ਬ੍ਰਾਜ਼ੀਲ 'ਚ ਕੋਰੋਨਾ ਨੇ ਲਈ 800 ਤੋਂ ਵਧੇਰੇ ਗਰਭਵਤੀ ਔਰਤਾਂ ਦੀ ਜਾਨ, ਇਹ ਚਿਤਾਵਨੀ ਜਾਰੀ

5/4/2021 3:26:15 PM

ਬ੍ਰਾਸੀਲੀਆ  (ਬਿਊਰੋ): ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਗਰਭਵਤੀ ਔਰਤਾਂ ਲਈ ਇਹ ਮਹਾਮਾਰੀ ਕਾਲ ਬਣਦੀ ਜਾ ਰਹੀ ਹੈ। ਬ੍ਰਾਜ਼ੀਲ ਵਿਚ ਗਰਭਵਤੀ ਅਤੇ ਮਾਂ ਬਣਨ ਦੇ ਤੁਰੰਤ ਬਾਅਦ 800 ਔਰਤਾਂ ਦੀ ਮੌਤ ਨਾਲ ਪੂਰਾ ਦੇਸ਼ ਹਿਲ ਗਿਆ ਹੈ। ਦੇਸ਼ ਦੇ ਅਧਿਕਾਰੀਆਂ ਨੇ ਔਰਤਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਗਰਭਧਾਰਨ ਕਰਨ ਦੀ ਯੋਜਨਾ ਨੂੰ ਕੁਝ ਸਮੇਂ ਲਈ ਟਾਲ ਦੇਣ। ਬ੍ਰਾਜ਼ੀਲ ਵਿਚ ਹੁਣ ਤੱਕ ਕੋਰੋਨਾ ਵਾਇਰਸ ਤੋਂ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬ੍ਰਾਜ਼ੀਲ ਦੇ ਇਕ ਟਾਸਕਫੋਰਸ ਦੇ ਮੁਤਾਬਕ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆਉਣ ਮਗਰੋਂ ਬ੍ਰਾਜ਼ੀਲ ਵਿਚ ਘੱਟੋ-ਘੱਟ 803 ਗਰਭਵਤੀ ਔਰਤਾਂ ਅਤੇ ਬੱਚੇ ਨੂੰ ਜਨਮ ਦੇਣ ਦੇ ਬਾਅਦ ਔਰਤਾਂ ਦੀ ਮੌਤ ਹੋ ਗਈ। ਇਹਨਾਂ ਵਿਚੋਂ 432 ਔਰਤਾਂ ਦੀ ਮੌਤ ਇਸੇ ਸਾਲ ਹੋਈ। ਬ੍ਰਾਜ਼ੀਲ ਵਿਚ ਇਸ ਸਾਲ ਕੋਰੋਨਾ ਵਾਇਰਸ ਸਭ ਤੋਂ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਹਾਲ ਹੀ ਵਿਚ ਬ੍ਰਾਜ਼ੀਲ ਦੇ ਅਖ਼ਬਾਰ ਗਰਭਵਤੀ ਔਰਤਾਂ ਦੀ ਮੌਤ ਦੀਆਂ ਖ਼ਬਰਾਂ ਨਾਲ ਭਰੇ ਹੋਏ ਸਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਗੈਰ ਗੋਰੇ ਸ਼ਖਸ ਨੇ ਸਿੱਖ ਵਿਅਕਤੀ 'ਤੇ ਹਥੌੜੇ ਨਾਲ ਕੀਤਾ ਹਮਲਾ

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਗਰਭਵਤੀ ਔਰਤਾਂ ਦੀ ਸਿਹਤ ਨੂੰ ਲੈ ਕੇ ਹਰ ਪਾਸੇ ਚਿੰਤਾ ਜਤਾਈ ਜਾ ਰ ਰਹੀ ਹੈ ਪਰ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਾਜ਼ੀਲ ਵਿਚ ਸਥਿਤੀ ਦੁਨੀਆ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੈ। ਇਹੀ ਕਾਰਨ ਹੈ ਕਿ ਅਧਿਕਾਰੀਆਂ ਨੇ ਔਰਤਾਂ ਨੂੰ ਬ੍ਰਾਜ਼ੀਲ ਵਿਚ ਕੋਰੋਨਾ ਦਾ ਕਹਿਰ ਘੱਟ ਹੋਣ ਤੱਕ ਗਰਭਧਾਰਨ ਵਿਚ ਦੇਰੀ ਕਰਨ ਦੀ ਚਿਤਾਵਨੀ ਦਿੱਤੀ ਹੈ। ਇਕ ਅਨੁਮਾਨ ਮੁਤਾਬਕ ਪੂਰੀ ਦੁਨੀਆ ਵਿਚ ਕੋਰੋਨਾ ਤੋਂ ਹੋਣ ਵਾਲੀ ਗਰਭਵਤੀ ਔਰਤਾਂ ਦੀ ਮੌਤ ਦੇ ਕੁੱਲ ਮਾਮਲਿਆਂ ਵਿਚੋਂ 77.5 ਫੀਸਦੀ ਬ੍ਰਾਜ਼ੀਲ ਵਿਚ ਹੋਏ ਹਨ।

ਦੁਨੀਆ ਭਰ ਵਿਚ ਸਥਿਤੀ
ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਗਲੋਬਲ ਕੋਰੋਨਾ ਮਹਾਮਾਰੀ ਦੇ ਮਾਮਲੇ 153.1 ਮਿਲੀਅਨ ਹੋਣ ਨਾਲ ਸਿਖਰ 'ਤੇ ਪਹੁੰਚ ਗਏ ਹਨ ਅਤੇ 3.20 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤਾਂ ਹੋਈਆਂ ਹਨ। ਮੰਗਲਵਾਰ ਸਵੇਰੇ ਆਪਣੇ ਨਵੀਆਂ ਅਪਡੇਟ ਵਿਚ ਯੂਨੀਵਰਸਿਟੀ ਦੇ ਸੈਂਟਰ ਫੋਰ ਸਿਸਟਮ ਸਾਈਂਸ ਐਂਡ ਇੰਜੀਨੀਅਰਿੰਗ (ਸੀ.ਐੱਸ.ਐੱਸ.ਈ.) ਨੇ ਖੁਲਾਸਾ ਕੀਤਾ ਕਿ ਵਰਤਮਾਨ ਗਲੋਬਲ ਕੇਸਲੋਡ ਅਤੇ ਮੌਤ ਦਰ 153,177,931 ਅਤੇ 3,209,349 ਸੀ।  ਸੀ.ਐੱਸ.ਐੱਸ.ਈ. ਦੇ ਮੁਤਾਬਕ ਦੁਨੀਆ ਵਿਚ ਸਭ ਤੋਂ ਵੱਧ 32,470,363 ਅਤੇ 577,492 ਮੌਤਾਂ ਦੇ ਨਾਲ ਅਮਰੀਕਾ ਸਭਤੋਂ ਖਰਾਬ ਸਥਿਤੀ ਵਾਲਾ ਦੇਸ਼ ਬਣਿਆ ਹੋਇਆ ਹੈ। 

ਨੋਟ- ਬ੍ਰਾਜ਼ੀਲ 'ਚ ਕੋਰੋਨਾ ਨੇ ਲਈ 800 ਤੋਂ ਵਧੇਰੇ ਗਰਭਵਤੀ ਔਰਤਾਂ ਦੀ ਜਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana