ਬ੍ਰਾਜ਼ੀਲ : ਕੋਰੋਨਾ ਮਰੀਜ਼ ਨੂੰ ਲੈ ਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ, ਸਵਾਰ ਸਾਰੇ ਲੋਕਾਂ ਦੀ ਮੌਤ

Sunday, May 17, 2020 - 12:31 PM (IST)

ਬ੍ਰਾਜ਼ੀਲ : ਕੋਰੋਨਾ ਮਰੀਜ਼ ਨੂੰ ਲੈ ਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ, ਸਵਾਰ ਸਾਰੇ ਲੋਕਾਂ ਦੀ ਮੌਤ

ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਸਿਏਰਾ ਸੂਬੇ ਵਿਚ ਕੋਵਿਡ-19 ਨਾਲ ਪੀੜਤ ਡਾਕਟਰ ਨੂੰ ਲੈ ਜਾ ਰਿਹਾ ਛੋਟਾ ਜਹਾਜ਼ ਸ਼ੁੱਕਰਵਾਰ ਰਾਤ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਆਨਲਾਈਨ ਸਮਾਚਾਰ ਸਾਈਟ ਜੀ-1 ਨੇ ਫਾਇਰ ਫਾਈਟਰਜ਼ ਦੇ ਹਵਾਲੇ ਤੋਂ ਇਹ ਖਬਰ ਦਿੱਤੀ।

 PunjabKesari
ਬੀਮਾਰ ਡਾਕਟਰ ਨੂੰ ਉਸ ਦੇ ਗ੍ਰਹਿ ਸੂਬੇ ਪਿਆਊ ਵਿਚ ਆਈ. ਸੀ. ਯੂ. ਵਿਚ ਭਰਤੀ ਕਰਾਉਣ ਲਈ ਲੈ ਜਾਇਆ ਜਾ ਰਿਹਾ ਸੀ। ਜਹਾਜ਼ ਵਿਚ ਪਾਇਲਟ ਨਾਲ ਮਰੀਜ਼ ਦਾ ਇਲਾਜ ਕਰ ਰਹੇ ਦੋ ਡਾਕਟਰ ਵੀ ਸਵਾਰ ਸਨ। ਸਿਏਰਾ ਫਾਇਰ ਫਾਈਟਰਜ਼ ਵਿਭਾਗ ਅਤੇ ਸਾਓ ਬਰਨਾਰਡੋ ਮਿਊਨਸੀਪੈਲਟੀ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ।


author

Lalita Mam

Content Editor

Related News