ਫੇਫੜਿਆਂ ’ਚ ਜੰਮੀ ਚਿਕਨਾਈ ਕਾਰਣ ਸਾਹ ਲੈਣ ’ਚ ਹੁੰਦੀ ਹੈ ਪ੍ਰੇਸ਼ਾਨੀ

Wednesday, Oct 23, 2019 - 08:20 PM (IST)

ਫੇਫੜਿਆਂ ’ਚ ਜੰਮੀ ਚਿਕਨਾਈ ਕਾਰਣ ਸਾਹ ਲੈਣ ’ਚ ਹੁੰਦੀ ਹੈ ਪ੍ਰੇਸ਼ਾਨੀ

ਸਿਡਨੀ (ਏਜੰਸੀ)–ਵਿਗਿਆਨੀਆਂ ਨੇ ਇਕ ਨਵੀਂ ਖੋਜ ’ਚ ਪਾਇਆ ਕਿ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਦੇ ਫੇਫੜਿਆਂ ’ਚ ਚਿਕਨਾਈ ਪੈਦਾ ਹੋ ਜਾਂਦੀ ਹੈ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਦਮਾ ਅਤੇ ਸਾਹ ਸਬੰਧੀ ਹੋਰ ਸਮੱਸਿਆਵਾਂ ਨੂੰ ਲੰਬੇ ਸਮੇਂ ਤੋਂ ਬਾਡੀਮਾਸ ਇੰਡੈਕਸ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਇਸ ਦੇ ਪਿੱਛੇ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ। ਪਿਛਲੇ ਕੁਝ ਅਧਿਐਨ ’ਚ ਜ਼ਿਆਦਾ ਭਾਰ ਨੂੰ ਸਮੱਸਿਆ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਆਸਟਰੇਲੀਆ ਦੇ ਖੋਜੀਆਂ ਨੇ ਦੇਖਿਆ ਕਿ ਮੋਟੇ ਲੋਕਾਂ ਦੇ ਫੇਫੜਿਆਂ ’ਚ ਚਿਕਨਾਈ ਪੈਦਾ ਹੋਣ ਨਾਲ ਸਾਹ ਲੈਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਮੋਟੇ ਲੋਕਾਂ ਨੂੰ ਹੁੰਦੀ ਹੈ ਦਮੇ ਦੀ ਸ਼ਿਕਾਇਤ
ਇੰਗਲੈਡ ’ਚ ਲਗਭਗ ਇਕ ਤਿਹਾਈ ਬਾਲਗ ਮੋਟਾਪੇ ਦੀ ਸ਼੍ਰੇਣੀ ’ਚ ਆਉਂਦੇ ਹਨ। ਜਿਨ੍ਹਾਂ ਦਾ ਬੀ. ਐੱਮ. ਆਈ. 30 ਜਾਂ ਉਸ ਤੋਂ ਵੱਧ ਹੈ। ਉੱਥੇ 37 ਫੀਸਦੀ ਲੋਕਾਂ ਦਾ ਭਾਰ ਜ਼ਿਆਦਾ ਹੈ ਜਿਨ੍ਹਾਂ ਦਾ ਬੀ.ਐੱਮ.ਆਈ. 25 ਤੋਂ 29.9 ਦੇ ਵਿਚਕਾਰ ਹੈ। ਅਮਰੀਕਾ ’ਚ 38 ਫੀਸਦੀ ਬਾਲਗ ਮੋਟਾਪੇ ਦੇ ਸ਼ਿਕਾਰ ਹਨ। ਅਮੇਰਿਕਨ ਲੰਗ ਐਸੋਸੀਏਸ਼ਨ ਮੁਤਾਬਕ 10 ’ਚੋਂ ਇਕ ਤੋਂ ਵੱਧ ਮੋਟੇ ਲੋਕਾਂ ਨੂੰ ਸਧਾਰਨ ਭਾਰ ਵਾਲਿਆਂ ਦੀ ਤੁਲਨਾ ’ਚ ਦਮੇ ਦੀ ਸ਼ਿਕਾਇਤ ਹੈ।
ਹਵਾ ਦੇ ਰਸਤੇ ਨੂੰ ਫੁਲਾ ਦਿੰਦੀ ਹੈ ਵਾਧੂ ਬਾਡੀ ਫੈਟ
ਆਸਟਰੇਲੀਆ ਦੇ ਸ਼ਹਿਰ ਪਰਥ ਦੀ ਵੈਸਟਨ ਆਸਟਰੇਲੀਅਨ ਯੂਨੀਵਰਸਿਟੀ ਨੇ ਖੋਜ ’ਚ ਦੇਖਿਆ ਕਿ ਵਾਧੂ ਚਿਕਨਾਈ ਟਿਸ਼ੂ ਜਿਸ ਨੂੰ ਕਿ ਬਾਡੀ ਫੈਟ ਵੀ ਕਿਹਾ ਜਾਂਦਾ ਹੈ, ਸਾਹ ਦੇ ਰਸਤੇ ਨੂੰ ਫੁਲਾ ਦਿੰਦੀ ਹੈ। ਇਸ ਨਾਲ ਉਨ੍ਹਾਂ ’ਚ ਸੋਜ ਆ ਜਾਂਦੀ ਹੈ। ਖੋਜੀਆਂ ਨੇ ਪੋਸਟ ਮਾਰਟਮ ਵਾਲੇ 52 ਲੋਕਾਂ ਦੇ ਫੇਫੜਿਆਂ ਦਾ ਵਿਸ਼ਲੇਸ਼ਣ ਕੀਤਾ।


author

Sunny Mehra

Content Editor

Related News