ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਨੇ ਸ਼ੂਟਿੰਗ ਵਾਲੀਬਾਲ 'ਚ ਜਿੱਤੀ ਟਰਾਫ਼ੀ

Monday, Nov 28, 2022 - 04:47 PM (IST)

ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਨੇ ਸ਼ੂਟਿੰਗ ਵਾਲੀਬਾਲ 'ਚ ਜਿੱਤੀ ਟਰਾਫ਼ੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਨਿਊਜ਼ੀਲੈਂਡ ਵਿੱਚ ਆਯੋਜਿਤ ਹੋਈਆ ਸਿੱਖ ਖੇਡਾਂ ਦੌਰਾਨ ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਸ਼ੂਟਿੰਗ ਵਾਲੀਬਾਲ ਦੀ ਟੀਮ ਦੇ ਖਿਡਾਰੀ ਸੰਦੀਪ ਬੋਰਸੇ, ਅਮਨਦੀਪ ਖੱਟੜਾ, ਹੈਰੀ, ਗਗਨ ਢਿੱਲੋਂ, ਗਗਨ ਸੋਹੀ, ਮਨੀ ਸਿੱਧੂ ਅਤੇ ਸੈਂਡੀ ਨੇ ਫਾਈਨਲ ਮੈਚ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਾਲਵਾ ਸਪੋਰਟਸ ਕਲੱਬ ਨਿਊਜ਼ੀਲੈਂਡ ਦੀ ਟੀਮ ਨੂੰ 21-15 ਅੰਕਾਂ ਨਾਲ ਹਰਾ ਕੇ ਟਰਾਫ਼ੀ ਆਪਣੇ ਨਾਮ ਕਰ ਲਈ। ਮੈਚ 'ਚ ਸਰਵੋਤਮ ਖਿਡਾਰੀ ਗਗਨ ਢਿੱਲੋਂ (ICSC ਬ੍ਰਿਸਬੇਨ) ਨੂੰ ਐਲਾਨਿਆ ਗਿਆ। ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਦੇ ਖੇਡ ਪ੍ਰੇਮੀਆਂ ਵੱਲੋਂ ਇਸ ਮੌਕੇ ਟੀਮ ਨੂੰ ਵਧਾਈ ਦਿੱਤੀਆਂ ਜਾ ਰਹੀਆਂ ਹਨ।


author

cherry

Content Editor

Related News