ਪੌੜ੍ਹੀਆਂ ਚੜ੍ਹਦੇ ਸਾਹ ਚੜ੍ਹਨਾ ਕਮਜ਼ੋਰ ਦਿਲ ਦੇ ਸੰਕੇਤ, ਹਾਰਟ ਅਟੈਕ ਦਾ ਖਤਰਾ

12/26/2019 7:23:08 PM

ਨਵੀਂ ਦਿੱਲੀ/ਲੰਡਨ(ਇੰਟ.)- ਜੇਕਰ ਤੁਹਾਨੂੰ ਪੌੜ੍ਹੀਆਂ ਚੜ੍ਹਦੇ ਸਮੇਂ ਸਾਹ ਚੜ੍ਹਦਾ ਹੈ ਤਾਂ ਤੁਹਾਡਾ ਦਿਲ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਆਮ ਤੌਰ ’ਤੇ ਹਾਰਟ ਅਟੈਕ ਦੀ ਨਿਸ਼ਾਨੀ ਛਾਤੀ ’ਚ ਤੇਜ਼ ਦਰਦ ਅਤੇ ਇਸ ਦੌਰਾਨ ਪਸੀਨਾ ਆਉਣਾ ਮੰਨਿਆ ਜਾਂਦਾ ਹੈ ਪਰ ਪੌੜ੍ਹੀਆਂ ਚੜ੍ਹਦੇ ਸਮੇਂ ਸਾਹ ਚੜ੍ਹਨਾ ਵੀ ਕਈ ਹਫਤੇ ਜਾਂ ਮਹੀਨੇ ਪਹਿਲਾਂ ਦਿਲ ਵਲੋਂ ਹਾਰਟ ਅਟੈਕ ਦਾ ਸੰਕੇਤ ਹੁੰਦਾ ਹੈ।

* ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ, ਹਾਈ ਬੀ.ਪੀ., ਮੋਟਾਪਾ, ਸਮੋਕਿੰਗ ਜਾਂ ਡਾਇਬਟੀਜ਼ ਵਰਗੀ ਕੋਈ ਸਮੱਸਿਆ ਹੈ ਤਾਂ ਅਜਿਹੇ ’ਚ ਤੁਹਾਡਾ ਦਿਲ ਤੁਹਾਨੂੰ ਇਸ ਤਰ੍ਹਾਂ ਦੇ ਸੰਕੇਤ ਦੇਵੇ ਤਾਂ ਤੁਹਾਨੂੰ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਭਵਿੱਖ ’ਚ ਹੋਣ ਵਾਲੇ ਹਾਰਟ ਅਟੈਕ ਤੋਂ ਬਚਿਆ ਜਾ ਸਕੇ।

* ਹਾਲਾਂਕਿ ਛਾਤੀ ’ਚ ਹੋਣ ਵਾਲਾ ਹਰ ਦਰਦ ਹਾਰਟ ਅਟੈਕ ਦਾ ਸਿੰਬਲ ਨਹੀਂ ਹੁੰਦਾ ਪਰ ਹਾਰਟ ਅਟੈਕ ਦੇ ਜ਼ਿਆਦਾਤਰ ਕੇਸ ’ਚ ਅਜਿਹਾ ਹੁੰਦਾ ਹੈ ਕਿ ਅਟੈਕ ਤੋਂ ਪਹਿਲਾਂ ਛਾਤੀ ’ਚ ਦਰਦ ਅਤੇ ਘਬਰਾਹਟ ਜਿਹੀ ਮਹਿਸੂਸ ਹੁੰਦੀ ਹੈ। ਹਾਰਟ ਅਟੈਕ ਨਾਲ ਸਬੰਧਤ ਛਾਤੀ ਦਾ ਦਰਦ ਆਮ ਤੌਰ ’ਤੇ ਬ੍ਰੈਸਟ ਬੋਨ ਦੇ ਹੇਠਾਂ ਹੁੰਦਾ ਹੈ ਜਾਂ ਛਾਤੀ ਦੇ ਵਿਚਕਾਰ ਤੋਂ ਖੱਬੇ ਪਾਸੇ ਹੁੰਦਾ ਹੈ ਅਤੇ ਇਹ ਦਰਦ ਬਹੁਤ ਤੇਜ਼ ਹੁੰਦਾ ਹੈ।

* ਜੇਕਰ ਤੁਹਾਨੂੰ ਛਾਤੀ ’ਚ ਦਰਦ ਦੇ ਨਾਲ ਪਸੀਨਾ ਵੀ ਆ ਰਿਹਾ ਹੋਵੇ ਤਾਂ ਇਸ ਪ੍ਰੇਸ਼ਾਨੀ ਨੂੰ ਨਾਰਮਲ ਨਾ ਲਓ। ਇਸ ਸਮੇਂ ਆਉਣ ਵਾਲਾ ਪਸੀਨਾ ਆਮ ਤੌਰ ’ਤੇ ਠੰਡ ਦਾ ਅਹਿਸਾਸ ਦਿੰਦਾ ਹੈ।

ਦਿਲ ਪਹਿਲਾਂ ਤੋਂ ਹੀ ਦਿੰਦੈ ਹਾਰਟ ਅਟੈਕ ਦੇ ਸੰਕੇਤ
*
ਜੇਕਰ ਕਸਰਤ ਕਰਦੇ ਸਮੇਂ ਤੁਹਾਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਵੀ ਹਾਰਟ ਡਿਜ਼ੀਜ਼ ਨਾਲ ਸਬੰਧਤ ਲੱਛਣ ਹੋ ਸਕਦਾ ਹੈ।

* ਅਚਾਨਕ ਸਿਰ ਘੁੰਮ ਜਾਣਾ, ਹਲਕਾ ਸਿਰਦਰਦ ਮਹਿਸੂਸ ਹੋਣਾ ਅਤੇ ਬੇਹੋਸ਼ ਹੋ ਜਾਣਾ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ। ਅਜਿਹਾ ਹਾਰਟ ਅਟੈਕ ਦੌਰਾਨ ਬ੍ਰੇਨ ਨੂੰ ਪੂਰੀ ਤਰ੍ਹਾਂ ਬਲੱਡ ਸਪਲਾਈ ਨਾ ਮਿਲ ਸਕਣ ਕਾਰਣ ਹੁੰਦਾ ਹੈ।

* ਦਿਲ ਦੀ ਤੇਜ਼ ਧੜਕਨ ਛਾਤੀ ’ਚ ਮਹਿਸੂਸ ਹੋਣਾ, ਅਬਨਾਰਮਲ ਹਾਰਟ ਬੀਟਸ ਇਹ ਵੀ ਦਿਲ ਦੇ ਦੌਰੇ ਦਾ ਲੱਛਣ ਹੋ ਸਕਦੀ ਹੈ।

* ਜੇਕਰ ਤੁਸੀਂ ਰੋਜ਼ਾਨਾ ਆਰਾਮ ਨਾਲ ਪੌੜ੍ਹੀਆਂ ਚੜ੍ਹ ਜਾਂਦੇ ਹੋ ਅਤੇ ਅਚਾਨਕ ਨਾਲ ਸਾਹ ਚੜ੍ਹਨ ਲੱਗਦਾ ਹੈ ਤਾਂ ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਰੋਜ਼ ਕਰਦੇ ਹੋ ਪਰ ਤੁਹਾਨੂੰ ਅਜਿਹਾ ਕਰਨ ’ਚ ਪ੍ਰੇਸ਼ਾਨੀ ਹੋਣ ਲੱਗੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

* ਆਮ ਤੌਰ ’ਤੇ ਇਨ੍ਹਾਂ ਲੱਛਣਾਂ ਨੂੰ ਲੋਕ ਪੇਟ ਦਰਦ ਜਾਂ ਗੈਸ ਨਾਲ ਜੁੜਿਆ ਸਮਝ ਲੈਂਦੇ ਹਨ। ਤੁਸੀਂ ਛਾਤੀ ਦੇ ਆਮ ਦਰਦ ਜਾਂ ਹਾਰਟ ਅਟੈਕ ਨਾਲ ਜੁੜੀ ਦਰਦ ’ਚ ਇਸ ਤਰ੍ਹਾਂ ਫਰਕ ਕਰ ਸਕਦੇ ਹੋ ਕਿ ਹਾਰਟ ਅਟੈਕ ਵਾਲੀ ਦਰਦ ਦੇ ਨਾਲ ਤੇਜ਼ੀ ਨਾਲ ਪਸੀਨਾ ਆਉਂਦਾ ਹੈ ਅਤੇ ਸਾਹ ਲੈਣ ’ਚ ਮੁਸ਼ਕਲ ਹੋਣ ਲੱਗਦੀ ਹੈ।


Baljit Singh

Content Editor

Related News