ਬ੍ਰੈਗਜ਼ਿਟ ਡੀਲ: ਬ੍ਰਿਟੇਨ ਤੇ ਈ.ਯੂ. ਮੁੜ ਸ਼ੁਰੂ ਕਰਨਗੇ ਗੱਲਬਾਤ

10/16/2019 5:18:45 PM

ਬ੍ਰਸਲਸ— ਬ੍ਰਿਟਿਸ਼ ਤੇ ਯੂਰਪੀ ਵਾਰਤਾਕਾਰ ਬ੍ਰੈਗਜ਼ਿਟ ਸਮਝੌਤੇ ਦੇ ਮਸੌਦੇ 'ਤੇ ਬੁੱਧਵਾਰ ਨੂੰ ਦੁਬਾਰਾ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਦੇਰ ਰਾਤ ਤੱਕ ਹੋਈ ਗੱਲਬਾਤ 'ਚ ਦੋਵੇਂ ਪੱਖ ਸਮਝੌਤੇ ਦੇ ਨੇੜੇ ਪਹੁੰਚੇ ਪਰ ਆਖਰੀ ਸਫਲਤਾ ਨਹੀਂ ਮਿਲ ਸਕੀ।

ਅਜਿਹੀਆਂ ਖਬਰਾਂ ਹਨ ਕਿ ਇਸ ਹਫਤੇ ਹੋਣ ਵਾਲੀ ਯੂਰਪੀ ਸਿਖਰ ਬੈਠਕ 'ਚ ਕਿਸੇ ਸਮਝੌਤੇ 'ਤੇ ਪਹੁੰਚਣ ਲਈ ਬ੍ਰਿਟੇਨ ਨੇ ਉੱਤਰੀ ਆਇਰਲੈਂਡ ਦੀ ਕਸਟਮ ਡਿਊਟੀ ਦੀ ਸਥਿਤੀ 'ਤੇ ਆਪਣਾ ਰੁਖ ਨਰਮ ਕਰ ਲਿਆ ਹੈ। ਇਸ ਤੋਂ ਬਾਅਦ ਉਮੀਦ ਜਤਾਈ ਗਈ ਕਿ ਬ੍ਰੈਗਜ਼ਿਟ ਦੇ ਸਬੰਧ 'ਚ ਕਿਸੇ ਅਰਾਜਕ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਪਰੰਤੂ ਯੂਰਪੀ ਸੰਘ ਦੇ ਬ੍ਰੇਸਲਸ ਮੁੱਖ ਦਫਤਰ 'ਚ ਦੇਰ ਰਾਤ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸਮਝੌਤੇ 'ਤੇ ਪਹੁੰਚਣ ਲਈ ਅਜੇ ਹੋਰ ਦੂਰੀ ਤੈਅ ਕਰਨ ਦੀ ਲੋੜ ਹੈ। ਬ੍ਰਿਟੇਨ ਦੇ ਇਕ ਅਧਿਕਾਰੀ ਨੇ ਗੱਲਬਾਤ ਨੂੰ ਰਚਨਾਤਮਕ ਕਰਾਰ ਦਿੰਦੇ ਹੋਏ ਕਿਹਾ ਕਿ ਟੀਮਾਂ ਨੇ ਰਾਤ ਨੂੰ ਕੰਮ ਕੀਤਾ ਤੇ ਵਿਕਾਸ ਜਾਰੀ ਹੈ। ਉਨ੍ਹਾਂ ਦੀ ਅੱਜ ਸਵੇਰੇ ਮੁੜ ਬੈਠਕ ਹੋਵੇਗੀ।


Baljit Singh

Content Editor

Related News