''ਬ੍ਰਿਟੇਨ ਦੀ ਮਹਾਰਾਣੀ ਦੇਸ਼ ਦੇ ਸਿਆਸੀ ਵਰਗ ਤੋਂ ਨਰਾਜ਼''

08/11/2019 11:52:55 PM

ਲੰਡਨ - ਬ੍ਰਿਟਿਸ਼ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਠੀਕ ਢੰਗ ਨਾਲ ਸ਼ਾਸ਼ਨ ਨਾ ਚੱਲਾ ਪਾਉਣ ਕਾਰਨ ਦੇਸ਼ ਦੇ ਸਿਆਸੀ ਵਰਗ ਤੋਂ ਨਿਰਾਸ਼ ਹੈ। 93 ਸਾਲਾ ਮਹਾਰਾਣੀ ਨੂੰ ਰਸਮੀ ਰੂਪ ਤੋਂ ਜਨਤਕ ਤੌਰ 'ਤੇ ਸਿਆਸੀ ਮਾਮਲਿਆਂ 'ਤੇ ਨਿਰਪੱਖ ਮੰਨਿਆ ਜਾਂਦਾ ਹੈ ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਜੂਨ 2016 'ਚ ਬ੍ਰੈਗਜ਼ਿਟ 'ਤੇ ਜਨਮਤ ਸੰਗ੍ਰਹਿ ਤੋਂ ਬਾਅਦ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਅਸਤੀਫੇ ਤੋਂ ਬਾਅਦ ਇਕ ਨਿੱਜੀ ਪ੍ਰੋਗਰਾਮ 'ਚ ਇਹ ਟਿੱਪਣੀ ਕੀਤੀ।

'ਦਿ ਸੰਡੇ ਟਾਈਮਸ' ਨੇ ਇਕ ਸ਼ਾਹੀ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਉਸ ਘਟਨਾ ਤੋਂ ਬਾਅਦ ਹੀ ਮਹਾਰਾਣੀ ਦੀ ਨਿਰਾਸ਼ਾ ਵਧੀ। ਸੂਤਰ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਲਿੱਖਿਆ ਕਿ ਮੈਂ ਮੰਨਦਾ ਹਾਂ ਕਿ ਮਹਾਰਾਣੀ ਅਸਲ 'ਚ ਨਿਰਾਸ਼ ਹੈ। ਮੈਂ ਉਨ੍ਹਾਂ ਨੂੰ ਮੌਜੂਦਾ ਸਿਆਸੀ ਵਰਗ ਅਤੇ ਉਸ ਦੀ ਸਰਕਾਰ ਚਲਾਉਣ 'ਚ ਅਸਮਰਥਾ ਨੂੰ ਲੈ ਕੇ ਪੈਦਾ ਨਿਰਾਸ਼ਾ 'ਤੇ ਗੱਲ ਕਰਦੇ ਹੋਏ ਸੁਣਿਆ। ਮਹਾਰਾਣੀ ਦੀ ਸਿਆਸਤ 'ਤੇ ਦੁਰਲਭ ਗੱਲਬਾਤ ਨੂੰ ਸੁਣਨ ਦਾ ਦਾਅਵਾ ਕਰਨ ਵਾਲੇ ਉੱਚ ਸ਼ਾਹੀ ਸੂਤਰ ਨੇ ਕਿਹਾ ਕਿ ਮਹਾਰਾਣੀ ਨੇ ਸਾਡੀ ਸਿਆਸੀ ਅਗਵਾਈ ਦੀ ਗੁਣਵੱਤਾ 'ਤੇ ਨਰਾਜ਼ਗੀ ਅਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਇਹ ਨਿਰਾਸ਼ਾ ਵਧ ਰਹੀ ਹੈ।


Khushdeep Jassi

Content Editor

Related News