ਕਿਸਾਨਾਂ ਦੇ ਹੱਕ ''ਚ ਧਰਨਾ ਬ੍ਰਿਸਬੇਨ ਵਿਖੇ 5 ਦਸੰਬਰ ਨੂੰ
Thursday, Dec 03, 2020 - 11:31 AM (IST)
ਬ੍ਰਿਸਬੇਨ (ਸਤਵਿੰਦਰ ਟੀਨੂੰ): ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਜੋ ਕਾਨੂੰਨ ਬਣਾਏ ਗਏ ਹਨ, ਉਹਨਾਂ ਦਾ ਸੰਸਾਰ ਭਰ ਵਿੱਚ ਜਿੱਥੇ ਵੀ ਕਿਤੇ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਉਹ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਭਾਰਤ ਵਿੱਚ ਵੀ ਲਗਭਗ ਹਰ ਸੂਬੇ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਉਹ ਕਿਸਾਨ ਮਜ਼ਦੂਰ ਸੜਕਾਂ 'ਤੇ ਸੌਣ ਲਈ ਮਜਬੂਰ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਰਹੱਦ 'ਤੇ ਵੱਖ ਹੋਏ 628 ਬੱਚੇ ਆਪਣੇ ਪਰਿਵਾਰ ਨਾਲ ਮਿਲਣ ਦੀ ਉਡੀਕ 'ਚ
ਕੁਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿੱਚ 5 ਦਸੰਬਰ ਦਿਨ ਸ਼ਨੀਵਾਰ ਨੂੰ ਸਿਟੀ ਹਾਲ ਕਿੰਗ ਜੌਰਜ਼ ਸਕੁਐਰ ਐਡੀਲੇਡ ਸਟਰੀਟ ਬ੍ਰਿਸਬੇਨ ਵਿਖੇ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਬੈਠਕ ਤਾਲਮੇਲ ਕਮੇਟੀ ਦੀ ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੇਰਿਕਨ ਕਾਲਜ ਦੀ ਰਹਿਨੁਮਾਈ ਹੇਠ ਅਮੈਰੀਕਨ ਕਾਲਜ ਅਮੇਰਿਕਨ ਲੋਗਨ ਰੋਡ ਬ੍ਰਿਸਬੇਨ ਵਿਖੇ ਹੋਈ। ਜਿਸ ਵਿੱਚ ਕਿਸਾਨਾਂ 'ਤੇ ਕੀਤੇ ਜਾ ਅੱਤਿਆਚਾਰਾਂ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਲੋਕਾਈ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਨਾਲ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਨੋਟ- ਕਿਸਾਨਾਂ ਦੇ ਸਮਰਥਨ ਵਿਚ ਬ੍ਰਿਸਬੇਨ ਵਿਖੇ 5 ਦਸੰਬਰ ਨੂੰ ਕੀਤੇ ਜਾਣ ਵਾਲੇ ਧਰਨੇ ਬਾਰੇ ਦੱਸੋ ਆਪਣੀ ਰਾਏ।