ਇਟਲੀ ਤੋਂ ਆਈ ਦੁਖਦਾਈ ਖ਼ਬਰ, ਸ਼ੱਕੀ ਹਾਲਤਾਂ ''ਚ ਪੰਜਾਬੀ ਨੌਜਵਾਨ ਦੀ ਮੌਤ

Wednesday, Mar 03, 2021 - 06:14 PM (IST)

ਇਟਲੀ ਤੋਂ ਆਈ ਦੁਖਦਾਈ ਖ਼ਬਰ, ਸ਼ੱਕੀ ਹਾਲਤਾਂ ''ਚ ਪੰਜਾਬੀ ਨੌਜਵਾਨ ਦੀ ਮੌਤ

ਰੋਮ (ਕੈਂਥ) ਬੀਤੀ ਰਾਤ ਬਰੇਸ਼ੀਆ ਸ਼ਹਿਰ ਵਿਖੇ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ।ਮ੍ਰਿਤਕ ਮਨਦੀਪ ਸਿੰਘ (40) ਪਿੰਡ ਹਾਂਸਲਾ (ਹਰਿਆਣਾ) ਦਾ ਰਹਿਣ ਵਾਲਾ ਸੀ।ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦੇ ਜੀਜੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਕਿਸੇ ਦੋਸਤ ਨੂੰ ਮਿਲਣ ਬਰੇਸ਼ੀਆ ਆਇਆ ਸੀ ਪਰ ਉਹ ਉਨ੍ਹਾਂ ਦੇ ਘਰ ਦੇ ਬਾਹਰ ਹੀ ਡਿੱਗ ਪਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਬੋਲੀਵੀਅਨ ਯੂਨੀਵਰਸਿਟੀ 'ਚ ਡਿੱਗੀ ਰੇਲਿੰਗ, 5 ਵਿਦਿਆਰਥੀਆਂ ਦੀ ਮੌਤ (ਤਸਵੀਰਾਂ)

ਕੁਝ ਦੇਰ ਬਾਅਦ ਹੀ ਐਂਬੂਲੈਸ ਪਹੁੰਚ ਗਈ ਪਰ ਮਨਦੀਪ ਸਿੰਘ ਦੀ ਸ਼ਾਇਦ ਡਿੱਗਦਿਆਂ ਹੀ ਮੌਤ ਹੋ ਗਈ ਸੀ।ਐਂਬੂਲੈਂਸ ਟੀਮ ਨੇ ਜਦੋਂ ਆ ਕੇ ਉਸ ਨੂੰ ਚੈੱਕ ਕੀਤਾ ਤੇ ਉਸ ਦੀ ਨਬਜ਼ ਬਿਲਕੁਲ ਬੰਦ ਸੀ। ਕੁਝ ਦੇਰ ਤੱਕ ਟੀਮ ਨੇ ਉਸ ਦਾ ਚੈੱਕ ਅੱਪ ਕੀਤਾ ਪਰ ਉਸ ਵਕਤ ਤੱਕ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਮਨਦੀਪ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਇੱਕ ਬੇਟਾ ਛੱਡ ਗਿਆ ਹੈ।


author

Vandana

Content Editor

Related News