ਮਾਹਰ ਦੀ ਚਿਤਾਵਨੀ, ਬ੍ਰਿਟੇਨ ''ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ

Monday, Sep 28, 2020 - 02:21 PM (IST)

ਮਾਹਰ ਦੀ ਚਿਤਾਵਨੀ, ਬ੍ਰਿਟੇਨ ''ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ

ਲੰਡਨ (ਬਿਊਰੋ): ਕੋਰੋਨਾ ਮਹਾਮਾਰੀ ਸਬੰਧੀ ਰੋਜ਼ਾਨਾ ਨਵੇਂ ਖੁਲਾਸੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਹੁਣ ਇਕ ਕੋਰੋਨਾਵਾਇਰਸ ਮਾਹਰ ਨੇ ਮਹਾਮਾਰੀ ਦੀ ਤੀਜੀ ਲਹਿਰ ਆਉਣ ਦੀ ਚਿਤਾਵਨੀ ਦਿੱਤੀ ਹੈ। ਦੁਨੀਆ ਵਿਚ ਹੁਣ ਇਹ ਪਛਾਨਣ ਲਈ ਸਪਸ਼ੱਟ ਨਿਯਮ ਨਹੀਂ ਹਨ ਕਿਹੜੀ ਸਥਿਤੀ ਵਿਚ ਕੋਰੋਨਾ ਦੇ ਮਾਮਲੇ ਵਧਣ ਨੂੰ ਇਕ ਨਵੀਂ ਲਹਿਰ ਕਿਹਾ ਜਾਵੇ। ਉੱਥੇ ਬ੍ਰਿਟੇਨ ਦੀ ਐਡਿਨਬਰਗ ਯੂਨੀਵਰਸਿਟੀ ਵਿਚ ਛੂਤਕਾਰੀ ਰੋਗਾਂ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬਿਲਕੁੱਲ ਸੰਭਵ ਹੈ।

independent.co.uk ਦੀ ਰਿਪੋਰਟ ਦੇ ਮੁਤਾਬਕ, ਬ੍ਰਿਟਿਸ਼ ਕੋਰੋਨਾ ਮਾਹਰ ਮਾਰਕ ਵੂਲਹਾਊਸ ਦਾ ਕਹਿਣਾ ਹੈ ਕਿ ਤਾਲਾਬੰਦੀ ਨਾਲ ਕੋਰੋਨਾ ਖਤਮ ਨਹੀਂ ਹੋਵੇਗਾ ਸਗੋਂ ਸਮੱਸਿਆ ਥੋੜ੍ਹੀ ਅੱਗੇ ਵੱਧ ਸਕਦੀ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਮੁੜ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ ਅਤੇ ਫਿਰ ਤੋਂ ਦੇਸ਼ ਵਿਚ ਨੈਸ਼ਨਲ ਤਾਲਾਬੰਦੀ ਦਾ ਖਤਰਾ ਪੈਦਾ ਹੋ ਗਿਆ ਹੈ। ਪ੍ਰੋਫੈਸਰ ਮਾਰਕ ਵੂਲਹਾਊਸ ਦਾ ਕਹਿਣਾ ਹੈ ਕਿ ਨੇੜਲੀ ਆਫਤ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਫਿਲਹਾਲ ਇਨਫੈਕਸ਼ਨ ਘੱਟ ਹੋ ਜਾਵੇ ਪਰ ਇਸ ਨਾਲ ਵਾਇਰਸ ਦੂਰ ਨਹੀਂ ਹੁੰਦਾ।

ਪੜ੍ਹੋ ਇਹ ਅਹਿਮ ਖਬਰ- 2020 ਦੇ ਅਖੀਰ ਤੋਂ ਪਹਿਲਾਂ NZ-Aus 'ਚ ਯਾਤਰਾ ਦੀ ਸ਼ੁਰੂਆਤ ਸੰਭਵ : ਅਰਡਰਨ 

ਬੀ.ਬੀ.ਸੀ. ਵਨ ਦੇ ਇਕ ਸ਼ੋਅ ਵਿਚ ਹਿੱਸਾ ਲੈਂਦੇ ਹਏ ਪ੍ਰੋਫੈਸਰ ਨੇ ਬ੍ਰਿਟੇਨ ਦੇ ਬਾਰੇ ਵਿਚ ਕਿਹਾ ਕਿ ਪਿਛਲੇ ਮੁਲਾਂਕਣ ਵਿਚ ਵੀ ਸਤੰਬਰ ਵਿਚ ਦੁਬਾਰਾ ਤਾਲਾਬੰਦੀ ਦੀ ਲੋੜ ਦੱਸੀ ਗਈ ਸੀ। ਜਦੋਂ ਪ੍ਰੋਫੈਸਰ ਮਾਰਕ ਵੂਲਹਾਊਸ ਤੋਂ ਪੁੱਛਿਆ ਗਿਆ ਕੀ ਕੋਰੋਨਾ ਦੀਤੀਜੀ ਲਹਿਰ ਵੀ ਆਵੇਗੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਿਲਕੁੱਲ ਸੰਭਵ ਹੈ। ਉਹਨਾਂ ਨੇ ਕਿਹਾ ਕਿ ਜੇਕਰ ਲੱਗਦਾ ਹੈ ਕਿ ਅਗਲੇ 6 ਜਾਂ 12 ਮਹੀਨਿਆਂ ਵਿਚ ਵੈਕਸੀਨ ਨਹੀਂ ਆ ਰਹੀ ਹੈ ਤਾਂ ਸਾਨੂੰ ਵਿਕਲਪਿਕ ਰਸਤੇ ਲੱਭਣ ਦੀ ਲੋੜ ਹੋਵੇਗੀ। ਜਿਵੇਂਕਿ ਵੱਡੀ ਆਬਾਦੀ ਦੇ ਲਈ ਟੈਸਟਿੰਗ ਵਿਵਸਥਾ ਆਦਿ। ਬ੍ਰਿਟਿਸ਼ ਕੋਰੋਨਾਵਾਇਰਸ ਮਾਹਰ ਨੇ ਕਿਹਾ ਕਿ ਹਾਲ ਦੇ ਸਮੇਂ ਵਿਚ ਯੂਨੀਵਰਸਿਟੀ ਵਿਚ ਕੋਰੋਨਾਵਾਇਰਸ ਦੇ ਕਾਫੀ ਮਾਮਲਿਆਂ ਦਾ ਆਉਣਾ ਪਹਿਲਾਂ ਤੋਂ ਲਗਾਏ ਗਏ ਅਨੁਮਾਨ ਦੇ ਮੁਤਾਬਕ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ 4 ਲੱਖ 34 ਹਜ਼ਾਰ ਲੋਕ ਪੀੜਤ ਹੋਏ ਹਨ ਅਤੇ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News