ਲਾੜੀ ਫਸੀ ਰਹੀ 1 ਘੰਟਾ ਲਿਫਟ ''ਚ, ਲਾੜਾ ਕਰਦਾ ਰਿਹਾ ਇੰਤਜ਼ਾਰ

02/23/2018 12:16:36 PM

ਬ੍ਰਿਟੇਨ(ਬਿਊਰੋ)— ਵਿਆਹ ਤੋਂ ਬਾਅਦ ਦਾ ਦਿਨ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਹੁੰਦਾ ਹੈ। ਇਸ ਦਿਨ ਨੂੰ ਹਰ ਕੋਈ ਯਾਦਗਾਰ ਬਣਾਉਣਾ ਚਾਹੁੰਦਾ ਹੈ ਪਰ ਬ੍ਰਿਟੇਨ ਦੇ ਇਕ ਨਵ-ਵਿਆਹੁਤਾ ਜੋੜੇ ਨਾਲ ਜੋ ਘਟਨਾ ਹੋਈ ਉਹ ਕਿਸੇ ਟਰੈਜਿਡੀ ਤੋਂ ਘੱਟ ਨਹੀਂ ਸੀ।

PunjabKesari
ਦੱਸਣਯੋਗ ਹੈ ਕਿ ਜੋੜਾ ਹਨੀਮੂਨ ਮਨਾਉਣ ਲਈ ਇਕ ਹੋਟਲ ਦੀ 18 ਮੰਜ਼ਿਲ ਵਿਚ ਠਹਿਰਿਆ ਸੀ ਅਤੇ ਲਾੜੀ ਕੁੱਝ ਕੰਮ ਲਈ ਹੇਠਾਂ ਆਈ ਸੀ ਪਰ ਜਿਵੇਂ ਹੀ ਲਾੜੀ ਲਿਫਟ ਰਾਹੀਂ 17ਵੀਂ ਅਤੇ 18ਵੀਂ ਮੰਜ਼ਿਲ ਵਿਚਕਾਰ ਪਹੁੰਚੀ ਤਾਂ ਲਿਫਟ ਰੁੱਕ ਗਈ ਅਤੇ ਉਹ ਲਿਫਟ ਵਿਚ ਹੀ ਫੱਸ ਗਈ। ਇਸ ਦੌਰਾਨ ਉਹ 1 ਘੰਟੇ ਤੱਕ ਲਿਫਟ ਵਿਚ ਫਸੀ ਰਹੀ ਅਤੇ ਲਾੜਾ ਉਸ ਦਾ ਇੰਤਜ਼ਾਰ ਕਰਦਾ ਰਿਹਾ।

PunjabKesari

ਲਿਫਟ ਵਿਚ ਕੁੱਝ ਦੇਰ ਬੰਦ ਹੋਣ ਤੋਂ ਬਾਅਦ ਜਦੋਂ ਲਾੜੀ ਨੂੰ ਅਹਿਸਾਸ ਹੋਇਆ ਕਿ ਉਹ ਫਸ ਗਈ ਹੈ ਤਾਂ ਉਹ ਜ਼ੋਰ-ਜ਼ੋਰ ਨਾਲ ਬਚਾਉਣ ਲਈ ਗੁਹਾਰ ਲਗਾਉਣ ਲੱਗੀ। ਜਿਸ ਤੋਂ ਬਾਅਦ ਹੋਟਲ ਦਾ ਸਕਿਓਰਿਟੀ ਸਟਾਫ ਆਇਆ ਅਤੇ ਉਨ੍ਹਾਂ ਨੇ ਤੁਰੰਤ ਟੈਕਨੀਕਲ ਟੀਮ ਨੂੰ ਸੱਦਿਆ ਅਤੇ 1 ਘੰਟੇ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਲਿਫਟ ਨੂੰ ਖੋਲ੍ਹ ਕੇ ਲਾੜੀ ਨੂੰ ਸੁਰੱਖਿਅਤ ਬਾਹਰ ਕੱਢਿਆ।

PunjabKesari

 


Related News