ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)
Saturday, Jun 11, 2022 - 01:23 PM (IST)
ਮੈਕਸੀਕੋ ਸਿਟੀ- ਮੈਕਸੀਕੋ ਵਿੱਚ ਇੱਕ ਫੁੱਟਬ੍ਰਿਜ ਉਦਘਾਟਨ ਦੌਰਾਨ ਡਿੱਗ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕੁਏਰਨਾਵਾਕਾ ਦੇ ਮੇਅਰ, ਉਨ੍ਹਾਂ ਦੀ ਪਤਨੀ ਸਮੇਤ ਦੋ ਦਰਜਨ ਤੋਂ ਵੱਧ ਲੋਕ ਹੇਠਾਂ ਨਾਲੇ 'ਚ ਡਿੱਗ ਗਏ। ਇਸ ਘਟਨਾ 'ਚ 8 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸ ਦੇਈਏ ਕਿ ਇਸ ਪੁਲ ਨੂੰ ਲੱਕੜ ਦੇ ਬੋਰਡ ਅਤੇ ਧਾਤੂ ਦੀਆਂ ਜੰਜ਼ੀਰਾਂ ਨਾਲ ਬਣੇ ਹੈਂਗਿੰਗ ਪੁਲ ਦੇ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਸੀ, ਜੋ ਉਦਘਾਟਣ ਦੌਰਾਨ ਹੀ ਡਿੱਗ ਗਿਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਈ ਲੋਕ ਪੁਲ ਸਮੇਤ ਹੇਠਾਂ ਡਿੱਗਦੇ ਨਜ਼ਰ ਆ ਰਹੇ ਹਨ। ਜੰਜ਼ੀਰਾਂ ਨਾਲੋਂ ਬੋਰਡ ਦੇ ਵੱਖ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼
Footbridge collapse during reopening ceremony in Mexico pic.twitter.com/Kn4X554Ydk
— Adrian Slabbert (@adrian_slabbert) June 9, 2022
ਪੁਲ ਦੇ ਢਹਿ ਜਾਣ ਕਾਰਨ ਨਗਰ ਕੌਂਸਲ ਦੇ ਮੈਂਬਰਾਂ ਸਮੇਤ ਸਥਾਨਕ ਅਧਿਕਾਰੀ ਲਗਭਗ 10 ਫੁੱਟ (3 ਮੀਟਰ) ਹੇਠਾਂ ਨਾਲੇ 'ਚ ਡਿੱਗ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ, ਮੋਰੇਲੋਸ ਰਾਜ ਦੇ ਗਵਰਨਰ ਕੁਏਟੇਮੋਕ ਬਲੈਂਕੋ ਨੇ ਕਿਹਾ ਕਿ ਪੁਲ ਸਮੇਤ ਹੇਠਾਂ ਡਿੱਗਣ ਵਾਲਿਆਂ ਵਿਚ ਮੇਅਰ José Luis Urióstegui, ਉਨ੍ਹਾਂ ਦੀ ਪਤਨੀ, ਕਈ ਅਧਿਕਾਰੀ ਅਤੇ ਪੱਤਰਕਾਰ ਵੀ ਸ਼ਾਮਲ ਸਨ। ਰਿਪੋਰਟਾਂ ਮੁਤਾਬਕ ਮੇਅਰ José Luis Urióstegui ਨੂੰ ਵੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਮੰਨਿਆ ਜਾ ਰਿਹਾ ਹੈ ਕਿ ਪੁਲ 'ਤੇ ਸਮਰੱਥਾ ਤੋਂ ਵੱਧ ਲੋਕ ਚੜ੍ਹਨ ਕਾਰਨ ਇਹ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ ਹਥਿਆਰਬੰਦ ਲੁਟੇਰਿਆਂ ਨੇ ਮਿੰਟਾਂ 'ਚ ਲੁੱਟ ਲਈ ਸੋਨੇ ਨਾਲ ਭਰੀ ਦੁਕਾਨ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।