ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਲਈ ਐਸਟਰਾਜੇਨੇਕਾ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ

Saturday, Mar 20, 2021 - 12:09 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਆਕਸਫੋਰਡ ਐਸਟਰਾਜੇਨੇਕਾ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ ਲਈ ਹੈ। 56 ਸਾਲਾ ਪ੍ਰਧਾਨ ਮੰਤਰੀ ਨੂੰ ਸ਼ੁੱਕਰਵਾਰ 6 ਵਜੇ ਦੇ ਕਰੀਬ ਲੰਡਨ ਦੇ ਸੈਂਟ ਥਾਮਸ ਹਸਪਤਾਲ ਵਿਖੇ ਵੈਕਸੀਨ ਦਿੱਤੀ ਗਈ ਅਤੇ ਇਸੇ ਹੀ ਹਸਪਤਾਲ ਵਿੱਚ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਉਹਨਾਂ ਦਾ ਆਈ. ਸੀ. ਯੂ. ਵਿੱਚ ਇਲਾਜ ਕੀਤਾ ਗਿਆ ਸੀ।

ਐਸਟਰਾਜੇਨੇਕਾ ਟੀਕੇ ਦੇ ਪ੍ਰਤੀ ਪੈਦਾ ਹੋਈਆਂ ਚਿੰਤਾਵਾਂ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਟੀਕਾ ਲਗਵਾਇਆ। ਉਹਨਾਂ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਵੈਕਸੀਨ ਲੈਣ ਦੀ ਅਪੀਲ ਕੀਤੀ ਹੈ। ਇਸਦੇ ਇਲਾਵਾ ਯੂਰਪੀਅਨ ਮੈਡੀਸਨ ਏਜੰਸੀ (ਈ. ਐਮ. ਏ.) ਵੱਲੋਂ ਵੀ ਟੀਕੇ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਨੇ ਪ੍ਰਧਾਨ ਮੰਤਰੀ ਨੇ ਆਕਸਫੋਰਡ/ਐਸਟਰਾਜੇਨੇਕਾ ਟੀਕਾ ਲਗਵਾਉਣ 'ਤੇ ਖੁਸ਼ੀ ਪ੍ਰਗਟਾਈ ਹੈ।


cherry

Content Editor

Related News