ਬ੍ਰਿਟਿਸ਼ ਅਖਬਾਰਾਂ ''ਚ ਛਾਇਆ ਰਿਹਾ ਬ੍ਰੈਗਜ਼ਿਟ
Friday, Jan 31, 2020 - 08:38 PM (IST)

ਲੰਡਨ (ਏ.ਐਫ.ਪੀ.)- ਬ੍ਰਿਟੇਨ 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਅਖਬਾਰਾਂ ਵਿਚ ਬ੍ਰੈਗਜ਼ਿਟ 'ਤੇ ਖਬਰਾਂ ਮੁੱਖ ਪੰਨੇ ਦੀਆਂ ਸੁਰਖੀਆਂ ਬਣੀਆਂ। ਅਖਬਾਰਾਂ ਦੇ ਪਹਿਲੇ ਪੇਜ 'ਤੇ ਖੁਸ਼ੀ ਅਤੇ ਮਲਾਲ ਦੋਵੇਂ ਦੇਖਣ ਨੂੰ ਮਿਲਿਆ। ਯੂਰਪੀ ਯੂਨੀਅਨ ਤੋਂ ਵੱਖਰੇਵੇ ਦੀ ਹਮਾਇਤ ਅਖਬਾਰ ਡੇਲੀ ਐਕਸਪ੍ਰੈਸ ਨੇ ਪਹਿਲੇ ਪੇਜ 'ਤੇ 'ਹਾਂ ਅਸੀਂ ਕਰ ਦਿਖਾਇਆ' ਟਾਈਟਲ ਨਾਲ ਖਬਰ ਪ੍ਰਕਾਸ਼ਿਤ ਕੀਤੀ। ਬ੍ਰੈਗਜ਼ਿਟ ਦੀ ਦੂਜੀ ਹਮਾਇਤ ਦੇ ਦੂਜੇ ਸਮਰਥਕ ਟੇਬਲਾਇਡ ਡੇਲੀ ਮੇਲ ਨੇ ਆਪਣੇ ਪਹਿਲੇ ਪੇਜ ਦੀ ਖਬਰ ਨੂੰ 'ਬ੍ਰਿਟੇਨ ਲਈ ਨਵੀਂ ਸਵੇਰ' ਟਾਈਟਲ ਦਿੱਤਾ। ਅਖਬਾਰ ਨੇ ਲਿਖਿਆ ਸ਼ੁੱਕਰਵਾਰ ਰਾਤ 11 ਵਜੇ ਸਾਡਾ ਸਵਾਭੀਮਾਨੀ ਰਾਸ਼ਟਰ ਆਖਿਰਕਾਰ ਈ.ਯੂ. ਤੋਂ ਵੱਖ ਹੋ ਜਾਵੇਗਾ। ਯੂਰਪ ਦਾ ਦੋਸਤ ਬਣਿਆ ਰਹੇਗਾ ਪਰ 47 ਸਾਲ ਬਾਅਦ ਫਿਰ ਮੁਕਤ ਅਤੇ ਸੁਤੰਤਰ।
ਉਥੇ ਹੀ ਵੱਖਵਾਦੀ ਝੁਕਾਅ ਵਾਲੇ ਗਾਰਜੀਅਨ ਅਖਬਾਰ ਨੇ ਪਹਿਲੇ ਪੇਜ 'ਤੇ 'ਛੋਟਾ ਟਾਪੂ' ਟਾਈਟਲ ਨਾਲ ਖਬਰ ਪ੍ਰਕਾਸ਼ਿਤ ਕੀਤੀ ਅਤੇ ਵੱਖਰੇਵੇਂ ਨੂੰ ਪੀੜ੍ਹੀ ਦਾ ਸਭ ਤੋਂ ਵੱਡਾ ਜੁਆ ਕਰਾਰ ਦਿੱਤਾ। ਟਾਈਮਜ਼ ਨੇ ਲਿਖਿਆ ਪੀ.ਐਮ. ਕੈਨੇਡਾ ਦੀ ਤਰਜ 'ਤੇ ਬ੍ਰਸੇਲਸ ਤੋਂ ਕਾਰੋਬਾਰੀ ਕਰਾਰ ਚਾਹੁੰਦੇ ਹਨ। ਈ.ਯੂ. ਦਾ ਦਫਤਰ ਬ੍ਰਸੇਲਸ ਵਿਚ ਹੈ। ਫਾਈਨਾਂਸ਼ੀਅਲ ਟਾਈਮਜ਼ ਨੇ ਲਿਖਿਆ ਮਿਕਸਡ ਆਸ਼ਾਵਾਦ ਅਤੇ ਖੇਦ ਦੇ ਨਾਲ ਈ.ਯੂ. ਤੋਂ ਵੱਖ ਹੋਇਆ ਬ੍ਰਿਟੇਨ।
ਦੱਸ ਦਈਏ ਕਿ ਬ੍ਰਿਟੇਨ ਅੱਧੀ ਰਾਤ ਨੂੰ ਗੈਰ ਰਸਮੀ ਤੌਰ 'ਤੇ ਯੂਰਪੀ ਯੂਨੀਅਨ (ਈ.ਯੂ.) ਤੋਂ ਵੱਖ ਹੋ ਗਿਆ, ਜਿਸ ਨਾਲ ਈ.ਯੂ. ਮੈਂਬਰ ਦੇਸ਼ਾਂ ਦੇ ਨਾਲ ਉਸ ਦੀ 47 ਸਾਲ ਪੁਰਾਣੀ ਇਕਜੁੱਟਤਾ ਖਤਮ ਹੋ ਗਈ। ਇਸ ਮੌਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ। ਯੂਰਪੀ ਯੂਨੀਅਨ ਤੋਂ ਵੱਖਰੇਵੇਂ 'ਤੇ ਬ੍ਰਿਟੇਨ ਵਿਚ ਖੁਸ਼ੀ ਅਤੇ ਗਮ, ਦੋਵੇਂ ਹੀ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕਈ ਹਮਾਇਤੀ ਬ੍ਰੈਗਜ਼ਿਟ ਨੂੰ ਸੁਤੰਤਰਤਾ ਦਿਵਸ ਵਜੋਂ ਦੇਖ ਰਹੇ ਹਨ ਤਾਂ ਦੂਜੇ ਪਾਸੇ ਵਿਰੋਧੀ ਇਸ ਨੂੰ ਮੂਰਖਤਾਪੂਰਨ ਕਦਮ ਮੰਨ ਰਹੇ ਹਨ। ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਇਸ ਤੋਂ ਪੱਛਮੀ ਕਮਜ਼ੋਰ ਪਵੇਗਾ।