ਹੈਰੀ ਤੇ ਮੇਗਨ ਦੇ ਅਹੁਦਾ ਛੱਡਣ ਮਗਰੋਂ ਪ੍ਰਿੰਸ ਵਿਲੀਅਮ ਨੂੰ ਮਿਲਿਆਂ ਨਵਾਂ ਟਾਈਟਲ

Monday, Jan 27, 2020 - 10:02 AM (IST)

ਹੈਰੀ ਤੇ ਮੇਗਨ ਦੇ ਅਹੁਦਾ ਛੱਡਣ ਮਗਰੋਂ ਪ੍ਰਿੰਸ ਵਿਲੀਅਮ ਨੂੰ ਮਿਲਿਆਂ ਨਵਾਂ ਟਾਈਟਲ

ਲੰਡਨ (ਬਿਊਰੋ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੇ ਆਪਣੇ ਵੱਡੇ ਪੋਤੇ ਪ੍ਰਿੰਸ ਵਿਲੀਅਮ ਨੂੰ ਇਕ ਨਵਾਂ ਸ਼ਾਹੀ ਖਿਤਾਬ (title) ਦਿੱਤਾ ਹੈ। ਹਾਲ ਹੀ ਵਿਚ ਸਸੈਕਸ ਦੇ ਡਿਊਕ ਅਤੇ ਡਚੇਸ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਸ਼ਾਹੀ ਪਰਿਵਾਰ ਵਿਚ ਆਪਣੇ ਭਵਿੱਖ ਨੂੰ ਲੈ ਕੇ ਵੱਡਾ ਐਲਾਨ ਕੀਤਾ ਸੀ। ਹੈਰੀ ਅਤੇ ਮੇਗਨ ਨੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਕਿ ਉਹ ਸ਼ਾਹੀ ਪਰਿਵਾਰ ਦਾ ਆਪਣਾ ਸੀਨੀਅਰ ਅਹੁਦਾ ਛੱਡ ਰਹੇ ਹਨ। ਇਸ ਦੇ ਬਾਅਦ ਸ਼ਨੀਵਾਰ ਨੂੰ ਪ੍ਰਿੰਸ ਵਿਲੀਅਮ ਨੂੰ ਸਕਾਟਲੈਂਡ ਦੇ ਚਰਚ ਦੀ ਜਨਰਲ ਅਸੈਂਬਲੀ ਵਿਚ ਨਵਾਂ ਲਾਰਡ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। ਹੁਣ ਇਸ ਨਵੇਂ ਅਹੁਦੇ ਦੇ ਨਾਲ ਪ੍ਰਿੰਸ ਵਿਲੀਅਮ ਸਕਾਟਲੈਂਡ ਦੇ ਚਰਚ ਵਿਚ ਬ੍ਰਿਟਿਸ਼ ਰਾਜਸ਼ਾਹੀ ਦੇ ਪ੍ਰਮੁੱਖ ਪ੍ਰਤੀਨਿਧੀ ਹੋਣਗੇ। 

ਡਿਊਕ ਆਫ ਕੈਮਬ੍ਰਿਜ ਰਿਚਰਡ ਸਕਾਟ ਜਨਰਲ ਅਸੈਂਬਲੀ ਵਿਚ ਲਾਰਡ ਹਾਈ ਕਮਿਸ਼ਨਰ ਸਨ ਅਤੇ ਉਸ ਤੋਂ ਪਹਿਲਾਂ ਰਾਜਕੁਮਾਰੀ ਐਨੀ ਇਸ ਅਹੁਦੇ 'ਤੇ ਬਣੀ ਹੋਈ ਸੀ। ਪ੍ਰਿੰਸ ਵਿਲੀਅਮ ਨੂੰ ਸ਼ਾਹੀ ਅਹੁਦਾ ਦਿੱਤੇ ਜਾਣ ਤੋਂ ਪਹਿਲਾਂ ਪ੍ਰਿੰਸ ਹੈਰੀ ਅਤੇ ਮੇਗਨ ਨੇ ਆਪਣੀ ਇੱਛਾ ਨਾਲ ਇਹ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਇਸ ਸ਼ਾਹੀ ਜੋੜੀ ਨੇ ਐਲਾਨ ਕੀਤਾ ਕਿ ਉਹ ਆਪਣਾ ਖਰਚ ਖੁਦ ਚੁੱਕਣ ਲਈ ਤਿਆਰ ਹਨ। ਸ਼ਾਹੀ ਅਹੁਦਾ ਛੱਡਣ ਦੇ ਬਾਅਦ ਦੋਹਾਂ ਨੂੰ ਪ੍ਰਾਗਮੋਰ ਕਾਟੇਜ ਦੀ ਮੁਰੰਮਤ 'ਤੇ ਖਰਚ ਹੋਈ ਰਾਸ਼ੀ ਚੁਕਾਉਣੀ ਹੋਵੇਗੀ। ਇਸ ਮਗਰੋਂ ਪ੍ਰਿੰਸ ਹੈਰੀ ਅਤੇ ਮੇਗਨ ਆਪਣਾ ਸਮਾਂ ਯੂਨਾਈਟਿਡ ਕਿੰਗਡਮ ਅਤੇ ਨੌਰਥ ਅਮਰੀਕਾ ਵਿਚ ਬਿਤਾ ਸਕਣਗੇ।


author

Vandana

Content Editor

Related News