ਬ੍ਰਿਸਬੇਨ ਵਿਖੇ 28 ਦਸੰਬਰ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ''ਚ ਧਰਨਾ

12/27/2020 6:00:01 PM

ਬ੍ਰਿਸਬੇਨ (ਸਤਵਿੰਦਰ ਟੀਨੂੰ ): ਭਾਰਤ ਸਰਕਾਰ ਵਲੋਂ ਲਿਆਂਦੇ ਖੇਤੀ ਸੰਬੰਧੀ ਕਾਨੂੰਨਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ। ਇਸ ਸੰਘਰਸ਼ ਦੀ ਸ਼ੁਰੂਆਤ ਪੰਜਾਬ ਤੋਂ ਹੋਈ। ਦੇਸ਼ ਦੇ ਲਗਭਗ ਹਰ ਪ੍ਰਦੇਸ਼ ਵਿਚ ਇਸ ਕਿਸਾਨ ਸੰਘਰਸ਼ ਜੋ ਕਿ ਦਿੱਲੀ ਵਿਖੇ ਹੋ ਰਿਹਾ ਹੈ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜਿੱਥੇ ਦੇਸ਼ ਦੇ ਕਿਸਾਨ ਦੇ ਕਿਸਾਨ ਏਕਤਾ ਦਿਖਾ ਰਹੇ ਹਨ ਉੱਥੇ ਵਿਦੇਸ਼ਾਂ ਤੋਂ ਵੀ ਸੰਘਰਸ਼ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ, ਯੂਰਪੀ ਦੇਸ਼ ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ

ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਖੇ ਕਿਸਾਨ ਯੂਨਿਟੀ ਕਲੱਬ ਦੇ ਸੱਦੇ ਤੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ 28 ਦਸੰਬਰ ਸੋਮਵਾਰ ਨੂੰ ਕਿੰਗ ਜਾਰਜ ਸਕੁਐਰ ਸਿਟੀ ਹਾਲ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਨੇ ਜਗ ਬਾਣੀ ਰਾਹੀਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦਾ ਭਰਪੂਰ ਸਾਥ ਦੇਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਇਸ ਦੌਰਾਨ ਸ਼ੋਸ਼ਿਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇ।

ਨੋਟ- ਆਸਟ੍ਰੇਲੀਆ ਵਿਚ ਕਿਸਾਨ ਅੰਦੋਲਨ ਨੂੰ ਮਿਲੇ ਸਮਰਥਨ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News