ਬ੍ਰਿਟੇਨ ''ਚ ਨਸਲਵਾਦ ਖਿਲਾਫ ਵੱਡੇ ਪੱਧਰ ''ਤੇ ਪ੍ਰਦਰਸ਼ਨ, ਲੋਕ ਮੰਗ ਰਹੇ ਨਿਆਂ
Sunday, Jun 21, 2020 - 01:20 PM (IST)

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਬਾਵਜੂਦ ਸ਼ਨੀਵਾਰ ਨੂੰ ਲੋਕਾਂ ਨੇ ਨਸਲਵਾਦ ਦੇ ਖਿਲਾਫ ਪ੍ਰਦਰਸ਼ਨ ਕੀਤੇ।
ਬਲੈਕ ਲਾਈਵਜ਼ ਮੈਟਰ ਮੁਹਿੰਮ ਤੋਂ ਪ੍ਰੇਰਿਤ ਇਹ ਪ੍ਰਦਰਸ਼ਨ ਲੰਡਨ, ਮੈਨਚੈਸਟਰ, ਐਡਿਨਬਰਗ ਅਤੇ ਗਲਾਸਗੋ ਸਣੇ ਹੋਰ ਸ਼ਹਿਰਾਂ ਵਿਚ ਹੋ ਰਹੇ ਹਨ। ਹਜ਼ਾਰਾਂ ਲੋਕ ਲੰਡਨ ਦੇ ਹਾਇਡੇ ਪਾਰਕ ਵਿਚ ਇਕੱਠੇ ਹੋਏ ਅਤੇ ਤ੍ਰਾਫਲਗਰ ਸਕੁਆਇਰ ਵਲੋਂ ਸ਼ਾਂਤੀਪੂਰਣ ਮਾਰਚ ਕੱਢਿਆ।
ਇਕ ਛੋਟੇ ਸਮੂਹ ਨੇ ਅਮਰੀਕੀ ਦੂਤਘਰ ਨੇੜੇ ਦੱਖਣੀ ਲੰਡਨ ਵਿਚ ਮਾਰਚ ਕੱਢਿਆ। ਪ੍ਰਦਰਸ਼ਨ ਦੇ ਇਕ ਆਯੋਜਕ ਇਮਾਰਨ ਆਇਟਨ ਨੇ ਕਿਹਾ ਕਿ ਅਸੀਂ ਇੱਥੇ ਇਸ ਲਈ ਇਕੱਠੇ ਹੋਏ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਗੈਰ-ਗੋਰੇ ਲੋਕਾਂ ਦੀਆਂ ਜ਼ਿੰਦਗੀਆਂ ਮਾਇਨੇ ਰੱਖਦੀਆਂ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਪੁਲਸ ਅਧਿਕਾਰੀ ਹੱਥੋਂ ਮਾਰੇ ਗਏ ਗੈਰ-ਗੋਰੇ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਸਾਰੀ ਦੁਨੀਆ ਵਿਚ ਨਸਲੀ ਭੇਦਭਾਵ ਖਿਲਾਫ ਅੰਦੋਲਨ ਚੱਲ ਰਹੇ ਹਨ। 25 ਮਈ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨ ਅਜੇ ਵੀ ਜਾਰੀ ਹਨ।