਾਨ ਨੂੰ ਢਾਈ ਸਾਲਾਂ ’ਚ ਬਦਲਣਾ ਪਿਆ ਤੀਜਾ ਵਿੱਤ ਮੰਤਰੀ

456 ਵਰ੍ਹੇ ਪੁਰਾਣੀ ਸੰਸਥਾ ਹਾਈਗੇਟ ਸਕੂਲ ਖਿਲਾਫ ਸ਼ੋਸ਼ਣ ਦੇ ਦੋਸ਼
ਡਿਟੇਕਟਿਵ ਸੁਪਰੀਟੇਂਡੈਂਟ ਨੇ ਇਸ ਗੱਲ ਦੀ ਵੀ ਚਿੰਤਾ ਪ੍ਰਗਟਾਈ ਕਿ ਸੈਕਸ ਸ਼ੋਸ਼ਣ ਦੇ ਸ਼ਿਕਾਰ ਬੱਚੇ ਪੁਲਸ ਕੋਲ ਸ਼ਿਕਾਇਤ ਨਹੀਂ ਕਰਦੇ ਹਨ। ਹਾਲਾਂਕਿ ਪੁਲਸ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਹਾਲ ਹੀ ਵਿਚ ਉੱਤਰੀ ਲੰਡਨ ਦੀ 456 ਵਰ੍ਹੇ ਪੁਰਾਣੀ ਸੰਸਥਾ ਹਾਈਗੇਟ ਸਕੂਲ ਦੇ ਵਿਦਿਆਰਥੀਆਂ ਤੋਂ ਸਕੂਲ ਮੈਨੇਜਮੈਂਟ ਨੇ ਇਕ ਸਾਲ ਦੀ 30 ਹਜ਼ਾਰ ਪੌਂਡ ਫੀਸ ਵਸੂਲ ਕੀਤੀ ਸੀ। ਜਦਕਿ ਸਕੂਲ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਸਕੂਲ ਦੇ ਗਵਰਨਰ ਨੂੰ ਇਕ 200 ਸਫਿਆਂ ਦਾ ਡੋਜੀਅਰ ਸੌਂਪਿਆ ਜਿਸ ਵਿਚ ਕਿਹਾ ਗਿਆ ਕਿ ਸਕੂਲ ਕੰਪਲੈਕਸ ’ ਚ ਬਲਾਤਕਾਰ ਦੀ ਰਵਾਇਤ ਨੂੰ ਬੜ੍ਹਾਵਾ ਦੇ ਰਿਹਾ ਹੈ। ਇਸਦੇ ਵਿਰੋਧ ’ਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਵੀ ਕੀਤਾ। ਸਕੂਲ ਨੇ ਇਕ ਬਿਆਨ ’ਚ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਰਾਜਪਾਲ ਦੋਸ਼ਾਂ ਨਾਲ ਚਿੰਤਾ ਅਤੇ ਡੂੰਘੇ ਸਦਮੇ ’ਚ ਸਨ। ਉਨ੍ਹਾਂ ਨੇ ਜਾਂਚ ਲਈ ਇਕ ਰਿਟਾਇਰ ਜੱਜ ਨੂੰ ਨਿਯੁਕਤ ਕੀਤਾ ਹੈ।

ਇੰਗਲੈਂਡ ਦੇ ਸਿਖਿਆ ਸੰਸਥਾਨਾਂ ’ਚ ਨਵਾਂ ਨਹੀਂ ਮਾਮਲਾ
ਇੰਗਲੈਂਡ ਅੇਤ ਵੈਲਸ ਦੀਆਂ ਯੂਨੀਵਰਸਿਟੀਆਂ ’ਚ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਸਬੰਧੀ ਬੀਤੇ ਸਾਲ ਇਕ ਅਧਿਐਨ ਰਿਪੋਰਟ ‘ਅਨਸੇਫ ਸਪੇਸੇਜ’ ਐਡਿੰਗ ਸੈਕਸੁਅਲ ਅਬਿਊਜ ਇਨ ਯੂਨੀਵਰਸਿਟੀਜ’ ’ਚ ਖੁਲਾਸਾ ਹੋਇਆ ਹੈ ਕਿ ਇਥੇ ਸਾਲ ’ਚ ਸੈਕਸ ਸ਼ੋਸ਼ਣ ਦੀਆਂ ਲਗਭਗ 50 ਹਜ਼ਾਰ ਘਟਨਾਵਾਂ ਹੁੰਦੀਆਂ ਹਨ। ਇਸ ਰਿਪੋਰਟ ’ਚ ਰਗਬੀ ਕਲੱਬਾਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ

ਰਿਪੋਰਟ ਮੁਤਾਬਕ ਸੈਕਸ ਸ਼ੋਸ਼ਣ ਅਤੇ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀ ਵੀ ਸ਼ਾਮਲ ਰਹਿੰਦੇ ਹਨ। ਖਾਸ ਕਰ ਕੇ ਨਾਮਵਰ ਸਿੱਖਿਆ ਸ਼ਾਸਤਰੀਆਂ ਦੇ ਖਿਲਾਫ ਕਾਰਵਾਈ ਕਰਨ ’ਚ ਯੂਨੀਵਰਸਿਟੀ ਪ੍ਰਸ਼ਾਸਨ ਬਹੁਤ ਅਣਇੱਛੁਕ ਰਹਿੰਦਾ ਹੈ। ਮਾਹੌਲ ਇੰਨਾ ਖਰਾਬ ਹੈ ਕਿ ਆਮ ਤੌਰ ’ਤੇ ਪੀੜਤ ਵਿਦਿਆਰਥੀ ਅਤੇ ਵਿਦਿਆਰਥਣਾਂ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਇਹੋ ਕਾਰਣ ਹੈ ਕਿ ਸਿਖਿਆ ਸੰਸਥਾਨਾਂ ’ਚ ਸੈਕਸ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ।

15 ਫ਼ੀਸਦੀ ਵਿਦਿਆਰਥਣਾਂ ਸ਼ੋਸ਼ਣ ਦੀਆਂ ਹੁੰਦੀਆਂ ਹਨ ਸ਼ਿਕਾਰ
ਨਿੱਜੀ ਗੱਲਬਾਤ ਨੇ ਯੂਨੀਵਰਸਿਟੀਆਂ ਦੇ ਪ੍ਰਸ਼ਾਸਕ ਵੱਡੀ ਗਿਣਤੀ ’ਚ ਅਜਿਹੀਆਂ ਘਟਨਾਵਾਂ ਹੋਣ ਦਾ ਗੱਲ ਸਵੀਕਾਰ ਕਰਦੇ ਹਨ। ਇਹ ਖੁਦ ਉਨ੍ਹਾਂ ਪ੍ਰਸ਼ਾਸਕਾਂ ਦਾ ਅਨੁਮਾਨ ਹੈ ਕਿ 15 ਫ਼ੀਸਦੀ ਵਿਦਿਆਰਥਣਾਂ ਅਤੇ ਤਿੰਨ ਫੀਸਦੀ ਵਿਦਿਆਰਥੀ ਯੂਨੀਵਰਸਿਟੀ ’ਚ ਰਹਿਣ ਦੌਰਾਨ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਬ੍ਰਿਟੇਨ ਦੇ ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਮੁਤਾਬਕ ਉਸਦੇ 2018 ਦੇ ਇਕ ਅਧਿਐਨ ਤੋਂ ਪਤਾ ਲੱਗਾ ਸੀ ਕਿ ਹਰ 5 ਵਿਚੋਂ ਦੋ ਵਿਦਿਆਰਥੀਆਂ ਨੂੰ ਸੈਕਸ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਿਚੋਂ ਹਰ 8 ਵਿਚੋਂ ਇਕ ਘਟਨਾ ’ਚ ਦੋਸ਼ੀ ਯੂਨੀਵਰਸਿਟੀ ਦਾ ਕਰਮਚਾਰੀ ਸੀ।

ਹੁਣ ਯੂਨੀਵਰਸਿਟੀਜ਼-ਯੂ. ਕੇ. ਨਾਂ ਦੇ ਸੰਗਠਨ ਨੇ ਕਿਹਾ ਕਿ ਉਹ ਇਸੇ ਸਾਲ ਵਿਦਿਆਰਥੀਆਂ ਨਾਲ ਦੁਰਵਿਵਹਾਰ ਬਾਰੇ ਯੂਨੀਵਰਸਿਟੀ ਸਟਾਫ ਨੂੰ ਇਕ ਡਾਇਰੈਕਟਰੀ ਜਾਰੀ ਕਰੇਗਾ। ਉਸਨੇ ਕਿਹਾ ਹੈ ਕਿ ਹਰ ਵਿਦਿਆਰਥੀ ਅਤੇ ਕਰਮਚਾਰੀ ਨੂੰ ਸੁਰੱਖਿਅਤ ਅਤੇ ਹਾਂ-ਪੱਖੀ ਮਾਹੌਲ ਜ਼ਰੂਰ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ


author

cherry

Content Editor

Related News