ਬ੍ਰਿਟੇਨ ''ਚ ਵਧੇ ਕੋਰੋਨਾ ਮਾਮਲੇ, ਸਖਤ ਕੀਤੀ ਗਈ ਤਾਲਾਬੰਦੀ
Saturday, Sep 19, 2020 - 05:55 PM (IST)
ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦੇ। ਪਰ ਨਵੀਆਂ ਪਾਬੰਦੀਆਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਦੇਸ਼ ਨੂੰ ਕੋਵਿਡ-19 ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਮੰਤਰੀਆਂ ਨੂੰ ਇਕ ਦੂਜੀ ਰਾਸ਼ਟਰ ਪੱਧਰੀ ਤਾਲਾਬੰਦੀ 'ਤੇ ਵਿਚਾਰ ਕਰਨ ਦੀ ਸੂਚਨਾ ਦਿੱਤੀ ਗਈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਲੱਗਭਗ ਦੁੱਗਣੀ ਹੋ ਗਈ ਹੈ। ਰੋਜ਼ਾਨਾ 6,000 ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਉੱਤਰੀ ਇੰਗਲੈਂਡ ਅਤੇ ਲੰਡਨ ਦੇ ਕੁਢ ਹਿੱਸਿਆਂ ਵਿਚ ਹਸਪਤਾਲਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਨਫੈਕਸ਼ਨ ਦੀ ਦਰ ਵਿਚ ਵਾਧਾ ਦੇਖਿਆ ਜਾ ਰਿਹਾ ਹੈ।
ਜਾਨਸਨ ਨੇ ਕਿਹਾ,''ਮਾਮਲਿਆਂ ਵਿਚ ਇਹ ਵਾਧਾ ਕੋਰੋਨਾ ਦੀ ਦੂਜੀ ਲਹਿਰ ਦਾ ਹਿੱਸਾ ਹਨ।'' ਉਹਨਾਂ ਨੇ ਅੱਗੇ ਕਿਹਾ,''ਹੁਣ ਅਸੀਂ ਕੋਰੋਨਾ ਦੀ ਦੂਜੀ ਲਹਿਰ ਆਉਂਦੀ ਹੋਏ ਦੇਖ ਰਹੇ ਹਾਂ। ਅਜਿਹਾ ਹੋਣਾ ਸੰਭਵ ਸੀ।'' ਤਾਲਾਬੰਦੀ ਲਗਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜਾਨਸਨ ਨੇ ਕਿਹਾ,''ਮੈਂ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਮਾਮਲਿਆਂ ਨੂੰ ਵੱਧਦਾ ਦੇਖਦਾ ਹਾਂ ਤਾਂ ਹੈਰਾਨੀ ਹੁੰਦੀ ਹੈ।'' ਜਾਨਸਨ ਮੁਤਾਬਕ, ਕੀ ਸਾਨੂੰ ਸੋਮਵਾਰ ਨੂੰ ਲਿਆਏ ਗਏ 'ਰੂਲ ਆਫ ਸਿਕਸ' ਨਿਯਮ ਤੋਂ ਅੱਗੇ ਜਾਣ ਦੀ ਲੋੜ ਹੈ। ਇਸ ਨਿਯਮ ਦੇ ਤਹਿਤ ਸਮਾਜਿਕ ਇਕੱਠ ਵਿਚ 6 ਲੋਕਾਂ ਦੀ ਸੀਮਾ ਹੈ।
ਪੜ੍ਹੋ ਇਹ ਅਹਿਮ ਖਬਰ- ਜੈਸਿੰਡਾ ਨੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕੀਤਾ ਦਰ-ਕਿਨਾਰ, ਪ੍ਰਸ਼ੰਸਕਾਂ ਨਾਲ ਲਈਆਂ ਸੈਲਫੀਆਂ
ਸਥਤ ਹੋਈ ਤਾਲਾਬੰਦੀ
ਉੱਥੇ ਬ੍ਰਿਟੇਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਉੱਤਰੀ ਹਿੱਸਿਆਂ ਵਿਚ ਸਥਾਨਕ ਪੱਧਰ 'ਤੇ ਤਾਲਾਬੰਦੀ ਦੀਆਂ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ। ਇੰਗਲੈਂਡ ਦੇ ਨੌਰਥ ਵੈਸਟ, ਮਿਡਲੈਂਡਸ ਅਤੇ ਵੈਸਟ ਯਾਰਕਸ਼ਾਇਰ ਖੇਤਰਾਂ ਵਿਚ ਇਕ-ਦੂਜੇ ਦੇ ਪਰਿਵਾਰ ਨਾਲ ਮਿਲਣ, ਬਾਰ ਅਤੇ ਰੈਸਟੋਰੈਂਟ ਵਿਚ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਗਈਆਂ। ਇਹ ਪਾਬੰਦੀਆਂ ਅਗਲੇ ਮੰਗਲਵਾਰ ਤੋਂ ਪ੍ਰਭਾਵੀ ਹੋਣਗੀਆਂ। ਸਥਾਨਕ ਪੱਧਰ 'ਤੇ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਦੇ ਤਹਿਤ ਸਮਾਜਿਕ ਇਕੱਠ ਦੇ ਦੌਰਾਨ 6 ਲੋਕਾਂ ਦੀ ਸੀਮਾ ਹੈ। ਇਸ ਦੀ ਉਲੰਘਣਾ ਕਰਨ 'ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਜਾਂਦਾ ਹੈ, ਬਾਰ-ਬਾਰ ਨਿਯਮ ਤੋੜਨ 'ਤੇ 3,200 ਪੌਂਡ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।