ਇਸ ਪਿੰਡ ''ਚ ਹੈ ਭੂਤਾਂ ਦਾ ਰਾਜ, ਸੁਨਾਈ ਦਿੰਦੀਆਂ ਹਨ ਚੀਕਾਂ (ਤਸਵੀਰਾਂ)

05/09/2020 8:10:10 PM

ਲੰਡਨ- ਬ੍ਰਿਟੇਨ ਦੇ ਕੰਟ੍ਰੀਸਾਈਡ ਇਲਾਕੇ ਵਿਚ ਅਜਿਹੀਆਂ ਕਈ ਥਾਵਾਂ ਹਨ, ਜਿਥੇ ਲੋਕ ਅੱਜ ਵੀ ਜਾਣ ਤੋਂ ਘਬਰਾਉਂਦੇ ਹਨ। ਹਾਲਾਂਕਿ ਇਹਨਾਂ ਸਾਰੀਆਂ ਡਰਾਉਣੀਆਂ ਥਾਵਾਂ ਵਿਚ ਸਭ ਤੋਂ ਉਪਰ ਨਾਂ ਆਉਂਦਾ ਹੈ ਕੇਂਟ ਕੰਟ੍ਰੀਸਾਈਡ ਦੇ ਪਿੰਡ ਪਲੁਕਲੇ ਦਾ। ਇਹ ਛੋਟਾ ਜਿਹਾ ਪਿੰਡ ਇਥੋਂ ਦੇ 15 ਮਸ਼ਹੂਰ ਭੂਤਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਪਿੰਡ ਵਿਚ ਜ਼ਿਆਦਾਤਰ ਘਰ ਵੀ ਲਕੜੀ ਨਾਲ ਬਣੇ ਹੋਏ ਹਨ ਪਰ ਇਥੋਂ ਦੇ ਬਾਰੇ ਜੋ ਗੱਲਾਂ ਫੇਮਸ ਹਨ ਉਹਨਾਂ ਨੂੰ ਸੁਣ ਕੇ ਵੀ ਇਸ ਪਿੰਡ ਵਿਚ ਜਾਣ ਤੋਂ ਪਹਿਲਾਂ ਕੋਈ 100 ਵਾਰ ਸੋਚੇਗਾ।

PunjabKesari

ਮਿਰਰ ਦੀ ਰਿਪੋਰਟ ਮੁਤਾਬਕ ਪਲੁਕਲੇ ਵਿਚ ਸਿਰਫ 1000 ਲੋਕਾਂ ਦੀ ਆਬਾਦੀ ਰਹਿੰਦੀ ਹੈ। ਇਥੋਂ ਦਾ ਚਰਚ ਵੀ 600 ਸਾਲ ਤੋਂ ਜ਼ਿਆਦਾ ਪੁਰਾਣਾ ਹੈ। ਹਾਲਾਂਕਿ ਇਹ ਪਿੰਡ ਪੂਰੇ ਬ੍ਰਿਟੇਨ ਵਿਚ ਸਭ ਤੋਂ ਡਰਾਉਣੀ ਥਾਂ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੇ ਹਰ ਕੋਨੇ 'ਤੇ ਵੱਖ-ਵੱਖ ਭੂਤਾਂ ਤੇ ਸੁਪਰਨੈਚੁਰਲ ਸ਼ਕਤੀਆਂ ਦਾ ਕਬਜ਼ਾ ਹੈ। ਇਥੋਂ ਦੇ ਜੰਗਲ ਵਿਚ ਜਾਣ ਤੋਂ ਹਰ ਕਿਸੇ ਨੂੰ ਮਨਾ ਕੀਤਾ ਜਾਂਦਾ ਹੈ ਕਿਉਂਕਿ ਸ਼ਾਮ ਤੋਂ ਬਾਅਦ ਤੋਂ ਹੀ ਇਥੋਂ ਅਜੀਬੋ-ਗਰੀਬ ਆਵਾਜ਼ਾਂ ਆਉਣ ਲੱਗਦੀਆਂ ਹਨ। ਇਥੇ ਘੋੜੇ ਵਾਲਾ ਭੂਤ ਵੀ ਬਹੁਤ ਮਸ਼ਹੂਰ ਹੈ, ਇਸ ਤੋਂ ਇਲਾਵਾ ਇਥੇ ਕਈ ਤਰ੍ਹਾਂ ਦੀਆਂ ਅਜੀਬ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

PunjabKesari

ਇਥੇ ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦਾ ਸਭ ਤੋਂ ਮਸ਼ਹੂਰ ਭੂਤ ਹਾਈਵੇਅ 'ਤੇ ਲੋਕਾਂ ਦਾ ਕਤਲ ਕਰਦਾ ਹੈ। ਪਿੰਡ ਦੇ ਲੋਕਾਂ ਦੇ ਮੁਤਾਬਕ ਇਹ ਭੂਤ 18ਵੀਂ ਸ਼ਤਾਬਦੀ ਤੋਂ ਹੀ ਇਥੇ ਨਜ਼ਰ ਆ ਰਿਹਾ ਹੈ। ਪਿੰਡ ਵਾਲੇ ਇਸ ਭੂਤ ਨੂੰ ਆਪਣਾ ਰੱਖਿਅਕ ਮੰਨਦੇ ਹਨ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਉਸ ਆਦਮੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੰਦਾ, ਜਿਸ ਦੇ ਮਨ ਵਿਚ ਲਾਲਚ ਜਾਂ ਨੁਕਸਾਨ ਕਰਨ ਦੀ ਸਾਜ਼ਿਸ਼ ਹੁੰਦੀ ਹੈ। ਇਸ ਤੋਂ ਇਲਾਵਾ ਇਥੇ ਜੰਗਲ ਵਿਚ ਰਹਿਣ ਵਾਲੇ ਇਕ ਟੀਚਰ ਦੇ ਭੂਤ ਦੀਆਂ ਕਹਾਣੀਆਂ ਵੀ ਬਹੁਤ ਮਸ਼ਹੂਰ ਹਨ। ਇਸ ਟੀਚਰ ਨੇ ਜੰਗਲ ਵਿਚ ਜਾ ਕੇ ਆਤਮਹੱਤਿਆ ਕਰ ਲਈ ਸੀ, ਪਿੰਡ ਵਾਲੇ ਇਸ ਨੂੰ ਮਿਲਰ ਦੇ ਭੂਤ ਦੇ ਨਾਂ ਨਾਲ ਜਾਣਦੇ ਹਨ।

PunjabKesari

ਇਥੋਂ ਦੀ ਇਕ ਕੰਧ ਵੀ ਬਹੁਤ ਡਰਾਉਣੀ ਮੰਨੀ ਜਾਂਦੀ ਹੈ। ਪਿੰਡ ਵਾਲਿਆਂ ਦਾ ਦਾਅਵਾ ਹੈ ਕਿ ਇਸ ਦੇ ਹੇਠਾਂ ਦੱਬ ਕੇ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤਦ ਤੋਂ ਹੀ ਇਸ ਵਿਚੋਂ ਚੀਕਾਂ ਸੁਣਾਈ ਦਿੰਦਿਆਂ ਹਨ। ਇਸ ਤੋਂ ਇਲਾਵਾ ਰਾਤ ਨੂੰ ਇਥੇ ਇਕ ਘੋੜਾਗੱਡੀ ਤੇ ਘੋੜਿਆਂ ਦੀ ਆਵਾਜ਼ ਵੀ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਇਹ ਆਵਾਜ਼ ਸੁਣਨ ਵਾਲਾ ਵਿਅਕਤੀ ਅਗਲੇ ਦਿਨ ਗਾਇਬ ਹੋ ਜਾਂਦਾ ਹੈ।

PunjabKesari

ਇਥੇ ਰੈੱਡ ਲੇਡੀ ਦਾ ਭੂਤ ਵੀ ਬਹੁਤ ਮਸ਼ਹੂਰ ਹੈ। ਇਸ ਰੈੱਡ ਲੇਡੀ ਦਾ ਅਸਲੀ ਨਾਂ ਲੇਡੀ ਡੇਰਿੰਗ ਸੀ, ਜਿਸ ਦੀ ਮੌਤ 11ਵੀਂ ਸ਼ਤਾਬਦੀ ਵਿਚ ਹੋਈ ਸੀ ਤੇ ਇਹ ਇਥੋਂ ਦੇ ਕਬਰਿਸਤਾਨ ਵਿਚ ਦਫਨਾਈ ਗਈ ਹੈ। ਕਿਹਾ ਜਾਂਦਾ ਹੈ ਰੈੱਡ ਲੇਟੀ ਨੂੰ ਮਰਿਆ ਹੋਇਆ ਬੱਚਾ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਆਤਮਹੱਤਿਆ ਕਰ ਲਈ ਸੀ, ਉਹ ਅੱਜ ਵੀ ਉਸੇ ਬੱਚੇ ਨੂੰ ਲੱਭ ਰਹੀ ਹੈ।

PunjabKesari

ਇਥੇ ਇਕ ਪਾਦਰੀ ਦਾ ਭੂਤ ਵੀ ਹੈ, ਜਿਸ ਨੂੰ ਲੋਕ ਗੁਡ ਈਵਲ ਦੇ ਨਾਂ ਨਾ ਜਾਣਦੇ ਹਨ ਕਿਉਂਕਿ ਉਹ ਪਿੰਡ ਵਾਲਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਤੋਂ ਇਵਾਲਾ ਇਥੇ ਜਿਪਸੀ ਗੋਸਟ, ਪਬ ਗੋਸਟ, ਮਿਸਟੀ ਮਿਲਰ, ਵਾਈਟ ਲੇਡੀ, ਕਰਨਲ ਦਾ ਭੂਤ, ਹੰਟਡ ਲਾਜ ਤੇ ਜੰਗਲ ਦੇ ਵੀ ਕਈ ਭੂਤਾਂ ਦੀਆਂ ਕਹਾਣੀਆਂ ਮਸ਼ਹੂਰ ਹਨ। 

PunjabKesari


Baljit Singh

Content Editor

Related News