ਬ੍ਰਿਟੇਨ ਨੇ ਪੇਸ਼ ਕੀਤੀ ਨਵੀਂ ਵੀਜ਼ਾ ਯੋਜਨਾ, ਭਾਰਤੀਆਂ ਨੂੰ ਹੋਵੇਗਾ ਭਰਪੂਰ ਫਾਇਦਾ

Wednesday, Jan 29, 2020 - 04:34 PM (IST)

ਬ੍ਰਿਟੇਨ ਨੇ ਪੇਸ਼ ਕੀਤੀ ਨਵੀਂ ਵੀਜ਼ਾ ਯੋਜਨਾ, ਭਾਰਤੀਆਂ ਨੂੰ ਹੋਵੇਗਾ ਭਰਪੂਰ ਫਾਇਦਾ

ਲੰਡਨ (ਬਿਊਰੋ): ਬ੍ਰਿਟੇਨ ਸਰਕਾਰ ਵੱਲੋਂ ਸੋਮਵਾਰ ਨੂੰ ਵਿਗਿਆਨੀਆਂ ਅਤੇ ਖੋਜ ਕਰਤਾਵਾਂ ਲਈ ਨਵੇਂ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਮਾਹਰਾਂ ਮੁਤਾਬਕ ਇਹ ਵੀਜ਼ਾ ਪ੍ਰੋਗਰਾਮ ਭਾਰਤੀ ਵਿਗਿਆਨੀਆਂ, ਗਣਿਤ ਵਿਗਿਆਨੀਆਂ ਅਤੇ ਖੋਜਕਰਤਾਵਾਂ ਲਈ ਲਾਹੇਵੰਦ ਸਾਬਤ ਹੋਣ ਦੀ ਸੰਭਾਵਨਾ ਹੈ। ਗਲੋਬਲ ਟੈਲੇਂਟ ਵੀਜ਼ਾ ਲਾਭਪਾਤਰਾਂ ਦੀ ਗਿਣਤੀ ਨੂੰ ਘੱਟ ਨਹੀਂ ਕਰਦਾ ਅਤੇ ਇਹ ਸ਼ੋਧ ਕਰਤਾਵਾਂ ਨੂੰ ਯੂਕੇ ਲਈ ਇਕ ਲਚੀਲਾ ਇਮੀਗ੍ਰੇਸ਼ਨ ਮਾਰਗ ਪ੍ਰਦਾਨ ਕਰੇਗਾ। ਇਹ ਟਿਯਰ-1 ਵੀਜ਼ਾ ਦੀ ਜਗ੍ਹਾ ਲੈਂਦਾ ਹੈ ਜਿਸ ਦੀ ਸੀਮਾ 2,000 ਸੀ। ਗੌਰਤਲਬ ਹੈ ਕਿ ਇੰਗਲੈਂਡ ਇਸ ਮਹੀਨੇ ਦੇ ਅਖੀਰ ਵਿਚ ਯੂਰਪੀ ਸੰਘ ਛੱਡਣ ਦੀ ਤਿਆਰੀ ਵਿਚ ਹੈ। 

ਮੁੰਬਈ ਵਿਚ ਇਕ ਇਮੀਗ੍ਰੇਸ਼ਨ ਆਧਾਰਿਤ ਕੰਪਨੀ ਵਿਚ ਪੁਰੀਵੀ ਛੋਟਾਨੀ, ਇੰਗਲੈਂਡ ਅਤੇ ਵੇਲਜ਼ ਦੇ ਸੋਲਿਸਟਿਰ ਅਤੇ ਲਾਅਕੈਸਟ ਦੇ ਸੰਸਥਾਪਕ ਅਤੇ ਪ੍ਰਬੰਧਕ ਹਿੱਸੇਦਾਰ ਨੇ ਕਿਹਾ,''ਪ੍ਰਸਤਾਵਿਤ ਵੀਜ਼ਾ ਸ਼੍ਰੇਣੀ ਨਿਸ਼ਚਿਤ ਰੂਪ ਨਾਲ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਲਈ ਉੱਚ ਕੁਸ਼ਲ ਖੋਜ ਕਰਤਾਵਾਂ ਅਤੇ ਉਹਨਾਂ ਦੇ ਪਰਿਵਾਰਂ ਲਈ ਲਾਭਕਾਰੀ ਮਾਰਗ ਹੈ।'' ਉਹਨਾਂ ਨੇ ਅੱਗੇ ਕਿਹਾ,''ਇਕ ਇਮੀਗ੍ਰੇਸ਼ਨ ਪ੍ਰਣਾਲੀ ਜੋ ਵਿਗਿਆਨ, ਗਣਿਤ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੀ ਹੈ ਹਮੇਸ਼ਾ ਇਕ ਸਕਰਾਤਮਕ ਸੰਕੇਤ ਦਿੰਦੀ ਹੈ। 'ਅੰਕ ਆਧਾਰਿਤ ਪ੍ਰਣਾਲੀ' ਭਾਰਤੀ ਵਿਗਿਆਨੀਆਂ ਅਤੇ ਖੋਜ ਕਰਤਾਵਾਂ ਲਈ ਲਾਹੇਵੰਦ ਹੋਵੇਗੀ। ਭਾਵੇਂਕਿ ਸਾਨੂੰ ਇਤਜ਼ਾਰ ਕਰਨਾ ਹੋਵੇਗਾ ਅਤੇ ਸਹੀ ਮਾਪਦੰਡਾਂ ਨੂੰ ਦੇਖਣਾ ਹੋਵੇਗਾ।'' 

ਇਸ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਯੂਕੇ ਰਿਸਰਚ ਅਤੇ ਇਨੋਵੇਸ਼ਨ (UKRI) ਵੱਲੋਂ ਸਮਰਥਨ ਦਿੱਤਾ ਜਾਵੇਗਾ ਜੋ ਇਕ ਛਤਰੀ ਬੌਡੀ ਹੈ ਅਤੇ ਜਿਸ ਵਿਚ ਵਿਭਿੰਨ ਅਨੁਸੰਧਾਨ ਪਰੀਸ਼ਦਾਂ ਸ਼ਾਮਲ ਹੋਣਗੀਆਂ ਨਾ ਕਿ ਇਮੀਗ੍ਰੇਸ਼ਨ ਦਫਤਰ।ਬ੍ਰਿਟੇਨ ਨੇ ਅਗਲੇ 5 ਸਾਲਾਂ ਵਿਚ ਸਰਬੋਤਮ ਗਲੋਬਲ ਪ੍ਰਤਿਭਾ ਵੱਲੋਂ ਪ੍ਰਯੋਗਾਤਮਕ ਅਤੇ ਕਲਪਨਾਤਮਕ ਗਣਿਤ ਵਿਗਿਆਨ ਖੋਜ ਲਈ 300 ਮਿਲੀਅਨ ਪੌਂਡ ਤੱਕ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਹ ਨਵੇਂ ਪੀ.ਐੱਚ.ਡੀ. ਲਈ ਡਬਲ ਫੰਡਿੰਗ ਦੇ ਨਾਲ-ਨਾਲ ਗਣਿਤ ਫੈਲੋਸ਼ਿਪਾਂ ਅਤੇ ਖੋਜ ਪ੍ਰਾਜੈਕਟਾਂ ਦੀ ਗਿਣਤੀ ਨੂੰ ਵੀ ਦੁੱਗਣਾ ਕਰੇਗਾ।


author

Vandana

Content Editor

Related News