ਬ੍ਰਿਸਬੇਨ : ਇਪਸਾ ਵੱਲੋਂ ਗੀਤਕਾਰ ਮੰਗਲ ਹਠੂਰ ਦਾ ਸਨਮਾਨ, ਕਿਤਾਬ ਕੀਤੀ ਲੋਕ ਅਰਪਣ

03/04/2020 1:27:53 PM

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟਰੇਲੀਆ ਦੌਰੇ 'ਤੇ ਆਏ ਪੰਜਾਬ ਦੇ ਨਾਮਵਰ ਗੀਤਕਾਰ ਮੰਗਲ ਹਠੂਰ ਪਿਛਲੇ ਕੁੱਝ ਦਿਨਾਂ ਤੋਂ ਬ੍ਰਿਸਬੇਨ ਆਏ ਹੋਏ ਸਨ। ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਨਾਮਵਰ ਸ਼ਹਿਰੀਆਂ ਵੱਲੋਂ ਸੰਗੀਤਕ ਮਹਿਫ਼ਲਾਂ ਉਲੀਕੀਆਂ ਗਈਆਂ ਸਨ, ਉੱਥੇ ਅੱਜ ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ' ਵੱਲੋਂ ਮੰਗਲ ਹਠੂਰ ਰੂ-ਬੂ-ਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
PunjabKesari
'ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ' ਵਿਖੇ ਹੋਏ ਸਮਾਗਮ ਦੀ ਸ਼ੁਰੂਆਤ ਇਪਸਾ ਦੇ ਸਕੱਤਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਜਿਸ ਵਿੱਚ ਸੋਹੀ ਸਮਕਾਲੀ ਗਾਇਕੀ ਰੁਝਾਣ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਦਾ ਤੁਆਰਫ਼ ਕਰਵਾਇਆ ਕਿ ਮੰਗਲ ਹਠੂਰ ਦੇ ਗੀਤ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪੇਸ਼ ਕਰਨ ਵਾਲੇ ਹਨ। ਉਪਰੰਤ ਸਥਾਨਕ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਸ ਵਿੱਚ ਸੁਰਜੀਤ ਸੰਧੂ, ਹਰਜੀਤ ਸੰਧੂ, ਮੀਤ ਮਲਕੀਤ,  ਰੁਪਿੰਦਰ ਸੋਜ਼, ਜਸਵੰਤ ਵਾਗਲਾ ਆਦਿ ਪ੍ਰਮੁੱਖ ਹਨ।
PunjabKesari
ਸਮਾਗਮ ਦੇ ਦੂਸਰੇ ਭਾਗ ਵਿੱਚ ਮੰਗਲ ਹਠੂਰ ਨੇ ਸਟੇਜ ਸੰਭਾਲ਼ਦਿਆਂ ਹੀ ਆਪਣੇ ਚਰਚਿਤ ਗੀਤਾਂ ਦੀ ਝੜੀ ਲਾ ਦਿੱਤੀ। ਇਸ ਮੌਕੇ ਮੰਗਲ ਹਠੂਰ ਦੀ ਕਿਤਾਬ 'ਪੰਜਾਬ ਦਾ ਪਾਣੀ' ਲੋਕ ਅਰਪਣ ਕੀਤੀ ਗਈ। ਇਪਸਾ ਵੱਲੋਂ ਮੰਗਲ ਹਠੂਰ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਾਸੀ, ਅਜਾਇਬ ਸਿੰਘ ਵਿਰਕ, ਆਤਮਾ ਹੇਅਰ, ਰਾਜਾ ਗਿੱਲ, ਅਮਨ ਨਾਗਰਾ, ਜਰਮਨ ਬੁੱਟਰ, ਜਗਦੀਪ ਗਿੱਲ, ਸ਼ੈਲੀ ਕਾਹਲੋਂ, ਨਵਦੀਪ ਔਲ਼ਖ, ਪਾਲ ਰਾਊਕੇ, ਸੋਢੀ ਸੱਤੋਵਾਲੀ, ਸੁੱਖਦੇਵ ਸਿੰਘ ਹਠੂਰ, ਤਜਿੰਦਰ ਭੰਗੂ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।


Related News