ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬ੍ਰਿਟੇਨ ਵੱਲੋਂ 31 ਹੋਰ ਉਡਾਣਾਂ ਦਾ ਐਲਾਨ

04/19/2020 4:43:30 PM

ਲੰਡਨ (ਭਾਸ਼ਾ):  ਲਾਕਡਾਊਨ ਦੇ ਕਾਰਨ ਦੱਖਣੀ ਏਸ਼ੀਆ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਬ੍ਰਿਟਿਸ਼ ਸਰਕਾਰ ਨੇ ਅਗਲੇ ਹਫਤੇ 31 ਹੋਰ ਚਾਰਟਰ ਜਹਾਜ਼ ਸੰਚਾਲਿਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ 7000 ਬ੍ਰਿਟਿਸ਼ ਨਾਗਰਿਕ ਦੇਸ਼ ਪਰਤਣਗੇ। ਇਹ ਉਡਾਣਾਂ 20-27 ਅਪ੍ਰੈਲ ਦੇ ਵਿਚ ਚਾਲੂ ਹੋਣਗੀਆਂ। ਉਹਨਾਂ ਵਿਚ ਭਾਰਤ ਲਈ 17, ਪਾਕਿਸਤਾਨ ਲਈ 10 ਅਤੇ ਬੰਗਲਾਦੇਸ਼ ਲਈ 4 ਉਡਾਣਾਂ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਭਾਰਤੀ ਦੂਤਾਵਾਸ ਕੋਵਿਡ-19 ਪ੍ਰਭਾਵਿਤ ਭਾਰਤੀ ਪ੍ਰਵਾਸੀਆਂ ਦੀ ਇੰਝ ਕਰ ਰਿਹੈ ਮਦਦ

ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਨੇ ਦੱਸਿਆ ਕਿ ਅਗਲੇ ਹਫਤੇ ਦੇ ਲਈ ਇਸ ਖੇਤਰ ਤੋਂ 31 ਹੋਰ ਚਾਰਟਰ ਉਡਾਣਾਂ ਦਾ ਐਲਾਨ ਕੀਤੇ ਜਾਣ ਦੇ ਬਾਅਦ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ 7000 ਹੋਰ ਲੋਕ ਦੇਸ਼ ਪਰਤ ਸਕਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਕਿਹਾ,''ਏਅਰਲਾਈਨਾਂ ਦੇ ਨਾਲ ਆਪਣੇ ਵਿਸ਼ੇਸ਼ ਚਾਰਟਰ ਸਮਝੌਤੇ ਨਾਲ ਅਸੀਂ ਹੋਰ ਹਜ਼ਾਰਾਂ ਲੋਕਾਂ ਨੂੰ ਲਿਆ ਪਾਵਾਂਗੇ। ਹੁਣ ਮੈਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ 31 ਹੋਰ ਉਡਾਣਾਂ ਦਾ ਐਲਾਨ ਕਰ ਸਕਦਾ ਹਾਂ ਤਾਂ ਜੋ 7000 ਹੋਰ ਬ੍ਰਿਟਿਸ਼ ਨਾਗਰਿਕ ਸੁਰੱਖਿਅਤ ਦੇਸ਼  ਪਰਤ ਆਉਣ।'' ਉਹਨਾਂ ਨੇ ਕਿਹਾ,''ਅਸੀਂ ਬ੍ਰਿਟਿਸ਼ ਯਾਤਰੀਆਂ ਨੂੰ ਵਾਪਸ ਲਿਆਉਣ ਲਈ 24 ਘੰਟੇ ਕੰਮ ਕਰ ਰਹੇ ਹਾਂ। ਵੁਹਾਨ ਵਿਚ ਕੋਰੋਨਾਵਾਇਰਸ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ 10 ਲੱਖ ਤੋਂ ਵਧੇਰੇ ਲੋਕਾਂ ਨੂੰ ਦੇਸ਼ ਪਰਤਣ ਵਿਚ ਮਦਦ ਕੀਤੀ ਹੈ।''
 


Vandana

Content Editor

Related News