ਬ੍ਰਿਟੇਨ ''ਚ 4 ਜੁਲਾਈ ਤੋਂ ਤਾਲਾਬੰਦੀ ''ਚ ਦਿੱਤੀ ਜਾਵੇਗੀ ਵੱਡੀ ਢਿੱਲ

06/23/2020 6:10:47 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਵਿਚ 4 ਜੁਲਾਈ ਤੋਂ ਤਾਲਾਬੰਦੀ ਵਿਚ ਵੱਡੀ ਢਿੱਲ ਦੇਣ ਦਾ ਐਲਾਨ ਕੀਤਾ ਹੈ। ਪਾਬੰਦੀ ਵਿਚ ਛੋਟ ਦੇ ਤਹਿਤ ਨਿਯਮਂ ਦਾ ਪਾਲਣ ਕਰਦਿਆਂ ਸਿਨੇਮਾ ਹਾਲ, ਮਿਊਜ਼ੀਅਮ, ਬਾਰ, ਪੱਬ ਅਤੇ ਰੈਸਟੋਰੈਂਟਾਂ ਨੂੰ ਜਨਤਾ ਲਈ ਮੁੜ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਬ੍ਰਿਟੇਨ ਵਿਚ 23 ਮਾਰਚ ਤੋਂ ਹੀ ਤਾਲਾਬੰਦੀ ਲਾਗੂ ਹੈ। 3 ਮਹੀਨੇ ਬਾਅਦ ਪਾਬੰਦੀ ਵਿਚ ਢਿੱਲ ਦੇ ਤਹਿਤ ਇਹਨਾਂ ਸਥਾਨਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਕੰਮ ਕਰਨਾ ਹੋਵੇਗਾ।

ਥੀਏਟਰ ਸਮੇਤ ਹੋਰ ਕਾਰੋਬਾਰਾਂ ਨੂੰ 4 ਜੁਲਾਈ ਤੋਂ ਖੋਲ੍ਹਣ ਦੇ ਫੈਸਲੇ 'ਤੇ ਮੋਹਰ ਲਗਾਉਣ ਲਈ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਹੋਣ ਵਾਲੀ ਹੈ। ਜਾਨਸਨ ਪਬ, ਰੈਸਟੋਰੈਂਟਾਂ ਸਮੇਤ ਹੋਰ ਸਥਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਦੇ ਸੰਬੰਧ ਵਿਚ 'ਹਾਊਸ ਆਫ  ਕਾਮਨਜ਼' ਵਿਚ ਵਿਸਥਾਰ ਪੂਰਵਕ ਵੇਰਵਾ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਕੋਵਿਡ-19 ਰਣਨੀਤਕ ਸਮੂਹ ਨੇ ਸਮਾਜਿਕ ਦੂਰੀ ਦੇ ਤੌਰ 'ਤੇ 2 ਮੀਟਰ ਦੀ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੀ ਵਕਾਲਤ ਕੀਤੀ ਸੀ। 

ਸਰਕਾਰ ਦੇ ਅੰਦਰ ਹੀ ਕੁਝ ਮੰਤਰੀ ਅਤੇ ਹੋਸਪਿਟੈਲਿਟੀ ਸਰਵਿਸਿਜ਼ ਸੈਕਟਰ ਦੇ ਲੋਕ 2 ਮੀਟਰ ਦੀ ਦੂਰੀ ਦੇ ਨਿਯਮਾਂ ਵਿਚ ਢਿੱਲ ਦੇਣ 'ਤੇ ਜ਼ੋਰ ਦੇ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਨਿਯਮਾਂ ਦੇ ਤਹਿਤ ਕਾਰੋਬਾਰ ਕਰਨਾ ਅਸੰਭਵ ਹੋਵੇਗਾ। ਬ੍ਰਿਟੇਨ ਵਿਚ ਸੋਮਵਾਰ ਨੂੰ ਇਨਫੈਕਸ਼ਨ ਨਾਲ 15 ਲੋਕਾਂ ਦੀ ਮੌਤ ਹੋਈ ਜਿਸ ਦੇ ਬਅਦ ਸਿਹਤ ਮੰਤਰੀ ਮੈਚ ਹੈਂਕਾਕ ਨੇ ਕਿਹਾ ਕਿ ਦੇਸ਼ ਵਿਚ ਮਹਾਮਾਰੀ ਦਾ ਪ੍ਰਕੋਪ ਘੱਟ ਹੋ ਰਿਹਾ ਹੈ। ਬ੍ਰਿਟੇਨ ਵਿਚ ਕੋਵਿਡ-19 ਨਾਲ ਹੁਣ ਤੱਕ 42,467 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News