ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਦੀ ਮਦਦ ਲਈ ਸ਼ਖਸ ਨੇ 24 ਘੰਟੇ ਵਜਾਈ ਤਾੜੀ

04/27/2020 6:07:34 PM

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਸਾਰੇ ਦੇਸ਼ ਜੂਝ ਰਹੇ ਹਨ। ਇਸ ਮਹਾਮਾਰੀ ਨਾਲ ਨਜਿੱਠਣ ਲਈ ਹੁਣ ਲੋਕ ਵੀ ਆਪਣੇ ਪੱਧਰ 'ਤੇ ਮਦਦ ਲਈ ਅੱਗੇ ਆ ਰਹੇ ਹਨ। ਬ੍ਰਿਟੇਨ ਵਿਚ ਇਕ ਅਜਿਹਾ ਹੀ ਕੋਰੋਨਾ ਯੋਧਾ ਸਾਹਮਣੇ ਆਇਆ ਹੈ ਜਿਸ ਨੇ ਕੋਰੋਨਾ ਯੋਧਿਆਂ ਅਤੇ ਸਿਹਤ ਕਰਮੀਆਂ ਦੀ ਮਦਦ ਲਈ ਲਗਾਤਾਰ 24 ਘੰਟੇ ਤਾੜੀ ਵਜਾਈ। 

5 ਲੱਖ ਰੁਪਏ ਕੀਤੇ ਇਕੱਠੇ 
ਲੰਡਨ ਵਿਚ ਰਹਿਣ ਵਾਲੇ ਜੈਕ ਪੇਜੈਮ ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਲਈ ਫੰਡ ਇਕੱਠਾ ਕਰਨ ਦੇ ਲਈ 24 ਘੰਟੇ ਤੱਕ ਤਾੜੀ ਵਜਾਉਂਦੇ ਰਹੇ। ਅਜਿਹਾ ਕਰ ਕੇ ਜੈਕ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਏ ਹਨ। ਜੈਕ ਨੇ 24 ਘੰਟੇ ਤਾੜੀ ਵਜਾਉਣ ਦੀ ਸ਼ੁਰੂਆਤ ਯੂ-ਟਿਊਬ 'ਤੇ ਲਾਈਵ ਕਰਕੇ ਕੀਤੀ ਪਰ ਯੂ-ਟਿਊਬ 'ਤੇ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਜੈਕ ਨੂੰ ਫੇਸਬੁੱਕ ਲਾਈਵ ਕਰਨੀ ਪਈ। ਜੈਕ ਨੇ ਤਾੜੀ ਵਜਾਓ ਪ੍ਰੋਗਰਾਮ ਨਾਲ ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਲਈ 5 ਲੱਖ ਰੁਪਏ ਦੀ ਰਾਸ਼ੀ ਇਕੱਠਾ ਕਰਨ ਦਾ ਟੀਚਾ ਰੱਖਿਆ ਸੀ, ਜਿਸ ਨੂੰ ਉਸ ਨੇ 24 ਘੰਟੇ ਦੇ ਅੰਦਰ ਪੂਰਾ ਕਰ ਲਿਆ। ਇਸ ਟੀਚੇ ਨੂੰ ਉਹਨਾਂ ਨੇ 'Clap for our carers' ਦਾ ਨਾਮ ਦਿੱਤਾ ਸੀ। 

ਤਾੜੀਆਂ ਵਜਾ ਕੇ ਲੋਕ ਦਿੰਦੇ ਹਨ ਸਨਮਾਨ
ਬ੍ਰਿਟੇਨ ਵਿਚ ਲੋਕ ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਦੇ ਸਨਮਾਨ ਵਿਚ ਤਾੜੀ ਵਜਾਉਂਦੇ ਹਨ। ਉੱਥੋਂ ਹੀ ਜੈਕ ਨੂੰ 24 ਘੰਟੇ ਤਾੜੀ ਵਜਾਉਣ ਦਾ ਆਈਡੀਆ ਮਿਲਿਆ। ਇੱਥੇ ਦੱਸ ਦਈਏ ਕਿ ਬ੍ਰਿਟੇਨ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਬਾਲਕੋਨੀਆਂ ਵਿਚ ਹਰੇਕ ਵੀਰਵਾਰ ਨੂੰ ਕੁਝ ਸਮਾਂ ਕੱਢ ਕੇ ਕੋਰੋਨਾ ਯੋਧਾਵਾਂ ਲਈ ਤਾੜੀਆਂ ਵਜਾ ਕੇ ਉਹਨਾਂ ਨੂੰ ਸਨਮਾਨ ਦਿੰਦੇ ਹਨ।


Vandana

Content Editor

Related News