ਸਰੀਰਕ ਸੰਬੰਧ ਬਣਾਉਂਦੇ ਸਮੇਂ ਲੜਕੇ ਨੇ ਕੀਤੀ ਅਜਿਹੀ ਹਰਕਤ, ਮਿਲੀ ਇਹ ਸਜ਼ਾ
Saturday, Oct 14, 2017 - 01:44 AM (IST)
ਲੰਡਨ— ਸੈਕਸ ਦੌਰਾਨ ਆਪਣੀ ਪਾਰਟਨਰ ਦੇ ਬ੍ਰੈਸਟ ਫੜ੍ਹਣ ਦੇ ਦੋਸ਼ 'ਚ ਇਕ ਨੌਜਵਾਨ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਮਾਮਲਾ ਯੂ.ਕੇ. ਦਾ ਹੈ ਜਿਥੇ ਅਦਾਲਤ ਨੇ ਸਜ਼ਾ ਦੇ ਤੌਰ 'ਤੇ 37 ਸਾਲਾਂ ਮੈਡੀਕਲ ਗ੍ਰੈਜੂਏਟ ਫਿਲਿਪ ਕਵੀਰੀ ਦਾ ਨਾਂ 5 ਸਾਲ ਲਈ ਸੈਕਸ ਦੋਸ਼ੀ ਦੀ ਲਿਸਟ 'ਚ ਪਾ ਦਿੱਤਾ ਹੈ। ਉਸ ਦੇ ਵਕੀਲ ਨੇ ਇਹ ਦਲੀਲ ਦਿੱਤੀ ਕਿ ਇਸ ਆਦੇਸ਼ ਦੇ ਚੱਲਦੇ ਫਿਲਿਪ ਦਾ ਮੈਡੀਕਲ ਕਰੀਅਰ ਬਰਬਾਦ ਹੋ ਜਾਵੇਗਾ ਪਰ ਜੱਜ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਅਦਾਲਤ ਨੇ ਫਿਲਿਪ ਨੂੰ 180 ਘੰਟੇ ਦੀ ਕਮਿਊਨਿਟੀ ਸਰਵਿਸ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਮੁਕੱਦਮੇ 'ਤੇ ਖਰਚ ਦੇ ਤੌਰ 'ਤੇ 2 ਹਜ਼ਾਰ ਪਾਊਂਡ (ਕਰੀਬ 1,70,000 ਰੁਪਏ) ਵੀ ਦੇਣਗੇ ਹੋਣਗੇ। ਅਦਾਲਤ ਦੇ ਆਦੇਸ਼ ਮੁਤਾਬਕ ਫਿਲਿਪ ਨਾਲ 5 ਸਾਲ ਤਕ ਕਿਸੇ ਤਰ੍ਹਾਂ ਕੋਈ ਸੰਪਰਕ ਨਹੀਂ ਕਰ ਸਕੇਗਾ।
ਦਰਅਸਲ ਫਿਲਿਪ ਡੇਟਿੰਗ ਐੱਪ ਟਿੰਡਰ ਦੇ ਜ਼ਰੀਏ ਇਕ ਔਰਤ ਨੂੰ ਮਿਲਿਆ ਸੀ ਤੇ ਉਸ ਨਾਲ ਫਿਲਿਪ ਦੀ ਇਹ ਦੂਜੀ ਮੁਲਾਕਾਤ ਸੀ। 'ਦਿ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਸੈਕਸ ਲਈ ਔਰਤ ਵੀ ਸਹਿਮਤ ਸੀ ਪਰ ਔਰਤ ਨੇ ਦੋਸ਼ ਲਗਾਇਆ ਕਿ ਸੈਕਸ ਦੌਰਾਨ ਫਿਲਿਪ ਨੇ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜਿਸ ਦੇ ਲਈ ਉਸ ਦੀ ਸਹਿਮਤੀ ਨਹੀਂ ਸੀ। ਔਰਤ ਨੇ ਅਦਾਲਤ ਨੂੰ ਦੱਸਿਆ ਕਿ ਸੈਕਸ ਕਰਦੇ ਸਮੇਂ ਫਿਲਿਪ ਨੇ ਉਸ ਦੇ ਮਨਾ ਕਰਨ ਦੇ ਬਾਵਜੂਦ ਉਸ ਦੇ ਬ੍ਰੈਸਟ ਨੂੰ ਜ਼ੋਰ ਨਾਲ ਫੜ੍ਹ ਲਿਆ, ਜਿਸ ਕਾਰਨ ਉਹ ਦਰਦ ਨਾਲ ਰੋ ਪਈ ਸੀ।
ਜੱਜ ਨੇ ਵੀ ਔਰਤ ਦੀ ਗੱਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਉਹ ਮੰਨਦੇ ਹਨ ਕਿ ਔਰਤ ਨੇ ਸੈਕਸ ਲਈ ਸਹਿਮਤੀ ਦਿੱਤੀ ਸੀ ਪਰ ਸੈਕਸ ਦੌਰਾਨ ਫਿਲਿਪ ਨੇ ਕਈ ਅਜਿਹੀਆਂ ਹਰਕਤਾਂ ਕੀਤੀਆਂ ਜਿਸ ਦੇ ਲਈ ਔਰਤ ਦੀ ਸਹਿਮਤੀ ਨਹੀਂ ਸੀ। ਇਸ ਕਾਰਨ ਔਰਤ ਨੂੰ ਬਹੁਤ ਦਰਦ ਸਹਿਣਾ ਪਿਆ। ਇਹ ਇਕ ਦੋਸ਼ ਹੈ।
