ਬ੍ਰਾਜ਼ੀਲ ''ਚ ਬੰਦੂਕਧਾਰੀ ਨੇ ਬੱਸ ''ਚ ਸਵਾਰ 16 ਯਾਤਰੀਆਂ ਨੂੰ ਬਣਾਇਆ ਬੰਦੀ

Tuesday, Aug 20, 2019 - 08:12 PM (IST)

ਬ੍ਰਾਜ਼ੀਲ ''ਚ ਬੰਦੂਕਧਾਰੀ ਨੇ ਬੱਸ ''ਚ ਸਵਾਰ 16 ਯਾਤਰੀਆਂ ਨੂੰ ਬਣਾਇਆ ਬੰਦੀ

ਰੀਓ ਡਿ ਜਨੇਰੀਓ (ਏ.ਐਫ.ਪੀ.)- ਬ੍ਰਾਜ਼ੀਲ ਦੇ ਸ਼ਹਿਰ ਰੀਓ ਡਿ ਜਨੇਰੀਓ ਵਿਚ ਮੰਗਲਵਾਰ ਨੂੰ ਇਕ ਬੰਦੂਕਧਾਰੀ ਨੇ ਇਕ ਬੱਸ ਵਿਚ ਸਵਾਰ ਘੱਟੋ-ਘੱਟ 16 ਯਾਤਰੀਆਂ ਨੂੰ ਬੰਦੀ ਬਣਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਵਾਹਨ ਵਿਚੋਂ ਚਾਰ ਔਰਤਾਂ ਸਣੇ ਘੱਟੋ-ਘੱਟ 6 ਲੋਕਾਂ ਨੂੰ ਮੁਕਤ ਕਰਵਾਇਆ ਗਿਆ ਹੈ। ਇਸ ਦੌਰਾਨ ਸਥਾਨਕ ਮੀਡੀਆ ਦੀ ਖਬਰ ਮੁਤਾਬਕ ਬੰਦੂਕਧਾਰੀ ਵਿਅਕਤੀ ਨੂੰ ਪੁਲਸ ਨੇ ਮਾਰ ਦਿੱਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਬੰਦੂਕਧਾਰੀ ਨੇ ਰੀਓ ਵਿਚ ਕਿਸੇ ਜਨਤਕ ਵਾਹਨ ਨੂੰ ਆਪਣੇ ਕਬਜ਼ੇ ਵਿਚ ਲਿਆ ਹੋਵੇ। ਸਾਲ 2000 ਵਿਚ ਵੀ ਇਸ ਤਰ੍ਹਾਂ ਦੀ ਇਕ ਘਟਨਾ ਹੋਈ ਸੀ।


author

Sunny Mehra

Content Editor

Related News