ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ ਬਰਤਾਨੀਆ ਦੀ ਅਦਾਲਤ ''ਚ ਸ਼ੁਰੂ
Monday, Sep 07, 2020 - 01:22 PM (IST)

ਲੰਡਨ (ਸਮਰਾ): ਬਰਤਾਨੀਆ ਦੀ ਅਦਾਲਤ 'ਚ 7 ਸਤੰਬਰ ਸੋਮਵਾਰ ਤੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੇ ਦੂਜੇ ਪੜਾਅ ਦੀ ਸੁਣਵਾਈ ਸ਼ੁਰੂ ਹੋਵੇਗੀ। ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 14000 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਨੀਰਵ ਮੋਦੀ ਮਾਰਚ 'ਚ ਗਿ੍ਫ਼ਤਾਰੀ ਦੇ ਬਾਅਦ ਤੋਂ ਹੀ ਲੰਡਨ ਦੀ ਜੇਲ੍ਹ 'ਚ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਦੋ ਸੰਭਾਵਿਤ ਟੀਕਿਆਂ ਲਈ ਕੀਤਾ ਅਰਬਾਂ ਰੁਪਈਆਂ ਦਾ ਸਮਝੌਤਾ
ਬਰਤਾਨੀਆ ਦੀ 'ਕਰਾਉਨ ਪ੍ਰਾਸੀਕਿਊਸ਼ਨ ਸਰਵਿਸ' ਦੇ ਜ਼ਰੀਏ ਭਾਰਤ ਸਰਕਾਰ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਲੈ ਕੇ ਲੰਡਨ ਸਥਿਤ ਵੇਸਟਮਿੰਸਟਰ ਅਦਾਲਤ 'ਚ ਕੇਸ ਦਾਇਰ ਕੀਤਾ ਹੋਇਆ ਹੈ। ਕੋਰੋਨਾ ਕਾਰਨ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਨੀਰਵ ਮੋਦੀ ਨੂੰ ਵੈਂਡਸਵਰਥ ਜੇਲ੍ਹ ਦੇ ਇਕ ਕਮਰੇ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। 5 ਦਿਨ ਚੱਲਣ ਵਾਲੀ ਇਹ ਸੁਣਵਾਈ ਸ਼ੁੱਕਰਵਾਰ ਨੂੰ ਸਮਾਪਤ ਹੋ ਸਕਦੀ ਹੈ।