ਪ੍ਰੀਤ ਕੌਰ ਗਿੱਲ APPG ਦੀ ਮੁੜ ਬਣੀ ਚੇਅਰਪਰਸਨ

Thursday, Jan 23, 2020 - 12:56 PM (IST)

ਪ੍ਰੀਤ ਕੌਰ ਗਿੱਲ APPG ਦੀ ਮੁੜ ਬਣੀ ਚੇਅਰਪਰਸਨ

ਲੰਡਨ (ਬਿਊਰੋ): ਬ੍ਰਿਟੇਨ ਵਿਚ ਪ੍ਰੀਤ ਕੌਰ ਗਿੱਲ ਨੂੰ ਇਕ ਵਾਰ ਫਿਰ 'ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' (APPG) ਦੀ ਚੇਅਰ ਪਰਸਨ ਚੁਣਿਆ ਗਿਆ। ਸਿੱਖਾਂ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਸਿੱਖ ਮਾਮਲਿਆਂ ਦੀ ਅਵਾਜ਼ ਬੁਲੰਦ ਕਰਨ ਲਈ ਬ੍ਰਿਟਿਸ਼ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਦੀ ਸਾਂਝੀ ਕਮੇਟੀ 'ਆਲ ਪਾਰਲੀਮੈਂਟਰੀ ਗਰੁੱਪ ਫੌਰ ਸਿੱਖਸ' ਦੀ ਸਾਲਾਨਾ ਜਨਰਲ ਮੀਟਿੰਗ ਵਿਚ ਐਜਬਾਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮੁੜ ਚੇਅਰਪਰਸਨ ਨਿਯੁਕਤ ਕੀਤਾ ਗਿਆ। ਸਿੱਖ ਫੈਡਰੇਸ਼ਨ ਯੂਕੇ ਵੱਲੋਂ 2005 ਵਿਚ ਇਸ ਗਰੁੱਪ ਦਾ ਗਠਨ ਕੀਤਾ ਗਿਆ ਸੀ ਅਤੇ 15 ਸਾਲ ਤੋਂ ਇਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਸੰਸਦ ਮੈਂਬਰ ਇਸ ਦੇ ਮੈਂਬਰ ਹਨ। ਇਹਨਾਂ ਵਿਚ ਪ੍ਰੀਤ ਕੌਰ ਗਿੱਲ ਨੂੰ ਸਮਰਥਨ ਦੇਣ ਲਈ ਕੰਜ਼ਰਵੇਟਿਵ ਪਾਰਟੀ ਦੇ ਪੰਜ ਵਾਈਸ ਚੇਅਰ, ਲੇਬਰ ਪਾਰਟੀ ਦੇ ਵੀ 5 ਵਾਈਸ ਚੇਅਰ ਅਤੇ ਸਕੌਟਿਸ ਪਾਰਟੀ ਦੇ ਤਿੰਨ ਵਾਈਸ ਚੇਅਰ ਹੋਣਗੇ।


author

Vandana

Content Editor

Related News