ਇਸ ਦੇਸ਼ ''ਚ ਕੋਰੋਨਾ ਨੇ ਤੋੜੇ ਰਿਕਾਰਡ, ਇਕ ਦਿਨ ''ਚ ਦਰਜ 33,000 ਨਵੇਂ ਮਾਮਲੇ

Sunday, May 31, 2020 - 06:03 PM (IST)

ਇਸ ਦੇਸ਼ ''ਚ ਕੋਰੋਨਾ ਨੇ ਤੋੜੇ ਰਿਕਾਰਡ, ਇਕ ਦਿਨ ''ਚ ਦਰਜ 33,000 ਨਵੇਂ ਮਾਮਲੇ

ਬ੍ਰਾਸੀਲੀਆ (ਬਿਊਰੋ): ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਬੀਤੇ ਸ਼ਨੀਵਾਰ ਨੂੰ ਇੱਥੇ ਰਿਕਾਰਡ 33,274 ਨਵੇਂ ਇਨਫੈਕਟਿਡ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਦੇਸ਼ ਦੀ ਸਰਕਾਰ ਦੀ ਚਿੰਤਾ ਵੱਧ ਗਈ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਬ੍ਰਾਜ਼ੀਲ ਫਰਾਂਸ ਨਾਲੋਂ ਵੀ ਅੱਗੇ ਨਿਕਲ ਗਿਆ ਹੈ ਅਤੇ ਹੁਣ ਸਿਰਫ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਇਟਲੀ ਹੇਠਾਂ ਹਨ। 

ਪੜ੍ਹੋ ਇਹ ਅਹਿਮ ਖਬਰ- ਸਮਾਜਿਕ ਦੂਰੀ ਬਣਾਈ ਰੱਖਣ ਲਈ ਸ਼ਖਸ ਨੇ ਬਣਾਏ ਵਿਲੱਖਣ 'ਬੂਟ', ਤਸਵੀਰਾਂ

ਬ੍ਰਾਜ਼ੀਲ ਵਿਚ ਹੁਣ ਤੱਕ 498,440 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਬ੍ਰਾਜ਼ੀਲ ਵਿਚ ਸਾਹ ਲੈਣ ਦੀ ਬੀਮਾਰੀ ਵਿਚ ਵਾਧਾ ਹੋਇਆ ਹੈ ਅਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 28,334 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ ਬ੍ਰਾਜ਼ੀਲ ਵਿਚ 956 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮਾਹਰਾਂ ਵੱਲੋਂ ਇੱਥੇ ਸਥਿਤੀ ਹੋਰ ਖਰਾਬ ਹੋਣ ਦੀ ਚਿਤਾਵਨੀ ਦੇਣ ਦੇ ਬਾਵਜੂਦ ਵੀ ਬ੍ਰਾਜ਼ੀਲ ਦੇ ਕਈ ਰਾਜਾਂ ਵਿਚ ਕੁਆਰੰਟੀਨ ਦੇ ਨਿਯਮਾਂ ਵਿਚ ਢਿੱਲ ਦੇਣ ਦੀ ਤਿਆਰੀ ਚੱਲ ਰਹੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਅਰਥਵਿਵਸਥਾ ਨੂੰ ਹੇਠਲੇ ਪੱਧਰ 'ਤੇ ਲਿਆਉਣ ਅਤੇ ਵੱਡੇ ਪੱਧਰ 'ਤੇ ਬੋਰੋਜ਼ਗਾਰੀ ਅਤੇ ਮੁਸ਼ਕਲਾਂ ਵਧਣ ਲਈ ਇਸ ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਆਲੋਚਨਾ ਕੀਤੀ ਹੈ।


author

Vandana

Content Editor

Related News