ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਵੱਲੋਂ ਕੌਮੀ ਪ੍ਰੈੱਸ ਦਿਵਸ ਸੰਬੰਧੀ ਵਿਚਾਰ ਗੋਸ਼ਟੀ ਆਯੋਜਿਤ

Wednesday, Nov 18, 2020 - 03:11 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਵੱਲੋਂ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਖੁਰਦ ਉੱਪ ਪ੍ਰਧਾਨ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਪ੍ਰੈੱਸ ਤੋਂ ਬਿਨ੍ਹਾਂ ਲੋਕਤੰਤਰ ਦੇ ਪਵਿੱਤਰ ਸਿਧਾਂਤਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪ੍ਰੈੱਸ ਹਮੇਸ਼ਾ ਲੋਕਤੰਤਰ ਦੀ ਬੁਨਿਆਦ ਦੀ ਰੱਖਿਆ ਕਰਨ ਅਤੇ ਲੋਕਤੰਤਰ ਦੇ ਵੱਖ-ਵੱਖ ਅੰਗਾਂ ਦੀ ਮਜ਼ਬੂਤੀ ਤੇ ਪਾਰਦਰਸ਼ਤਾ ਲਈ ਲੋਕਾਈ ਦੇ ਅਧਿਕਾਰਾਂ ਤੇ ਕਰਤੱਵਾਂ 'ਤੇ ਪਹਿਰਾ ਦਿੰਦੀ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਕਸਫੋਡ ਯੂਨੀਵਰਸਿਟੀ 'ਚ ਬੀਫ 'ਤੇ ਪਾਬੰਦੀ ਲਈ ਵਿਦਿਆਰਥੀਆਂ ਨੇ ਚੁੱਕਿਆ ਇਹ ਵੱਡਾ ਕਦਮ

ਉਨ੍ਹਾਂ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਨਿਰਪੱਖ, ਉਦੇਸ਼ਪੂਰਨ ਅਤੇ ਸਟੀਕ ਜਾਣਕਾਰੀ ਭਰਪੂਰ ਖ਼ਬਰਾਂ ਪ੍ਰਕਾਸ਼ਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਹਰਪ੍ਰੀਤ ਸਿੰਘ ਕੋਹਲੀ ਮੁੱਖ ਸਲਾਹਕਾਰ, ਜਗਜੀਤ ਸਿੰਘ ਖੋਸਾ ਜਨਰਲ ਸਕੱਤਰ, ਹਰਜੀਤ ਲਸਾੜਾ ਪ੍ਰੈੱਸ ਸਕੱਤਰ, ਗੁਰਵਿੰਦਰ ਰੰਧਾਵਾ ਖਜ਼ਾਨਚੀ ਅਤੇ ਮੈਂਬਰਾਂ ‘ਚ ਅਜੇਪਾਲ ਸਿੰਘ ਤੇ ਦੇਵ ਸਿੱਧੂ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ “ਸਨਸਨੀਖੇਜ਼ ਖਬਰਾਂ ਤੋਂ ਪਰਹੇਜ਼ ਕਰਦਿਆ ਸਮਾਚਾਰਾਂ ਵਿੱਚ ਵਿਚਾਰਾਂ ਨੂੰ ਮਿਲਾਉਣ ਦੀ ਪ੍ਰਵਿਰਤੀ ਨੂੰ ਰੋਕਣਾ ਚਾਹੀਦਾ ਹੈ। ਵਿਕਾਸ ਤੇ ਸੇਧਮਈ ਖ਼ਬਰਾਂ ਲਈ ਵਧੇਰੇ ਜਗ੍ਹਾ ਹੋਣੀ ਚਾਹੀਦੀ ਹੈ।ਮੀਡੀਆ ਨੂੰ ਲੋਕਾਈ ਦੀ ਆਵਾਜ਼ ਬਣਕੇ ਹਮੇਸ਼ਾ ਹੀ ਉਸਾਰੂ ਅਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ।


Vandana

Content Editor

Related News