ਬ੍ਰਿਕਸ ਸੰਮੇਲਨ: ਸ਼ੀ ਨੇ ਅੱਤਵਾਦ ਖਿਲਾਫ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ

Sunday, Sep 03, 2017 - 07:39 PM (IST)

ਸ਼ਿਆਮੇਨ— ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਬ੍ਰਿਕਸ ਦੇਸ਼ਾਂ ਨੂੰ ਹਰ ਪਾਸਿਓਂ ਅੱਤਵਾਦ ਨਾਲ ਲੜਨ ਲਈ ਮਿਲ ਕੇ ਕੰਮ ਕਰਨ ਤੇ ਇਸ ਦੇ ਲੱਛਣਾਂ ਤੇ ਮੂਲ ਕਾਰਨਾਂ ਦਾ ਹੱਲ ਕਰਨ ਲਈ ਕਿਹਾ ਤਾਂ ਕਿ ਅੱਤਵਾਦੀਆਂ ਨੂੰ ਲੁਕਣ ਲਈ ਕੋਈ ਥਾਂ ਨਾ ਮਿਲੇ।
ਇਥੇ ਬ੍ਰਿਕਸ ਬਿਜ਼ਨਸ ਫੋਰਮ ਦੇ ਉਦਘਾਟਨ ਸਮਾਗਮ 'ਚ ਆਪਣੇ ਸੰਬੋਧਨ 'ਚ ਸ਼ੀ ਨੇ ਬ੍ਰਿਕਸ ਦੇਸ਼ਾਂ ਨੂੰ ਭੂ ਰਾਜਨੀਤਿਕ ਮੁੱਦਿਆਂ ਦਾ ਹੱਲ ਕਰਨ ਦੀ ਪ੍ਰਕਿਰਿਆ 'ਚ ਰਚਨਾਤਮਕ ਰੂਪ ਨਾਲ ਹਿੱਸਾ ਲੈਣ ਤੇ ਇਸ 'ਚ ਯੋਗਦਾਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਤੱਕ ਅਸੀਂ ਹਰ ਤਰ੍ਹਾਂ ਦੇ ਅੱਤਵਾਦ ਲਈ ਲੜਨ ਲਈ ਮਿਲ ਕੇ ਕੰਮ ਕਰਾਂਗੇ ਤੇ ਇਸ ਦੇ ਲੱਛਣਾਂ ਤੇ ਇਸ ਦੇ ਮੂਲ ਕਾਰਨਾਂ ਦਾ ਹੱਲ ਕਰਦੇ ਰਹਾਂਗੇ ਉਦੋਂ ਤੱਕ ਅੱਤਵਾਦੀਆਂ ਨੂੰ ਲੁਕਣ ਲਈ ਕੋਈ ਥਾਂ ਨਹੀਂ ਮਿਲੇਗੀ।'' 
ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ 'ਚ ਅਮਰੀਕੀਆਂ ਦੀ ਹੱਤਿਆਂ ਕਰਨ ਵਾਲਿਆਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਨੂੰ ਲੈ ਕੇ ਚੀਨ ਦੇ ਕਰੀਬੀ ਸਹਿਯੋਗੀ ਪਾਕਿਸਤਾਨ ਦੇ ਹਮਲਾ ਬੋਲਿਆ ਸੀ ਤੇ ਇਸਲਾਮਾਬਾਦ ਨੂੰ ਚਿਤਾਵਨੀ ਦਿੱਤੀ ਸੀ ਕਿ ਅੱਤਵਾਦ ਨੂੰ ਪਨਾਹ ਦੇਣ 'ਤੇ ਉਹ ਹੋਰ ਨੁਕਸਾਨ 'ਚ ਰਹੇਗਾ। ਬ੍ਰਿਕਸ ਸੰਮੇਲਨ 'ਚ ਅੱਤਵਾਦ 'ਤੇ ਭਾਰਤ ਵਲੋਂ ਆਪਣੀ ਚਿੰਤਾਵਾਂ ਜ਼ੋਰਦਾਰ ਤਰੀਕੇ ਨਾਲ ਸਾਹਮਣੇ ਰੱਖਣ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਅੱਤਵਾਦ ਰਿਕਾਰਡ 'ਤੇ ਨਵੀਂ ਦਿੱਲੀ ਦੀਆਂ ਚਿੰਤਾਵਾਂ ਇਸ ਮੰਚ ਲਈ ਸਹੀ ਨਹੀਂ ਹਨ।


Related News