ਬ੍ਰਿਟੇਨ ਦੀ ਸੰਸਦ ''ਚ ਪਾਸ ਨਾ ਹੋਇਆ ਬ੍ਰੇਗਜ਼ਿਟ ਬਿੱਲ, ਆਪਣਿਆਂ ਤੋਂ ਹੀ ਹਾਰੀ ਥੈਰੇਸਾ ਮੇਅ

12/14/2017 1:41:56 AM

ਲੰਡਨ — ਬ੍ਰੈਗਜ਼ਿਟ ਬਿੱਲ ਦੇ ਦੂਜੇ ਪੜਾਅ 'ਤੇ ਥੈਰੇਸਾ ਮੇਅ ਨੂੰ ਸੰਸਦੀ ਮੈਂਬਰਾਂ ਵੱਲੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਪਾਸੇ ਜਿੱਥੇ ਥੈਰੇਸਾ ਮੇਅ ਯੂਰਪੀ ਸੰਘ ਤੋਂ ਵੱਖ ਹੋਣ ਬਾਰੇ ਬਿੱਲ ਪੇਸ਼ ਕਰ ਚੁੱਕੀ ਸੀ। ਉਥੇ ਹੀ ਦੂਜੇ ਪੜਾਅ 'ਚ ਥੈਰੇਸਾ ਮੇਅ ਨੂੰ ਬ੍ਰੈਗਜ਼ਿਟ 'ਤੇ ਹੋਈਆਂ ਵੋਟਾਂ ਦੌਰਾਨ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਥੇ 309 ਐੱਮ. ਪੀਜ਼. ਨੇ ਵੋਟਿੰਗ ਕੀਤੀ। ਜਿਸ 'ਚੋਂ 305 ਐੱਮ. ਪੀਜ਼. ਨੇ ਥੈਰੇਸਾ ਮੇਅ ਵੱਲੋਂ ਪੇਸ਼ ਕੀਤੇ ਗਏ ਬਿੱਲ ਖਿਲਾਫ ਵੋਟਿੰਗ ਕੀਤੀ। ਉਥੇ ਹੀ ਸਿਰਫ 4 ਐੱਮ. ਪੀਜ਼. ਨੇ ਥੈਰੇਸਾ ਮੇਅ ਦੇ ਹੱਕ 'ਚ ਵੋਟ ਦਿੱਤਾ। ਥੈਰੇਸਾ ਮੇਅ ਦੀ ਬ੍ਰੈਗਜ਼ਿਟ ਤੋਂ ਵੱਖ ਹੋਣ ਵਾਲੇ ਬਿੱਲ ਦੇ ਦੂਜੇ ਪੜਾਅ 'ਚ ਹਾਰ ਤੋਂ ਬਾਅਦ ਹੁਣ ਦੋਹੇ ਧਿਰ ਸਹਿਮਤੀ ਬਣਾਉਣਗੇ ਕਿ ਇਸ ਤੋਂ ਅੱਗੇ ਕੀ ਕਦਮ ਚੁੱਕਿਆ ਜਾਵੇ।


Related News